ਪੇਅਬਾਇਫ਼ੋਨ (PayByPhone) ਉਨ੍ਹਾਂ ਸੇਵਾਵਾਂ ਦੀ ਪੇਸ਼ਕਸ਼ ਕਰਦੀ ਹੈ ਜੋ ਤੁਹਾਨੂੰ ਦੁਨੀਆਂ ਭਰ ਵਿਚ ਸ਼ਹਿਰਾਂਵਿਚ ਪਾਰਕਿੰਗ ਕਰਨ ਦੀ ਆਗਿਆ ਦਿੰਦਿਆਂ ਹਨ। ਹੇਠ ਲਿਖੇ ਨਿਯਮ ਅਤੇ ਸ਼ਰਤਾਂ ਤੁਹਾਡੇ ਖਾਤੇ ਅਤੇ ਪੇਅਬਾਇਫ਼ੋਨ(PayByPhone) ਦੇ ਨਾਲ ਸੇਵਾਵਾਂ ਦੀ ਵਰਤੋਂ ਉੱਪਰ ਲਾਗੂ ਹੁੰਦੀਆਂ ਹਨ।
ਤੁਹਾਡਾ ਇਕਰਾਰਨਾਮਾ ਅਤੇਖਾਤਾ ਪੇਅਬਾਇਫ਼ੋਨ ਟੈਕਨੋਲੋਜੀਸ ਇੰਕ. (PayByPhone Technologies Inc.) ਜਾਂ ਇਸ ਦੀਆਂ ਸਹਾਇਕ ਕੰਪਨੀਆਂ ਪੇਅਬਾਇਫ਼ੋਨਵਿਚੋਂਇਕ ਦੇ ਨਾਲ ਹੋ ਸਕਦਾ ਹੈ
ਲਾਗੂ ਇਕਰਾਰਨਾਮਾ ਧਿਰਉਸ ਦੇਸ਼ ਉੱਤੇ ਨਿਰਭਰ ਕਰਦੀ ਹੈ ਜਿੱਥੇ ਤੁਸੀਂ ਆਪਣਾ ਖਾਤਾ ਖੋਲਦੇ ਹੋ ਅਤੇ ਜਿਸ ਵਿੱਚ ਤੁਸੀਂਪਾਰਕਿੰਗ ਸੈਸ਼ਨ ਕਰਦੇ ਹੋ। ਇਕਰਾਰਨਾਮਾ ਧਿਰ ਹਰੇਕ ਦੇਸ਼ ਲਈ ਹੇਠਾਂ ਸੂਚੀਬੱਧ ਕੀਤੀ ਗਈ ਹੈ ਜਿਸਵਿੱਚ ਪੇਅਬਾਇਫ਼ੋਨ ਸੇਵਾ ਉਪਲਬਧ ਹੈ:
ਕੈਨੇਡਾ - PayByPhone Technologies Inc.
ਸੰਯੁਕਤ ਰਾਜ - PayByPhone US Inc.
ਯੂਨਾਈਟਿਡ ਕਿੰਗਡਮ - PayByPhone Limited
ਫਰਾਂਸ, ਮੋਨਾਕੋ, ਨੀਦਰਲੈਂਡਸ, ਬੈਲਜੀਅਮ - PayByPhone SAS
ਜਰਮਨੀ - PayByPhone Deutschland GmbH
ਸਵਿਜ਼ਰਲੈਡ - PayByPhone Suisse AG
ਇਟਲੀ - PayByPhone Italia S.r.l.
ਸਮੂਹਿਕ ਰੂਪ ਵਿਚਇਨ੍ਹਾਂ ਸਾਰੇ ਅਦਾਰਿਆਂ ਨੂੰ ਇੱਥੇ “ਪੇਅਬਾਇਫ਼ੋਨ” (PayByPhone) ਦੇ ਤੌਰ 'ਤੇ ਦੱਸਿਆ ਗਿਆ ਹੈ।
ਜੇ ਤੁਸੀਂ ਉਸ ਦੇਸ਼ ਤੋਂਇਲਾਵਾ ਕਿਸੇ ਹੋਰ ਵਿੱਚ ਸੇਵਾ ਵਰਤਦੇ ਹੋ ਜਿੱਥੇ ਤੁਸੀਂ ਖਾਤਾ ਖੋਲਿਆ ਹੈ, ਤੁਹਾਡਾ ਇਕਰਾਰਨਾਮਾ ਸਿਰਫ ਉਸ ਦੇਸ਼ ਦੇ ਤੁਹਾਡੇ ਪਾਰਕਿੰਗ ਸੈਸ਼ਨ ਦੇ ਸਬੰਧ ਵਿੱਚ, ਉਸ ਦੇਸ਼ ਲਈ ਉਪਰੋਕਤ ਸੂਚੀਬੱਧ PayByPhone ਇਕਾਈ ਨਾਲ ਹੋਵੇਗਾ।
ਕੁੱਝ ਯੂਨਾਈਟਿਡ ਸਟੇਟਸਸਥਾਨਾਂ ਵਿਖੇ, ਸੇਵਾ PayByPhone Technologies Inc. ਦੁਆਰਾ ਪੇਸ਼ ਕੀਤੀ ਜਾਂਦੀ ਹੈ ਅਤੇ ਉਹਨਾਂ ਸਥਾਨਾਂ ਵਿਖੇ ਪਾਰਕਿੰਗ ਸੈਸ਼ਨ ਉਸ ਧਿਰਨਾਲ ਤੁਹਾਡੇ ਇਕਰਾਰਨਾਮੇ ਅਧੀਨ ਹੋਵੇਗੀ।
ਕੁੱਝ ਸਵਿਜ਼ਰਲੈਂਡਸਥਾਨਾਂ ਵਿਖੇ, ਸੇਵਾ PayByPhone SAS ਦੁਆਰਾ ਪੇਸ਼ ਕੀਤੀ ਜਾਂਦੀ ਹੈ ਅਤੇ ਉਹਨਾਂ ਸਥਾਨਾਂ ਵਿਖੇ ਪਾਰਕਿੰਗ ਸੈਸ਼ਨ ਉਸ ਧਿਰਨਾਲ ਤੁਹਾਡੇ ਇਕਰਾਰਨਾਮੇ ਅਧੀਨ ਹੋਵੇਗੀ।
ਇਹ ਨਿਯਮ ਅਤੇ ਸ਼ਰਤਾਂ, ਸੇਵਾਵਾਂ ਦੇ ਸਬੰਧ ਵਿਚਸਾਡੇ ਆਪਸੀ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਦਾ ਵਰਣਨ ਕਰਦੇ ਹਨ। ਕਿਰਪਾ ਕਰਕੇ ਇਨ੍ਹਾਂ ਨਿਯਮਾਂਅਤੇ ਸ਼ਰਤਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਇਸਦੀ ਇਕ ਕਾਪੀ ਭਵਿੱਖ ਦੀ ਹਵਾਲਗੀ ਲਈ ਰੱਖੋ।
ਆਪਣੇ ਖਾਤੇ ਨੂੰ ਬਣਾ ਕੇ, ਵਰਤ ਕੇ, ਬਰਾਊਜ਼ ਕਰਕੇ, ਦੇਖ ਕੇ ਜਾਂ ਕਿਸੇ ਵੀਹੋਰ ਤਰ੍ਹਾਂ ਆਪਣੇ ਖਾਤੇ ਜਾਂ ਸੇਵਾਵਾਂ ਦੀ ਵਰਤੋਂ ਕਰਕੇ, ਤੁਸੀਂ ਇਨ੍ਹਾਂ ਨਿਯਮਾਂਅਤੇ ਸ਼ਰਤਾਂ (ਨਿੱਜਤਾ ਨੀਤੀ, ਕੁਕੀਜ਼ ਪਾਲਸੀ, ਕਾਨੂੰਨੀ ਨੋਟਿਸ) ਅਤੇ ਨਾਲ ਦੀ ਨਾਲ ਲਾਗੂਹੋਣ ਵਾਲੇ ਨਿਯਮਾਂ ਅਤੇ ਅਧਿਨਿਯਮਾਂ ਲਈ ਕਾਨੂੰਨੀ ਰੂਪ ਵਿਚ ਸੀਮਤ ਹੋਣ ਲਈ ਸਹਿਮਤੀ ਦਿੰਦੇ ਹੋ।
ਜੇ ਤੁਸੀਂ ਇਨ੍ਹਾਂਨਿਯਮਾਂ ਅਤੇ ਸ਼ਰਤਾਂ ਜਾਂ ਨਿੱਜਤਾ ਨੀਤੀ ਨਾਲ ਸਹਿਮਤ ਨਹੀਂ ਹੁੰਦੇ ਹੋ, ਤਾਂ ਕਿਰਪਾ ਕਰਕੇ ਇਕਖਾਤਾ ਬਣਾਉਣ ਜਾਂ ਸੇਵਾਵਾਂ ਦੀ ਵਰਤੋਂ ਤੋਂ ਪ੍ਰਹੇਜ਼ ਕਰੋ।
ਜੇ ਤੁਹਾਨੂੰ ਹੇਠਾਂਦਿੱਤੀ ਜਾਣਕਾਰੀ ਬਾਰੇ ਕਿਸੇ ਤਰ੍ਹਾਂ ਦੇ ਪ੍ਰਸ਼ਨ ਹਨ, ਤਾਂ ਕਿਰਪਾ ਕਰਕੇ ਇਸਪੰਨੇ ਦੇ ਅਖੀਰ ਵਿਚ ਸੂਚੀਬੱਧ ਕੀਤੇ ਆਪਣੇ ਗਾਹਕ ਸਹਾਇਤਾ ਕੇਂਦਰ ਨਾਲ ਸੰਪਰਕ ਕਰੋ।
ਸਮੱਗਰੀ ਸਾਰਣੀ
1. ਪੇਅਬਾਇਫ਼ੋਨ (PayByPhone) ਦੀਆਂ ਸੇਵਾਵਾਂ ਲਈ ਨਿਯਮ ਅਤੇ ਸ਼ਰਤਾਂ
2. ਖਾਤੇ ਦੀ ਜਾਣਕਾਰੀ
3. ਲਾਇਸੈਂਸ ਅਤੇ ਸੇਵਾਵਾਂਤੱਕ ਪਹੁੰਚ
4. ਆਪਣੇ ਖਾਤੇ ਦੀ ਵਰਤੋਂਕਰਨਾ
5. ਕੀਮਤ ਨਿਰਧਾਰਨ, ਭੁਗਤਾਨ ਅਤੇ ਵਾਪਸੀਭੁਗਤਾਨ
6. ਟ੍ਰਾਂਜੈਕਸ਼ਨਾਂ ਦੀਤਸਦੀਕ
7. ਟ੍ਰਾਂਜੈਕਸ਼ਨਾਂ ਪੂਰਾਕਰਨ ਵਿਚ ਅਸਫ਼ਲਤਾ
8. ਪੇਅਬਾਇਫ਼ੋਨ (PayByPhone) ਇਕ ਮੋਬਲਿਟੀ ਪਾਰਕਿੰਗ ਭੁਗਤਾਨ ਸਮਾਧਾਨ ਦੀ ਕੰਪਨੀ ਹੈ
9. ਪਰਮਿਟਸ
10. ਸੇਵਾ ਪੱਧਰੀ ਗਰੰਟੀਆਂਲਈ ਅਸਵੀਕ੍ਰਿਤੀ ਦੀ ਘੋਸ਼ਣਾ
11. ਵਾਰੰਟੀਆਂ, ਹਾਨੀ-ਪੂਰਤੀਆਂ ਅਤੇਦੇਣਦਾਰੀ ਦੀਆਂ ਸੀਮਾਵਾਂ
12. ਨੁਕਸਾਨ, ਚੋਰੀ, ਜਾਂ ਅਣਅਧਿਕ੍ਰਿਤ ਵਰਤੋਂ
13. ਤਰੁੱਟੀਆਂ ਉੱਪਰ ਆਪੱਤੀਉਠਾਉਣ ਦੇ ਤੁਹਾਡੇ ਅਧਿਕਾਰ ਬਾਰੇ ਜਾਣਕਾਰੀ ਸ਼ਾਮਲ ਕਰਦਾ ਨੋਟਿਸ
14. ਵਿਵਾਦ ਦਾ ਸਮਾਧਾਨ ਅਤੇਗੋਪਨੀਯ ਸਾਲਸੀ
15. ਤੀਜੀਆਂ-ਧਿਰਾਂ ਨੂੰਖਾਤੇ ਦੀ ਜਾਣਕਾਰੀ ਦਾ ਪ੍ਰਗਟਾਵਾ
16. ਕ੍ਰੈਡਿਟ ਜਾਂ ਜਾਣਕਾਰੀਸਬੰਧੀ ਪੁੱਛਗਿੱਛ
17. ਕਾਰੋਬਾਰੀ ਦਿਨ
18. ਵਾਹਨ ਚਲਾਉਂਦਿਆਂ ਸੈੱਲਫ਼ੋਨਾਂ ਦੀ ਵਰਤੋਂ ਖਤਰਨਾਕ ਹੋ ਸਕਦੀ ਹੈ
19. ਤੁਹਾਡੇ ਖਾਤੇ ਨੂੰ ਰੱਦਕਰਨਾ
20. ਲਾਗੂ ਹੋਣ ਵਾਲਾ ਕਾਨੂੰਨ
21. ਬੌਧਿਕ ਸੰਪਦਾ
22. ਫੁਟਕਲ
23. ਗਾਹਕ ਸਹਾਇਤਾ ਕੇਂਦਰ
1. ਪੇਅਬਾਇਫ਼ੋਨ (PayByPhone) ਦੀਆਂ ਸੇਵਾਵਾਂ ਲਈ ਨਿਯਮ ਅਤੇ ਸ਼ਰਤਾਂ
ਇਹ ਨਿਯਮ ਅਤੇ ਸ਼ਰਤਾਂ, ਸੇਵਾਵਾਂ (ਐਪ ਅਤੇਤੁਹਾਡੇ ਖਾਤੇ ਸਮੇਤ) ਦੀ ਤੁਹਾਡੇ ਦੁਆਰਾ ਵਰਤੋਂ ਉੱਪਰ ਲਾਗੂ ਹੁੰਦੀਆਂ ਹਨ ਅਤੇ ਹਰੇਕਟ੍ਰਾਂਜੈਕਸ਼ਨ ਦੇ ਲਈ ਐਪ ਅਤੇ ਸੇਵਾਵਾਂ ਦੀ ਤੁਹਾਡੀ ਵਰਤੋਂ ਉੱਪਰ ਲਾਗੂ ਹੁੰਦੀਆਂ ਹਨ।
ਇਹ ਤੁਹਾਡੇ ਅਤੇ ਕਿਸੇਟ੍ਰਾਂਜੈਕਸ਼ਨ ਐਂਟਿਟੀ ਅਤੇ ਫੈਸਿਲਿਟੀਜ਼ ਅਪ੍ਰੇਟਰ ਦੇ ਵਿਚਕਾਰ ਦਾ ਇਕਰਾਰਨਾਮਾ ਨਹੀ ਹੈ, ਇਹ ਤੁਹਾਡੇ ਅਤੇ ਪੇਅਬਾਇਫ਼ੋਨ(PayByPhone) ਦੇ ਵਿਚਕਾਰ ਇਕ ਇਕਰਾਰਨਾਮਾ ਹੈ, ਭਾਵੇਂ ਤੁਸੀਂ ਤੀਜੀ-ਧਿਰ ਵਾਲੇ ਵੈਬਸਾਇਟ ਜਾਂਐਪ ਦੇ ਰਾਹੀਂ ਸੇਵਾਵਾਂ ਦੇ ਖਾਸ ਹਿੱਸਿਆਂ ਦੀ ਵਰਤੋਂ ਕਰੋ।
ਸਾਡੀਆਂ ਸੇਵਾਵਾਂ 16 ਸਾਲ ਤੋਂ ਘੱਟ ਉਮਰ ਦੇ ਲੋਕਾਂਲਈ ਨਹੀਂ ਹਨ। ਜੇ ਤੁਸੀਂ ਇਸ ਗੱਲ ਦੇ ਜਾਣੂੰ ਹੁੰਦੇ ਹੋ ਕਿ ਇਕ ਬੱਚਾ ਸਾਡੀਆਂ ਸੇਵਾਵਾਂ ਦੀਵਰਤੋਂ ਕਰ ਰਿਹਾ ਹੈ, ਤਾਂ ਕਿਰਪਾ ਕਰਕੇ ਗੋਪਨੀਅਤਾ ਨੀਤੀ ਦੇ ਭਾਗ 15 ਵਿੱਚ ਸੂਚੀਬੱਧ ਸਬੰਧਿਤ ਡੇਟਾਸੁਰੱਖਿਆ ਅਫਸਰ ਨਾਲ ਸੰਪਰਕ ਕਰੋ ਅਤੇ ਅਸੀਂ ਜਿਸ ਤਰ੍ਹਾਂ ਜ਼ਰੂਰੀ ਹੋਏਗਾ ਖਾਤੇ ਨੂੰ ਹਟਾਉਣ ਅਤੇਖਤਮ ਕਰਨ ਲਈ ਕਦਮ ਚੁੱਕਾਂਗੇ।
ਇਸ ਇਕਰਾਰਨਾਮੇ ਵਿਚ, ਹੇਠ ਲਿਖੇ ਸ਼ਬਦਾਂ ਦਾਮਤਲਬ ਹੇਠਾਂ ਦਰਸਾਇਆ ਗਿਆ ਹੈ:
2. ਖਾਤੇ ਦੀ ਜਾਣਕਾਰੀ
ਤੁਸੀਂ ਐਪ ਨੂੰ ਡਾਊਨਲੋਡਕਰਕੇ ਅਤੇ ਸਥਾਪਤ ਕਰਕੇ ਆਪਣਾ ਖਾਤਾ ਖੋਲ੍ਹ ਸਕਦੇ ਹੋ; ਸਾਇਟ 'ਤੇ ਜਾ ਕੇ ਖੋਲ੍ਹ ਸਕਦੇਹੋ ਜਾਂ ਢੁੱਕਵੇਂ ਗਾਹਕ ਸਹਾਇਤਾ ਕੇਂਦਰ ਨੂੰ ਸੰਪਰਕ ਕਰਕੇ ਖੋਲ੍ਹ ਸਕਦੇ ਹੋ। ਤੁਸੀਂ ਕਿਸੇ ਵੀਸਮੇਂ ਆਪਣੇ ਖਾਤੇ ਦੀ ਪ੍ਰੋਫ਼ਾਇਲ ਨੂੰ ਬਦਲ ਸਕਦੇ ਹੋ, ਪਰ ਤੁਸੀਂ ਸਾਨੂੰਤੁਹਾਡੇ ਸੰਪਰਕ ਵੇਰਵਿਆਂ ਸਮੇਤ ਆਪਣੀ ਵੈਧ ਰਜਿਸਟ੍ਰੇਸ਼ਨ ਜਾਣਕਾਰੀ ਪ੍ਰਦਾਨ ਕਰਨ ਲਈ ਸਹਿਮਤ ਹੁੰਦੇਹੋ। ਤੁਸੀਂ ਦੂਜਿਆਂ ਦੀ ਪਛਾਣ ਧਾਰਨ ਕਰਕੇ ਇਹ ਨਹੀਂ ਕਰ ਸਕਦੇ ਜਾਂ ਸਾਡੇ ਕੋਲ ਆਪਣੇ ਗਲਤ ਪਛਾਣਨਹੀਂ ਦੱਸ ਸਕਦੇ।
ਤੁਸੀਂ ਇਹ ਯਕੀਨੀ ਬਣਾਉਣਲਈ ਜ਼ਿੰਮੇਵਾਰ ਹੋ ਕਿ ਤੁਹਾਡੇ ਖਾਤੇ ਦੀ ਜਾਣਕਾਰੀ ਸਟਕੀ ਹੈ ਅਤੇ ਹਰ ਸਮੇਂ ਨਵੀਨਤਮ ਰਹਿੰਦੀ ਹੈ।ਇਸ ਦੇ ਇਲਾਵਾ ਤੁਸੀਂ ਰਾਜ ਅਤੇ ਸਥਾਨਕ ਰੋਕਾਂ ਦੀ ਪਾਲਣਾ ਕਰਨ ਲਈ ਸਹਿਮਤ ਹੁੰਦੇ ਹੋ ਜੋ ਸਾਡੇਕੋਲ ਤੁਹਾਡੀ ਰਜਿਸਟ੍ਰੇਸ਼ਨ 'ਤੇ ਲਾਗੂ ਹੋ ਸਕਦੀਆਂ ਹਨ। ਤੁਹਾਡਾ ਖਾਤਾ ਉਸਸਮੇਂ ਤੱਕ ਵੈਧ ਹੋਏਗਾ ਜਦੋਂ ਤੱਕ ਤੁਸੀਂ ਜਾਂ ਪੇਅਬਾਇਫ਼ੋਨ (PayByPhone) ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਦੇ ਅਨੁਸਾਰ ਇਸਨੂੰ ਰੱਦ ਨਹੀਂ ਕਰਦੀ, ਉਦਾਹਰਣ ਦੇ ਤੌਰ 'ਤੇ, ਜੇ ਤੁਹਾਡੇ ਖਾਤੇ ਵਿਚਕੋਈ ਝੂਠੀ ਜਾਣਕਾਰੀ ਹੈ।
ਆਪਣੇ ਖਾਤੇ ਦੀ ਵਰਤੋਂਲਈ ਕੇਵਲ ਤੁਸੀਂ ਜ਼ਿੰਮੇਵਾਰ ਹੋ ਅਤੇ ਤੁਸੀਂ ਕਿਸੇ ਤਰ੍ਹਾਂ ਦੀ ਅਣਅਧਿਕ੍ਰਿਤ ਵਰਤੋਂ ਬਾਰੇ ਸਾਨੂੰਤੁਰੰਤ ਸੂਚਨਾ ਦੇਣ ਲਈ ਸਹਿਮਤ ਹੁੰਦੇ ਹੋ।
3. ਲਾਇਸੈਂਸ ਅਤੇ ਸੇਵਾਵਾਂ ਤੱਕ ਪਹੁੰਚ
ਕੇਵਲ ਸੇਵਾਵਾਂ ਦੇ ਸਬੰਧਵਿਚ ਵਰਤੋਂ ਦੇ ਲਈ, ਪੇਅਬਾਇਫ਼ੋਨ (PayByPhone) ਤੁਹਾਨੂੰ ਸੇਵਾਵਾਂ ਦੀਵਰਤੋਂ ਲਈ ਅਤੇ ਸਾਇਟ ਅਤੇ ਸੇਵਾ ਦੀ ਵਿਅਕਤੀਗਤ ਵਰਤੋਂ ਕਰਨ ਲਈ ਇਕ ਸੀਮਤ, ਗੈਰ-ਹਸਤਾਂਤਰਣਕਾਰੀ, ਗੈਰ-ਵਿਸ਼ੇਸ਼, ਵਾਪਸੀਯੋਗ ਲਾਈਸੈਂਸਪ੍ਰਦਾਨ ਕਰਦੀ ਹੈ। ਲਾਇਸੈਂਸ ਦੇ ਵਿਚ ਪੇਅਬਾਇਫ਼ੋਨ (PayByPhone) ਦੀ ਸੇਵਾ ਦੀ ਕਿਸੇ ਤਰ੍ਹਾਂ ਮੁੜ ਵਿਕਰੀ ਜਾਂ ਵਪਾਰਕ ਵਰਤੋਂ, ਕਿਸੇ ਜਾਣਕਾਰੀ, ਵੇਰਵਿਆਂ, ਜਾਂ ਕੀਮਤਾਂ ਦਾ ਕਿਸੇਤਰ੍ਹਾਂ ਇਕੱਤਰੀਕਰਣ ਅਤੇ ਵਰਤੋਂ; ਸਾਇਟ ਜਾਂ ਇਸਦੀਆਂ ਸਮੱਗਰੀਆਂ ਦੀ ਕੋਈ ਡੈਰੀਵੇਟਿਵਵਰਤੋਂ; ਦੂਜਿਆਂ ਦੇ ਲਾਭ ਲਈ ਖਾਤੇ ਦੀ ਜਾਣਕਾਰੀ ਨੂੰ ਡਾਊਨਲੋਡ ਕਰਨਾ ਜਾਂ ਕਾਪੀ ਕਰਨਾ; ਜਾਂ ਡਾਟਾ ਮਾਈਨਿੰਗ, ਰੋਬੋਟਸ, ਜਾਂ ਡਾਟਾ ਇਕੱਤਰ ਕਰਨਜਾਂ ਨਿਕਾਲਣ ਦੇ ਸਮਾਨ ਸਾਧਨਾਂ ਦੀ ਕੋਈ ਵਰਤੋਂ ਸ਼ਾਮਲ ਨਹੀਂ ਹੈ। ਪੇਅਬਾਇਫ਼ੋਨ (PayByPhone) ਨਾਲ ਸਬੰਧਤ ਸਾਰੀਆਂ ਸਮੱਗਰੀਆਂ ਅਤੇ ਜਾਣਕਾਰੀ ਨੂੰ ਪੇਅਬਾਇਫ਼ੋਨ (PayByPhone) ਦੀ ਪ੍ਰਤੱਖ ਲਿਖਤ ਸਹਿਮਤੀ ਦੇ ਬਿਨਾਂ ਕਾਰੋਬਾਰੀ ਮਕਸਦ ਲਈ ਮੁੜ-ਪੈਦਾ ਨਹੀਂ ਕੀਤਾਜਾ ਸਕਦਾ, ਇਨ੍ਹਾਂ ਦੀ ਨਕਲ ਨਹੀਂ ਬਣਾਈ ਜਾ ਸਕਦੀ, ਵੇਚਿਆ, ਮੁੜ ਵੇਚਿਆ ਨਹੀਂ ਜਾਸਕਦਾ, ਵਿਜ਼ਿਟ ਨਹੀਂ ਕੀਤਾ ਜਾ ਸਕਦਾ ਜਾਂ ਕਿਸੇ ਹੋਰ ਤਰ੍ਹਾਂ ਇਨ੍ਹਾਂ ਦਾ ਦੋਹਣ ਨਹੀਂਕੀਤਾ ਜਾ ਸਕਦਾ। ਕਿਸੇ ਤਰ੍ਹਾਂ ਦੀ ਅਣਅਧਿਕ੍ਰਿਤ ਵਰਤੋਂ ਪੇਅਬਾਇਫ਼ੋਨ (PayByPhone) ਦੁਆਰਾ ਦਿੱਤੀ ਗਈ ਆਗਿਆ ਜਾਂ ਲਾਇਸੈਂਸ ਨੂੰ ਖਤਮ ਕਰਦੀ ਹੈ।
ਤੁਸੀਂ ਇਸ ਗੱਲ ਨੂੰਸਵੀਕਾਰਦੇ ਹੋ ਅਤੇ ਸਹਿਮਤ ਹੋ ਕਿ ਸੇਵਾਵਾਂ ਦੀ ਵਰਤੋਂ ਕਰਨ ਦੇ ਲਾਇਸੈਂਸ ਉੱਪਰ ਹੇਠ ਲਿਖੀਆਂਰੋਕਾਂ ਲਾਗੂ ਹੁੰਦੀਆਂ ਹਨ:
4. ਆਪਣੇ ਖਾਤੇ ਦੀ ਵਰਤੋਂ ਕਰਨਾ
ਮਕਸਦ
ਕੋਈ ਵੀ ਪਾਰਕਿੰਗ ਦਾਸਥਾਨ ਜੋ ਤੁਹਾਨੂੰ ਪੇਅਬਾਇਫ਼ੋਨ (PayByPhone) ਸੇਵਾ ਦੇ ਨਾਲ ਭੁਗਤਾਨਕਰਨ ਦਾ ਵਿਕਲਪ ਦਿੰਦਾ ਹੈ, ਵਿਖੇ ਭੁਗਤਾਨ ਕਰਨ ਲਈ ਤੁਸੀਂ ਖਾਤੇ ਦੀ ਵਰਤੋਂਕਰ ਸਕਦੇ ਹੋ ਅਤੇ, ਜੇ ਇਹ ਵਿਕਲਪ ਤੁਹਾਡੇ ਖੇਤਰ ਵਿਚ ਉਪਲਬੱਧ ਹੈ ਤੁਸੀਂ ਪਾਰਕਿੰਗ ਪਰਮਿਟਾਂ ਅਤੇ ਪਾਰਕਿੰਗਸਬੰਧੀ ਜੁਰਮਾਨਿਆਂ ਦਾ ਭੁਗਤਾਨ ਕਰ ਸਕਦੇ ਹੋ। ਤੁਸੀਂ ਸਾਡੀ ਸਾਇਟ 'ਤੇ, ਐਪ 'ਤੇ ਜਾਂ ਸਾਡੇ ਗਾਹਕਸਹਾਇਤਾ ਕੇਂਦਰ ਨੂੰ ਫ਼ੋਨ ਕਰਕੇ ਆਪਣੀਆਂ ਟ੍ਰਾਂਜੈਕਸ਼ਨਾਂ ਦੇਖ ਸਕਦੇ ਹੋ ਅਤੇ ਆਪਣੇ ਖਾਤੇ ਦੇਹਾਲੀਆ ਪਿਛੋਕੜ ਦੀ ਸਮੀਖਿਆ ਕਰ ਸਕਦੇ ਹੋ।
ਖਾਤਾ, ਪਾਸਵਰਡ ਅਤੇ ਤੁਹਾਡੇਸੈੱਲ ਫ਼ੋਨ ਦੀ ਵਰਤੋਂ
ਜਦੋਂ ਤੁਸੀਂ ਇਕ ਖਾਤਾਖੋਲ੍ਹਦੇ ਹੋ, ਤੁਹਾਨੂੰ ਸੁਰੱਖਿਅਤ ਤਰੀਕੇ ਨਾਲ ਆਪਣੇ ਖਾਤੇ ਦੀ ਵਰਤੋਂ ਕਰਨ ਲਈ ਇਕ ਗੋਪਨੀਯਪਾਸਵਰਡ ਨੂੰ ਦਾਖਲ ਕਰਨ ਲਈ ਕਿਹਾ ਜਾਵੇਗਾ। ਤੁਸੀਂ ਸਾਨੂੰ ਉਸ ਫ਼ੋਨ ਦਾ ਨੰਬਰ ਵੀ ਪ੍ਰਦਾਨ ਕਰੋਗੇਜਿਸਨੂੰ ਤੁਸੀਂ ਖਾਤੇ ਦੀ ਵਰਤੋਂ ਕਰਨ ਲਈ ਵਰਤੋਗੇ। ਖਾਤਾ ਅਤੇ ਪਾਸਵਰਡ ਤੁਹਾਡੀ ਵਰਤੋਂ ਅਤੇਸੁਰੱਖਿਆ ਲਈ ਹਨ। ਤੁਸੀਂ ਸਹਿਮਤ ਹੁੰਦੇ ਹੋ:
5. ਕੀਮਤ ਨਿਰਧਾਰਨ, ਭੁਗਤਾਨ ਅਤੇ ਵਾਪਸੀ ਭੁਗਤਾਨ
ਕੀਮਤ ਨਿਰਧਾਰਨ
ਤੁਸੀਂ ਸਾਰੀਆਂ ਲਾਗੂਫੀਸਾਂ, ਚਾਰਜ, ਟੈਕਸ ਜਾਂ ਮੁਲਾਂਕਣ ਜੋ ਤੁਹਾਡੀ ਸੇਵਾਵਾਂ ਦੀ ਵਰਤੋਂ ਦੇ ਸਬੰਧ ਵਿੱਚ ਹੈ ਲਈਜਿੰਮੇਵਾਰ ਹੋ। ਜਦੋਂ ਪਾਰਕਿੰਗ ਸੈਸ਼ਨ ਲਈ ਅਦਾ ਕਰ ਰਹੇ ਹੋਵੋ, ਤੁਸੀਂ ਸਹਿਮਤ ਹੋ ਕਿ ਤੁਹਾਨੂੰ ਪੇਅਬਾਇਫ਼ੋਨ (PayByPhone) ਸੇਵਾ ਲਈ ਲਾਗੂ ਸੇਵਾ ਚਾਰਜ ਲਗਾਇਆ ਜਾ ਸਕਦਾ ਹੈ ਜੋ ਪਾਰਕਿੰਗ ਸੇਵਾਂ ਤੋਂ ਵਾਧੂਹੋਵੇਗਾ। ਭੁਗਤਾਨ ਤੁਹਾਨੂੰ ਸੇਵਾਵਾਂ ਰਾਹੀਂ ਦਿਖਾਇਆ ਜਾਣਾ ਲਾਜ਼ਮੀ ਹੋਵੇਗਾ।
ਤੁਸੀਂ ਕਿਸੇ ਵੀ ਭੁਗਤਾਨਦੇ ਤਰੀਕੇ ਨਾਲ ਸਬੰਧਤ ਕਿਸੇ ਵੀ ਭੁਗਤਾਨ ਪ੍ਰਦਾਤਾ ਦੇ ਲਾਗੂ, ਕਿਸੇ ਤਰ੍ਹਾਂ ਦੇਨਿਯਮਾਂ, ਸ਼ਰਤਾਂ, ਰੋਕਾਂ ਅਤੇ ਹੋਰ ਸ਼ਰਤਾਂ ਦੇ ਅਧੀਨ ਹੋ ਅਤੇ ਕਿਸੇ ਟ੍ਰਾਂਜੈਕਸ਼ਨ ਫੀਸ, ਲੋੜੀਂਦੇ ਫੰਡ ਨਾ ਹੋਣਦੇ ਚਾਰਜਸ, ਜਾਂ ਹੋਰ ਕਿਸੇ ਫੀਸ ਜਾਂ ਚਾਰਜ ਜਿਸ ਦੇ ਬਾਰੇ ਇਕ ਭੁਗਤਾਨ ਪ੍ਰਦਾਤਾ ਦੁਆਰਾਟ੍ਰਾਂਜੈਕਸ਼ਨਾਂ ਦੇ ਲਈ ਇਸ ਤਰ੍ਹਾਂ ਦੇ ਭੁਗਤਾਨ ਪ੍ਰਦਾਤਾ ਦੀ ਵਰਤੋਂ ਕਰਨ ਦੇ ਸਬੰਧ ਵਿਚ ਮੁਲਾਂਕਣਕੀਤਾ ਜਾਂਦਾ ਹੈ, ਦੇ ਲਈ ਸਾਡੀ ਕੋਈ ਦੇਣਦਾਰੀ ਨਹੀਂ ਹੈ।
ਤੁਸੀਂ ਸਮਝਦੇ ਹੋ ਕਿਟ੍ਰਾਂਜੈਕਸ਼ਨ ਐਂਟਿਟੀ ਅਤੇ ਫੈਸਿਲਿਟੀਜ਼ ਅਪ੍ਰੇਟਰ ਦੁਆਰਾ ਨਿਰਧਾਰਤ ਕੀਤੇ ਗਏ ਮਾਪਦੰਡਾਂ ਜਿਵੇਂ ਕਿਪਾਰਕਿੰਗ ਦਾ ਸਥਾਨ, ਦਿਨ ਦਾ ਸਮਾਂ, ਹਫ਼ਤੇ ਦਾ ਦਿਨ, ਖਾਸ ਸਮਾਗਮ, ਦੇ ਨਤੀਜਤਨ ਪਾਰਕਿੰਗ ਦੇਮੁੱਲ ਵੱਖੋ-ਵੱਖਰੇ ਹੋ ਸਕਦੇ ਅਤੇ ਇਹ ਅੰਤਰ ਸਾਡੇ ਨਿਯੰਤਰਣ ਤੋਂ ਬਾਹਰ ਹਨ ਅਤੇ ਹੋ ਸਕਦਾ ਹੈ ਕਿਸਮਾਂਬੱਧ ਤਰੀਕੇ ਨਾਲ ਐਪ ਜਾਂ ਸੇਵਾਵਾਂ ਦੇ ਵਿਚ ਨਜ਼ਰ ਨਾ ਆਉਣ। ਅਸੀਂ ਸਾਰੀਆਂ ਪਾਰਕਿੰਗ ਫੀਸਾਂਨੂੰ ਤੁਹਾਡੇ ਤੱਕ ਪਹੁੰਚਦਾ ਕਰਦੇ ਹਾਂ, ਅਤੇ ਅਸੀਂ ਪਾਰਕਿੰਗ ਦੀਆਂ ਕੀਮਤਾਂ ਵਿਚਲੇਕਿਸੇ ਅੰਤਰਾਂ, ਪਾਰਕਿੰਗ ਦੀਆਂ ਕੀਮਤਾਂ ਵਿਚ ਤਬਦੀਲੀਆਂ ਜਾਂ ਪਾਰਕਿੰਗ ਸੈਸ਼ਨ ਦੇ ਸਮੇਂ ਐਪ ਜਾਂਸੇਵਾ ਵਿਚ ਨਜ਼ਰ ਆ ਰਹੀਆਂ ਪਾਰਕਿੰਗ ਦੀਆਂ ਕੀਮਤਾਂ ਅਤੇ ਟ੍ਰਾਂਜੈਕਸ਼ਨ ਐਂਟਿਟੀ ਜਾਂ ਫੈਸਿਲਿਟੀਜ਼ਅਪ੍ਰੇਟਰ ਦੁਆਰਾ ਮੁਲਾਂਕਣ ਕੀਤੀਆਂ ਗਈਆਂ ਪਾਰਕਿੰਗ ਦੀਆਂ ਕੀਮਤਾਂ ਵਿਚਲੇ ਕਿਸੇ ਅੰਤਰ ਲਈਜ਼ਿੰਮੇਵਾਰ ਨਹੀਂ ਹਾਂ। ਕੇਵਲ ਤੁਸੀਂ ਹੀ ਪਾਰਕਿੰਗ ਸਬੰਧੀ ਜੁਰਮਾਨਿਆਂ ਅਤੇ ਕਿਸੇ ਟ੍ਰਾਂਜੈਕਸ਼ਨਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਪਾਰਕਿੰਗ ਸੈਸ਼ਨ 'ਤੇ ਲਾਗੂ ਹੋਣ ਵਾਲੀਆਂਪਾਰਕਿੰਗ ਦੀਆਂ ਕੀਮਤਾਂ ਦੇ ਨਿਰਧਾਰਣ ਲਈ ਜ਼ਿੰਮੇਵਾਰ ਹੋ।
ਸਾਰੀਆਂ ਫੀਸਾਂ ਐਪ ਜਾਂਸੇਵਾਵਾਂ ਦੀ ਵਰਤੋਂ ਲਈ ਆਪਣੇ ਮੋਬਾਇਲ ਦੀ ਤੁਹਾਡੇ ਦੁਆਰਾ ਵਰਤੋਂ ਦੇ ਸਬੰਧ ਵਿਚ ਤੁਹਾਡੇ ਦੁਆਰਾਕੀਤੇ ਗਏ ਖਰਚਿਆਂ ਦੇ ਲਈ ਕੇਵਲ ਤੁਸੀਂ ਜ਼ਿੰਮੇਵਾਰ ਹੋ, ਇਨ੍ਹਾਂ ਵਿਚ ਡਾਟਾ ਦੀਵਰਤੋਂ, ਟੈਕਸਟਿੰਗ, ਡਾਟਾ ਦੀ ਵਾਧੂ ਵਰਤੋਂ, ਪ੍ਰਤੀ-ਮਿਨਟ ਚਾਰਜਸ, ਰੋਮਿੰਗ, ਅਤੇ ਟੈਲੀਕਾਮ ਦੇ ਹੋਰਅਤੇ ਵਰਤੋਂ ਸਬੰਧੀ ਚਾਰਜਸ ਸ਼ਾਮਲ ਹਨ ਪਰ ਇਹ ਇਨ੍ਹਾਂ ਤੱਕ ਹੀ ਸੀਮਤ ਨਹੀਂ ਹਨ ਅਤੇ ਤੁਸੀਂ ਇਸ ਗੱਲਨੂੰ ਸਵੀਕਾਰਦੇ ਹੋ ਕਿ ਇਸ ਤਰ੍ਹਾਂ ਦੀਆਂ ਫੀਸਾਂ ਜਾਂ ਚਾਰਜਸ ਲਾਗੂ ਹੋ ਸਕਦੇ ਹਨ ਅਤੇ ਇਹ ਕਿ ਇਸਤਰ੍ਹਾਂ ਦੇ ਚਾਰਜਸ ਅਤੇ ਫੀਸਾਂ ਲਈ ਕੇਵਲ ਤੁਸੀਂ ਜ਼ਿੰਮੇਵਾਰ ਹੋ।
ਜੇ ਆਪਣੇ ਚੁਣੇ ਭੁਗਤਾਨਢੰਗ ਨੂੰ ਚਾਰਜ ਕਰਨ ਦੀ ਕੋਸ਼ਿਸ਼ ਲੋੜੀਂਦੇ ਫੰਡਾਂ ਦੀ ਘਾਟ ਦੇ ਕਾਰਨ ਨਕਾਰ ਦਿੱਤੀ ਜਾਂਦੀ ਹੈ, ਤੁਹਾਡੇ ਭੁਗਤਾਨ ਦੇਤਰੀਕੇ ਦੇ ਰੱਦ ਹੋਣ ਜਾਣ ਜਾਂ ਹੋਰ ਕਿਸੇ ਕਾਰਨ ਕਰਕੇ, ($15.00, €15.00 ਜਾਂ ਹੋਰ ਕਰੰਸੀ ਦੀ ਸਮਾਨ ਰਕਮ) ਚਾਰਜਬੈਕ ਫੀਸ ਨਿਰਧਾਰਤ ਕੀਤੀ ਜਾ ਸਕਦੀ ਹੈ।
ਭੁਗਤਾਨ
ਭੁਗਤਾਨ ਉਸ ਦੇਸ਼ ਦੀਮੁਦਰਾ ਵਿਚ ਹੋਣੇ ਚਾਹੀਦੇ ਹਨ ਜਿੱਥੇ ਪਾਰਕਿੰਗ ਸਥਾਨ ਸਥਿਤ ਹੈ ਅਤੇ ਇਹ ਪੇਅਬਾਇਫ਼ੋਨ (PayByPhone) ਜਾਂ ਫੈਸਿਲਿਟੀਜ਼ ਅਪ੍ਰੇਟਰ ਨੂੰ ਕੀਤਾ ਜਾਵੇਗਾ, ਇਹ ਪਾਰਕਿੰਗ ਸਥਾਨ ਦੇਟਿਕਾਣੇ ਉੱਪਰ ਨਿਰਭਰ ਕਰੇਗਾ। ਟ੍ਰਾਂਜੈਕਸ਼ਨ ਦੀ ਰਕਮ ਦੇ ਵਿਚ ਫੈਸਿਲਿਟੀਜ਼ ਅਪ੍ਰੇਟਰ ਦੁਆਰਾ ਸੇਵਾਦੀ ਤਾਰੀਖ ਲਈ ਨਿਰਧਾਰਤ ਕੀਤੀ ਗਈ ਕੀਮਤ (ਜਿਸ ਤਰ੍ਹਾਂ ਪਾਰਕਿੰਗ ਦੇ ਸਥਾਨ 'ਤੇ ਦਰਸਾਇਆ ਗਿਆ ਹੁੰਦਾਹੈ ਜਾਂ ਪੇਅਬਾਇਫ਼ੋਨ (PayByPhone)ਦੇ ਕੀਮਤਾਂ ਦੀ ਪ੍ਰਣਾਲੀ ਵਿਚ ਕੋਨਫਿੱਗਰ ਕੀਤਾਗਿਆ ਹੁੰਦਾ ਹੈ), ਪੇਅਬਾਇਫ਼ੋਨ (PayByPhone) ਸੇਵਾ ਦੇ ਲਈ ਕੋਈ ਵੀਲਾਗੂ ਸਰਵਿਸ ਚਾਰਜ ਅਤੇ ਲਾਗੂ ਹੋਣ ਵਾਲੇ ਕਿਸੇ ਤਰ੍ਹਾਂ ਦੇ ਟੈਕਸ ਸ਼ਾਮਲ ਹੁੰਦੇ ਹਨ ਅਤੇ ਇਨ੍ਹਾਂਨੂੰ ਚੁਣੇ ਗਏ ਭੁਗਤਾਨ ਦੇ ਤਰੀਕੇ ਤੋਂ ਵਸੂਲਿਆ ਜਾਵੇਗਾ।
ਵਾਪਸੀ ਭੁਗਤਾਨ
ਅਸੀਂ ਹਰ ਸਮੇਂ ਸੇਵਾ ਦੇਉੱਚ ਪੱਧਰਾਂ ਨੂੰ ਪ੍ਰਦਾਨ ਕਰਨ ਦੀ ਹਰ ਕੋਸ਼ਿਸ਼ ਕਰਾਂਗੇ। ਜੇ ਤੁਸੀਂ ਸਮਝਦੇ ਹੋ ਕਿ ਬਿਲਿੰਗ ਜਾਂਅਕਾਊਂਟਿੰਗ ਨਾਲ ਸਬੰਧਤ ਤਰੁੱਟੀ ਆਈ ਹੈ ਤਾਂ ਕਿਰਪਾ ਕਰਕੇ ਇਸ ਪੰਨੇ ਦੇ ਅਖੀਰ 'ਤੇ ਦਿੱਤੇ ਢੁੱਕਵੇਂਗਾਹਕ ਸਹਾਇਤਾ ਕੇਂਦਰ ਨਾਲ ਸੰਪਰਕ ਕਰੋ। ਜੇ ਉਹ ਭੁਗਤਾਨ ਜਿਸ ਨਾਲ ਤਰੁੱਟੀ ਸਬੰਧਤ ਹੈ, ਫੈਸਿਲਿਟੀਜ਼ ਅਪ੍ਰੇਟਰਨੂੰ ਕਰ ਦਿੱਤਾ ਗਿਆ ਹੈ, ਤਾਂ ਅਸੀਂ ਤੁਹਾਨੂੰ ਫੈਸਿਲਿਟੀਜ਼ ਅਪ੍ਰੇਟਰ ਦੇ ਨਾਲ ਜੋੜ ਦੇਵਾਂਗੇ। ਜੇ ਤੁਸੀਂਖਾਤੇ ਦੇ ਨਾਲ ਪ੍ਰਾਪਤ ਕੀਤੀਆਂ ਗਈਆਂ ਸੇਵਾਵਾਂ ਜਾਂ ਸਾਡੀਆਂ ਸੇਵਾਵਾਂ ਦੀ ਵਰਤੋਂ ਦਰਮਿਆਨ ਕਿਸੇਕਾਰਨ ਕਰਕੇ ਵਾਪਸੀ ਭੁਗਤਾਨ ਦੇ ਹੱਕਦਾਰ ਹੋ, ਤਾਂ ਤੁਸੀਂ ਨਕਦੀ ਦੀ ਥਾਂ 'ਤੇ ਚੁਣੇ ਗਏ ਭੁਗਤਾਨਤਰੀਕੇ ਵਿਚ ਕ੍ਰੈਡਿਟ ਸਵੀਕਾਰ ਕਰਨ ਲਈ ਸਹਿਮਤ ਹੁੰਦੇ ਹੋ। ਪੇਅਬਾਇਫ਼ੋਨ (PayByPhone) ਅਤੇ ਫੈਸਿਲਿਟੀਜ਼ ਅਪ੍ਰੇਟਰਜ਼ ਨਕਦ ਵਾਪਸੀ ਭੁਗਤਾਨ ਪ੍ਰਦਾਨ ਨਹੀਂ ਕਰਨਗੇ।
ਜੇ ਤੁਹਾਡੇ ਕੋਲ ਵਾਪਸੀਭੁਗਤਾਨ ਜਾਂ ਇਸ ਨਾਲ ਸਬੰਧਤ ਹੋਰ ਮੁੱਦਿਆਂ ਬਾਰੇ ਕੋਈ ਪ੍ਰਸ਼ਨ ਹਨ ਤਾਂ ਕਿਰਪਾ ਕਰਕੇ ਢੁੱਕਵੇਂਗਾਹਕ ਸਹਾਇਤਾ ਕੇਂਦਰ ਨਾਲ ਸੰਪਰਕ ਕਰੋ।
ਤੁਹਾਡੀ ਟ੍ਰਾਂਜੈਕਸ਼ਨ ਦੇਵੇਰਵੇ ਅਸਲ ਸਮੇਂ ਦੇ ਆਧਾਰ 'ਤੇ ਤੁਹਾਡੇ ਖਾਤੇ ਵਿਚ, ਐਪ ਵਿਚ ਜਾਂ ਸਾਡੀ ਸਾਇਟ'ਤੇ ਤੁਹਾਡੀ ਆਨਲਾਈਟ ਸਟੇਟਮੈਂਟ ਵਿਚ ਉਪਲਬੱਧ ਹੋਣਗੇ। ਤੁਸੀਂ ਸਹਿਮਤ ਹੁੰਦੇ ਹੋਕਿ ਅਸੀਂ ਤੁਹਾਡੇ ਖਾਤੇ, ਐਪ ਜਾਂ ਸਾਡੀ ਸਾਇਟ ਦੇ ਰਾਹੀਂ ਇਲੈਕਟ੍ਰਾਨਿਕ ਰੂਪ ਵਿਚ ਅਵਧੀਬੱਧ ਸਟੇਟਮੈਂਟਾਂਅਤੇ ਸਾਡੀਆਂ ਸੇਵਾਵਾਂ ਨਾਲ ਸਬੰਧਤ ਹੋਰ ਨੋਟਿਸਾਂ ਨੂੰ ਮੁਹੱਈਆ ਕਰਵਾ ਸਕਦੇ ਹਾਂ। ਇਲੈਕਟ੍ਰਾਨਿਕਰੂਪ ਵਿਚ ਮੁਹੱਈਆ ਕਰਵਾਈਆਂ ਗਈਆਂ ਸਟੇਟਮੈਂਟਾਂ, ਸਟੇਟਮੈਂਟ ਦੀ ਅਵਧੀ ਦੇ ਦੌਰਾਨ ਦੀ ਹਰੇਕਟ੍ਰਾਂਜੈਕਸ਼ਨ ਦਾ ਵਰਣਨ ਕਰਨਗੀਆਂ। ਤੁਹਾਡੀ ਸਟੇਟਮੈਂਟ ਸਾਡੀ ਐਪ ਅਤੇ ਸਾਇਟ 'ਤੇ ਆਨਲਾਇਨ ਦੇਖੇ ਜਾਣਅਤੇ ਪ੍ਰਿੰਟ ਕੀਤੇ ਜਾਣ ਲਈ ਤੁਹਾਨੂੰ ਇਲੈਕਟ੍ਰਾਨਿਕ ਰੂਪ ਵਿਚ ਉਪਲਬੱਧ ਹੋਵੇਗੀ। ਤੁਸੀਂ ਕਿਸੇ ਵੀਸਮੇਂ ਆਪਣੇ ਖਾਤੇ ਵਿਚ ਆਪਣੇ ਹਾਲੀਆ ਟ੍ਰਾਂਜੈਕਸ਼ਨ ਇਤਿਹਾਸ ਦੀ ਸਮੀਖਿਆ ਕਰ ਸਕਦੇ ਹੋ, ਮੌਜੂਦਾ ਸਮੇਂ ਇਸਨੂੰ ਇਕਸਾਲ ਦੀਆਂ ਟ੍ਰਾਂਜੈਕਸ਼ਨਾਂ ਲਈ ਨਿਰਧਾਰਤ ਕੀਤਾ ਗਿਆ ਹੈ।
7. ਟ੍ਰਾਂਜੈਕਸ਼ਨਾਂ ਪੂਰਾ ਕਰਨ ਵਿਚ ਅਸਫ਼ਲਤਾ
ਤੁਸੀਂ ਸਮਝਦੇ ਹੋ ਕਿਸੇਵਾਵਾਂ ਦੀ ਵਰਤੋਂ ਕਰਨਾ, ਤੁਹਾਨੂੰ ਪਾਰਕਿੰਗ ਦੇ ਸਥਾਨ ਦੀ ਗਰੰਟੀ ਨਹੀਂਦਿੰਦਾ ਹੈ ਅਤੇ ਤੁਸੀਂ ਇਕ ਉਪਲਬੱਧ ਅਤੇ ਵੈਧ ਪਾਰਕਿੰਗ ਥਾਂ ਨੂੰ ਲੱਭਣ ਦੇ ਬਾਅਦ ਹੀ ਸੇਵਾਵਾਂਨੂੰ ਕ੍ਰਿਆਸ਼ੀਲ ਕਰਦੇ ਹੋ।
ਤੁਸੀਂ ਸਮਝਦੇ ਹੋ ਕਿਕੇਵਲ ਤੁਸੀਂ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋ ਕਿ ਵਾਹਨ ਨੂੰ ਇਕੱਲਾ ਛੱਡ ਕੇ ਜਾਣ ਤੋਂਪਹਿਲਾਂ ਤੁਸੀਂ ਢੁੱਕਵੇਂ ਪਾਰਕਿੰਗ ਟਿਕਾਣੇ ਦੇ ਲਈ ਪਾਰਕਿੰਗ ਸੈਸ਼ਨ ਨੂੰ ਸਹੀ ਤਰ੍ਹਾਂ ਸ਼ੁਰੂ ਕੀਤਾਹੈ।
ਤੁਸੀਂ ਸਵੀਕਾਰ ਕਰਦੇ ਹੋਅਤੇ ਸਹਿਮਤ ਹੋ ਕਿ ਆਪਣੀ ਪਾਰਕਿੰਗ ਦੀ ਟ੍ਰਾਂਜੈਕਸ਼ਨ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਨੂੰ ਸਹੀਤਰ੍ਹਾਂ ਦਾਖਲ ਕਰਨ ਲਈ ਕੇਵਲ ਤੁਸੀਂ ਜ਼ਿੰਮੇਵਾਰ ਹੋ, ਇਸ ਜਾਣਕਾਰੀ ਵਿਚ ਸ਼ਾਮਲਹੈ (i) ਢੁੱਕਵੀਂ ਪਾਰਕਿੰਗ ਥਾਂ ਲਈ ਪਾਰਕਿੰਗ ਟਿਕਾਣਾ ਨੰਬਰ, (ii) ਤੁਹਾਡੇ ਦੁਆਰਾ ਪਾਰਕਕੀਤੇ ਜਾ ਰਹੇ ਵਾਹਨ ਦੇ ਲਈ ਲਾਇਸੈਂਸ ਪਲੇਟ ਨੰਬਰ, ਅਤੇ (iii) ਟ੍ਰਾਂਜੈਕਸ਼ਨ ਦੇ ਲਈਭੁਗਤਾਨ ਤਰੀਕੇ ਦੀ ਜਾਣਕਾਰੀ।
ਸੇਵਾਵਾਂ ਦੇ ਹਿੱਸੇਵੱਜੋਂ, ਪੇਅਬਾਇਫ਼ੋਨ (PayByPhone) ਤੁਹਾਨੂੰ ਪੁੱਸ਼ਨੋਟੀਫਿਕੇਸ਼ਨਜ਼, ਟੈਕਸਟ ਮੈਸੇਜ ਜਾਂ ਈਮੇਲ ਦੇ ਰਾਹੀਂ ਰਿਮਾਇੰਡਰਜ਼, ਅਲਰਟ, ਜਾਂ ਅਤਿ ਜ਼ਰੂਰੀਨੋਟੀਫਿਕੇਸ਼ਨਜ਼ ਭੇਜ ਸਕਦੀ ਹੈ। ਤੁਸੀਂ ਇਸ ਗੱਲ ਨੂੰ ਸਵੀਕਾਰਦੇ ਹੋ ਅਤੇ ਸਹਿਮਤ ਹੁੰਦੇ ਹੋ ਕਿ ਇਸਤਰ੍ਹਾਂ ਦੇ ਸੁਨੇਹੇ ਨੂੰ ਪ੍ਰਾਪਤ ਕੀਤੇ ਜਾਣ ਦੀ 100% ਗਰੰਟੀ ਨਹੀਂ ਹੈ ਅਤੇ ਇਹਕਿ ਜਿੱਥੇ ਆਗਿਆ ਦਿੱਤੀ ਗਈ ਹੁੰਦੀ ਹੈ, ਅਤੇ ਇਹ ਕਿ ਤੁਸੀਂ ਆਪਣੇ ਪਾਰਕਿੰਗ ਸੈਸ਼ਨ ਨੂੰਸਮੇਂ ਸਿਰ ਚਾਲੂ ਅਤੇ ਬੰਦ ਕਰਨ ਲਈ ਜ਼ਿੰਮੇਵਾਰ ਹੋ। ਤੁਸੀਂ ਇਸ ਗੱਲ ਨੂੰ ਸਵੀਕਾਰਦੇ ਹੋ ਕਿ ਹੋਸਕਦਾ ਹੈ ਕਿ ਤੁਹਾਡੇ ਮੋਬਾਇਲ ਨੈਟਵਰਕ ਪ੍ਰਦਾਤਾ ਅਤੇ/ਜਾਂ ਇੰਟਰਨੈੱਟ ਸਰਵਿਸ ਪ੍ਰਦਾਤਾ ਦੇਅਪ੍ਰੇਸ਼ਨ, ਕਵਰੇਜ ਅਤੇ ਸਰਵਿਸਜ਼ ਦੇ ਕਾਰਨ ਜਾਂ ਹੋਰ ਕਿਸੇ ਕਾਰਨ ਕਰਕੇ ਤੁਸੀਂ ਇਨ੍ਹਾਂਨੋਟੀਫਿਕੇਸ਼ਨਜ਼ ਨੂੰ ਪ੍ਰਾਪਤ ਨਾ ਕਰੋ ਅਤੇ ਸਹਿਮਤ ਹੋ ਕਿ ਤੁਸੀਂ ਪਾਰਕਿੰਗ ਸ਼ੈਸ਼ਨ ਨੂੰ ਸਮੇਂ ਸਿਰਚਾਲੂ ਕਰਨ, ਵਧਾਉਣ, ਜਾਂ ਬੰਦ ਕਰਨ ਲਈ ਜ਼ਿੰਮੇਵਾਰ ਰਹਿੰਦੇ ਹੋ। ਨੋਟਿਫੀਕੇਸ਼ਨਜ਼ ਨੂੰ ਸਮੇਂ ਸਿਰ ਜਾਂਬਿਲਕੁੱਲ ਵੀ ਨਾ ਪ੍ਰਾਪਤ ਕਰਨ ਕਰਕੇ ਤੁਹਾਨੂੰ ਹੋਏ ਕਿਸੇ ਤਰ੍ਹਾਂ ਦੇ ਨੁਕਸਾਨਾਂ ਅਤੇ ਖਰਚਿਆਂ ਲਈਪੇਅਬਾਇਫ਼ੋਨ (PayByPhone) ਦੀ ਕੋਈ ਦੇਣਦਾਰੀ ਨਹੀਂ ਹੋਵੇਗੀ।
ਅਸੀਂ ਅਤੇ ਫੈਸਿਲਿਟੀਜ਼ਅਪ੍ਰੇਟਰਜ਼ ਉਸ ਕਿਸੇ ਵੀ ਟ੍ਰਾਂਜੈਕਸ਼ਨ ਨੂੰ ਪੂਰਾ ਕਰਨ ਦੀ ਕੋਈ ਵੀ ਦੇਣਦਾਰੀ ਸਵੀਕਾਰ ਨਹੀਂ ਕਰਦੇਹਾਂ ਜੋ ਸਾਡੇ ਭੁਗਤਾਨ ਦੇ ਪ੍ਰੋਸੈਸਰਾਂ ਦੁਆਰਾ ਪੂਰੀ ਨਹੀਂ ਕੀਤੀ ਜਾ ਸਕਦੀ, ਚਾਹੇ ਇਹ ਤੁਹਾਡੇਭਗੁਤਾਨ ਤਰੀਕੇ ਵਿਚ ਉਪਲਬੱਧ ਫੰਡਾਂ ਦੀ ਕਮੀ ਜਾਂ ਕਿਸੇ ਹੋਰ ਕਾਰਨ ਕਰਕੇ ਹੋਵੇ।
ਨਾ ਤਾਂ ਅਸੀਂ ਅਤੇ ਨਾਹੀ ਕੋਈ ਫੈਸਿਲਿਟੀਜ਼ ਅਪ੍ਰੇਟਰਜ਼ ਖਾਤੇ ਤੋਂ (ਟ੍ਰਾਂਜੈਕਸ਼ਨ ਨੂੰ) ਸਵੀਕਾਰ ਕਰਨ ਅਤੇ ਪੂਰਾ ਕਰਨ ਦੀਅਸਫ਼ਲਤਾ ਲਈ ਜ਼ਿੰਮੇਵਾਰ ਨਹੀਂ ਹੋਣਗੇ।
8. ਪੇਅਬਾਇਫ਼ੋਨ (PayByPhone) ਇਕ ਮੋਬਲਿਟੀ ਪਾਰਕਿੰਗ ਭੁਗਤਾਨ ਸਮਾਧਾਨ ਦੀ ਕੰਪਨੀ ਹੈ
ਪੇਅਬਾਇਫ਼ੋਨ (PayByPhone) ਖਾਸ ਸਥਾਨਾਂ ਤੇ ਪਾਰਕਿੰਗ ਦੇ ਲਈ ਤੁਹਾਡੇ ਭੁਗਤਾਨ ਨੂੰ ਸਮਰੱਥ ਕਰਨ ਲਈ ਇਕ ਸੇਵਾਪ੍ਰਦਾਨ ਕਰਦੀ ਹੈ। ਪੇਅਬਾਇਫ਼ੋਨ (PayByPhone) ਪਾਰਕਿੰਗ ਸਥਾਨਾਂ ਦੀਮਾਲਕੀ ਨਹੀਂ ਰੱਖਦੀ ਹੈ, ਇਨ੍ਹਾਂ ਦਾ ਸੰਚਲਾਨ ਜਾਂ ਰੱਖ-ਰਖਾਵ ਨਹੀਂ ਕਰਦੀ ਹੈ ਅਤੇ ਇਸ ਤਰ੍ਹਾਂ ਦੇ ਸਥਾਨਾਂਲਈ ਜਾਂ ਇੱਥੇ ਹੋਣ ਵਾਲੀਆਂ ਘਟਨਾਵਾਂ ਲਈ ਜ਼ਿੰਮੇਵਾਰ ਨਹੀਂ ਹੈ। ਪਾਰਕਿੰਗ ਦੇ ਸਥਾਨਾਂ ਨੂੰਕੰਪਨੀਆਂ ਜਾਂ ਸਰਕਾਰੀ ਅਦਾਰਿਆਂ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਨਾਲ ਪੇਅਬਾਇਫ਼ੋਨ(PayByPhone) ਦਾ ਇਕਰਾਰਨਾਮੇ ’ਤੇ ਅਧਾਰਤ ਰਿਸ਼ਤਾ ਹੈ, ਪਰ ਪੇਅਬਾਇਫ਼ੋਨ (PayByPhone) ਇਨ੍ਹਾਂ ਕੰਪਨੀਆਂ ਦੁਆਰਾ ਕੀਤੀਆਂ ਗਈਆਂ ਗਤੀਵਿਧੀਆਂ ਲਈ ਜ਼ਿੰਮੇਵਾਰ ਨਹੀਂ ਹੈ।
ਇਕ ਖਾਸ ਖੇਤਰ ਵਿਚਪਾਰਕਿੰਗ 'ਤੇ ਰੋਕ ਲਗਾਉਂਦੇ ਭੌਤਿਕ ਚਿੰਨ੍ਹਾਂ, ਸਮੇਤ ਦਰਸਾਈਆਂ ਗਈਆਂਪਾਰਕਿੰਗ ਦੀਆਂ ਸਾਰੀਆਂ ਰੋਕਾਂ, ਜੋ ਤੁਹਾਡੇ ਦੁਆਰਾ ਪੇਅਬਾਇਫ਼ੋਨ (PayByPhone) ਤੋਂ ਪ੍ਰਾਪਤ ਕੀਤੀ ਗਈ ਕਿਸੇ ਤਰ੍ਹਾਂ ਦੀਆਂ ਜਾਣਕਾਰੀ ਉੱਪਰ ਲਾਗੂ ਹੁੰਦੀਆਂ ਹਨ, ਦੀ ਪਾਲਣਾ ਕਰਨ ਲਈਤੁਸੀਂ ਜ਼ਿੰਮੇਵਾਰ ਹੋ। ਸੂਚਕ ਬੋਰਡ ਉੱਪਰ ਦਰਸਾਈਆਂ ਗਈਆਂ ਗਲਤ ਜਾਂ ਅਸੰਗਤੀ ਪਾਰਕਿੰਗ ਰੋਕਾਂ ਦੇਲਈ ਪੇਅਬਾਇਫ਼ੋਨ (PayByPhone) ਜ਼ਿੰਮੇਵਾਰ ਨਹੀਂ ਹੋਵੇਗਾ।
9. ਪਰਮਿਟ ਅਤੇ ਆਟੋਪਾਸ
ਅਸੀਂ ਕੁਝ ਉਪਭੋਗਤਾਵਾਂਨੂੰ ਫੈਸਿਲਿਟੀਜ਼ ਅਪ੍ਰੇਟਰਜ਼ ਅਤੇ ਭਾਗੀਦਾਰਾਂ (''ਪਰਮਿਟ ਜਾਰੀਕਰਤਾਵਾਂ) ਤੋਂ ਪਰਮਿਟਾਂ ਨੂੰਖ੍ਰੀਦਣ ਦਾ ਮੌਕਾ ਪ੍ਰਦਾਨ ਕਰਦੇ ਹਾਂ। ਇਕ ਪਰਮਿਟ, ਪਰਮਿਟ ਦੇ ਜਾਰੀਕਰਤਾਵਾਂਦੁਆਰਾ ਵਿਕਰੀ ਲਈ ਪੇਸ਼ਕਸ਼ ਕੀਤੀ ਜਾਂਦੀ ਚੀਜ਼ ਦੀ ਤੁਹਾਡੇ ਦੁਆਰਾ ਖ੍ਰੀਦ ਦੀ ਅਧਿਕਾਰਤ ਪੁਸ਼ਟੀਵੱਜੋਂ ਕੰਮ ਕਰਦਾ ਹੈ।
ਪਰਮਿਟ ਜਾਰੀਕਰਤਾ, ਨਾ ਕਿ ਪੇਅਬਾਇਫ਼ੋਨ (PayByPhone), ਉਨ੍ਹਾਂ ਪਰਮਿਟਾਂ ਦੀ ਕੀਮਤ ਅਤੇ ਉਪਲਬੱਧਤਾ ਦਾ ਨਿਰਧਾਰਨ ਕਰਦੇ ਹਨ। ਪਰਮਿਟ ਜਾਰੀਕਰਤਾਵਾਂਦੀਆਂ ਨੀਤੀਆਂ ਹਨ ਜੋ ਕੁਝ ਵਾਰ ਸਾਨੂੰ ਪਰਮਿਟਾਂ ਨੂੰ ਜਾਰੀ ਕਰਨ ਜਾਂ ਪਰਮਿਟ ਦੀ ਖ੍ਰੀਦ ਹੋ ਜਾਣਤੋਂ ਬਾਅਦ ਵਟਾਂਦਰਿਆਂ ਜਾਂ ਵਾਪਸੀ ਭੁਗਤਾਨਾਂ ਤੋਂ ਰੋਕਦੀਆਂ ਹਨ। ਤੁਸੀਂ ਇਹ ਸਮਝਦੇ ਹੋ ਕਿ ਜੇਤੁਸੀਂ ਪੇਅਬਾਇਫ਼ੋਨ (PayByPhone)ਦੇ ਰਾਹੀਂ ਪਰਮਿਟ ਖ੍ਰੀਦਦੇ ਹੋ, ਤੁਸੀਂ ਇਸਦੇ ਬਾਵਜੂਦਢੁੱਕਵੇਂ ਪਰਮਿਟ ਜਾਰੀਕਰਤਾ ਦੇ ਨਿਯਮਾਂ, ਨੀਤੀਆਂ ਅਤੇ ਸ਼ਰਤਾਂ ਦੇ ਅਧੀਨ ਹੋ।
ਅਸੀਂ ਕੁਝ ਗਾਹਕਾਂ ਨੂੰ ਵਿਕਲਪਿਕਆਟੋਪਾਸ ਦੀ ਸੁਵਿਧਾ ਪ੍ਰਦਾਨ ਕਰਦੇ ਹਾਂ, ਜੋ ਕੁੱਝ ਦੇਸ਼ਾਂ ਵਿੱਚ ਉਪਲਬਧ ਹੈ ਅਤੇ ਭਾਗਲੈਣ ਵਾਲੇ ਪਾਰਕਿੰਗ ਦੇ ਸਥਾਨਾਂ ਵਿਖੇ ਪਾਰਕਿੰਗ ਦੇ ਲਈ ਆਪਣੇ-ਆਪ ਭੁਗਤਾਨ ਕਰਨ ਦੀ ਸਮਰੱਥਾਪ੍ਰਦਾਨ ਕਰਦਾ ਹੈ। ਤੁਸੀਂ ਸਮਝਦੇ ਹੋ ਕਿ ਆਟੋਪਾਸ ਸੇਵਾ ਦੀ ਵਰਤੋਂ ਨਿਯਮਾਂ, ਨੀਤੀਆਂ ਅਤੇ ਸਬੰਧਤਫੈਸਿਲਿਟੀਜ਼ ਅਪ੍ਰੇਟਰ ਦੀਆਂ ਸ਼ਰਤਾਂ ਦੇ ਅਧੀਨ ਰਹਿੰਦੀ ਹੈ।
10. ਸੇਵਾ ਪੱਧਰੀ ਗਰੰਟੀਆਂਲਈ ਅਸਵੀਕ੍ਰਿਤੀ ਦੀ ਘੋਸ਼ਣਾ
ਨੋਟ ਕਰੋ ਕਿ ਸੇਵਾਵਾਂਕੇਵਲ ਚੁਣੀਂਦਾ ਟਿਕਾਣਿਆਂ 'ਤੇ ਉਪਲਬੱਧ ਹਨ ਅਤੇ ਹੋ ਸਕਦਾ ਹੈ ਕਿ ਇਹ ਸਾਰੇਸਮਿਆਂ 'ਤੇ ਸਾਰੇ ਟਿਕਾਣਿਆਂ 'ਤੇ ਉਪਲਬੱਧ ਨਾ ਹੋਵੇ। ਜਦਕਿ ਅਸੀਂ ਸੰਭਵ ਹੋਸਕਣ ਵਾਲੀ ਸਭ ਤੋਂ ਵਧੀਆ ਸੇਵਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਾਂਗੇ, ਸੈਲੂਲਰ ਅਤੇ ਭੁਗਤਾਨਵਾਲੀਆਂ ਤਕਨਾਲੋਜੀਆਂ ਦੀਆਂ ਸੀਮਾਵਾਂ ਹਨ ਜਿਨ੍ਹਾਂ ਦੇ ਕਾਰਨ ਸੇਵਾਵਾਂ ਵਿਚ ਵਿਘਨ ਪੈ ਸਕਦੇ ਹਨ।ਕਿਰਪਾ ਕਰਕੇ ਨੋਟ ਕਰੋ ਕਿ ਸੇਵਾ ਦੇ ਸਬੰਧ ਵਿਚ ਅਸੀਂ ਸੇਵਾ ਦੇ ਪੱਧਰ ਦੀ ਕਿਸੇ ਤਰ੍ਹਾਂ ਦੀਗਰੰਟੀਆਂ ਪ੍ਰਦਾਨ ਨਹੀਂ ਕਰਦੇ ਹਾਂ।
ਜਦੋਂ ਤੱਕ ਕਾਨੂੰਨ ਇਸਦੇਵਿਪਰੀਤ ਨਾ ਕਹੇ, ਤੁਸੀਂ ਸਾਨੂੰ ਉਸ ਕਿਸੇ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਤੋਂ ਛੂਟ ਦਿੰਦੇ ਹੋ ਜੋਖਾਤੇ ਦੀ ਵਰਤੋਂ ਦੇ ਸਬੰਧ ਵਿਚ ਤੁਹਾਡੇ ਜਾਂ ਤੁਹਾਡੇ ਹੋ ਸਕਣ ਵਾਲੇ ਤੀਜੀ-ਧਿਰ ਦੇ ਵਿਰੋਧੀਪ੍ਰਤੀਵਾਦਾਂ, ਅਧਿਕਾਰਾਂ ਅਤੇ ਦਾਅਵਿਆਂ ਤੋਂ ਪੈਦਾ ਹੋ ਸਕਦੀਆਂ ਹਨ।
11. ਵਾਰੰਟੀਆਂ, ਹਾਨੀ-ਪੂਰਤੀਆਂ ਅਤੇਦੇਣਦਾਰੀ ਦੀਆਂ ਸੀਮਾਵਾਂ
ਵਾਰੰਟੀਆਂ ਦੇ ਬਾਰੇਅਸਵੀਕ੍ਰਿਤੀ ਦੀ ਘੋਸ਼ਣਾ
ਤੁਸੀਂ ਸਮਝਦੇ ਹੋ ਕਿਸੇਵਾਵਾਂ ''ਜਿਵੇਂ ਹਨ'' ਅਤੇ ''ਜਿਵੇਂ ਉਪਲਬੱਧ ਹਨ'' ਦੇ ਅਧਾਰ ਤੇ ਪ੍ਰਦਾਨਕੀਤੀਆਂ ਜਾਂਦੀਆਂ ਹਨ। ਪੇਅਬਾਇਫ਼ੋਨ (PayByPhone) ਇਸ ਸੇਵਾ ਦੇ ਸੰਚਾਲਨਜਾਂ ਸਾਡੀ ਐਪ ਜਾਂ ਸਾਇਟ 'ਤੇ ਸ਼ਾਮਲ ਕੀਤੀ ਗਈ ਜਾਣਕਾਰੀ, ਸਮੱਗਰੀ, ਪਦਾਰਥਾਂ, ਜਾਂ ਉਤਪਾਦਾਂ ਬਾਰੇਕਿਸੇ ਤਰ੍ਹਾਂ ਦੀਆਂ, ਪ੍ਰਤੱਖ ਜਾਂ ਅਪ੍ਰਤੱਖ ਬਿਆਨ ਜਾਂ ਵਾਰੰਟੀਆਂ ਨਹੀਂ ਦਿੰਦਾ ਹੈ। ਤੁਸੀਂ ਪ੍ਰਤੱਖਰੂਪ ਵਿਚ ਸਹਿਮਤ ਹੁੰਦੇ ਹੋ ਕਿ ਇਸ ਸਾਇਟ ਅਤੇ ਸਾਡੀਆਂ ਸੇਵਾ ਦੀ ਵਰਤੋਂ ਤੁਹਾਡੇ ਆਪਣੇ ਜ਼ੋਖਮ 'ਤੇ ਹੈ।
ਤੁਸੀਂ ਇਹ ਵੀ ਸਮਝਦੇ ਹੋਕਿ ਐਪ, ਸਾਇਟ ਜਾਂ ਸੇਵਾਵਾਂ ਦੀ ਵਰਤੋਂ ਦੇ ਰਾਹੀਂ ਡਾਊਨਲੋਡ ਕੀਤਾ ਗਿਆ ਜਾਂ ਕਿਸੇ ਹੋਰਤਰ੍ਹਾਂ ਪ੍ਰਾਪਤ ਕੀਤਾ ਗਿਆ ਕੋਈ ਡਾਟਾ, ਸਮੱਗਰੀ ਜਾਂ ਜਾਣਕਾਰੀ, ਜਿਨ੍ਹਾਂ ਵਿਚ ਵਾਇਰਸ ਵੀਸ਼ਾਮਲ ਹਨ, ਤੁਹਾਡੀ ਆਪਣੀ ਨਿਰਣਾਇਕ ਸਮਰੱਥਾ ਅਤੇ ਜ਼ੋਖਮ 'ਤੇ ਪ੍ਰਾਪਤ ਕੀਤੇ ਜਾਂਦੇਹਨ ਅਤੇ ਇਹ ਕਿ ਇਸ ਤਰ੍ਹਾਂ ਦੇ ਡਾਊਨਲੋਡ ਦੇ ਨਤੀਜਤਨ ਤੁਹਾਡੇ ਕੰਪਿਊਟਰ ਸਿਸਟਮ ਜਾਂ ਡਾਟਾ ਦੇਹੋਣ ਵਾਲੇ ਕਿਸੇ ਤਰ੍ਹਾਂ ਦੇ ਨੁਕਸਾਨ ਲਈ ਕੇਵਲ ਤੁਸੀਂ ਜ਼ਿੰਮੇਵਾਰ ਹੋਵੋਗੇ।
''ਮੇਰੇ ਨਜ਼ਦੀਕ'' ਟਿਕਾਣਿਆਂ ਵਾਲੀ ਸੇਵਾ, ਵਰਤੋਂਕਾਰਾਂ ਨੂੰ ਕੇਵਲਹਵਾਲਗੀ ਵੱਜੋਂ ਪ੍ਰਦਾਨ ਕੀਤੀ ਜਾਂਦੀ ਹੈ। ਕਿਸੇ ਟ੍ਰਾਂਜੈਕਸ਼ਨ ਨੂੰ ਅੰਤਮ ਰੂਪ ਦੇਣ ਤੋਂ ਪਹਿਲਾਂਵਰਤੋਂਕਾਰਾਂ ਨੂੰ ਟਿਕਾਣੇ ਦੇ ਅਸਲ ਨੰਬਰ ਲਈ ਹਮੇਸ਼ਾਂ ਪੇਅਬਾਇਫ਼ੋਨ (PayByPhone) ਅਤੇ ਫੈਸਿਲਿਟੀਜ਼ ਅਪ੍ਰੇਟਰ ਦੇ ਸੂਚਕ ਬੋਰਡ ਨੂੰ ਦੇਖਣਾ ਚਾਹੀਦਾ ਹੈ। ਇਕ ਗਲਤਟਿਕਾਣਾ ਨੰਬਰ ਦੀ ਵਰਤੋਂ ਕਰਕੇ ਬੁੱਕ ਕੀਤੇ ਪਾਰਕਿੰਗ ਸੈਸ਼ਨਾਂ ਲਈ ਪੇਅਬਾਇਫ਼ੋਨ (PayByPhone) ਕੋਈ ਜ਼ਿੰਮੇਵਾਰੀ ਸਵੀਕਾਰ ਨਹੀਂ ਕਰਦੀ ਹੈ।
ਪੇਅਬਾਇਫ਼ੋਨ (PayByPhone) ਪਾਰਕਿੰਗ ਸਥਾਨਾਂ ਦੀ ਮਾਲਕੀ, ਨਿਯੰਤਰਣ ਨਹੀਂ ਰੱਖਦੀ ਹੈ ਜਾਂ ਸੰਚਾਲਨ ਨਹੀਂਕਰਦੀ ਹੈ ਅਤੇ ਇਸ ਤਰ੍ਹਾਂ ਦੇ ਸਥਾਨਾਂ ਦੇ ਸਬੰਧ ਵਿਚ ਕਿਸੇ ਚੀਜ਼ ਦੀ ਮੰਗ ਨਹੀਂ ਕਰਦੀ ਹੈ। ਕਿਸੇਵੀ ਪਾਰਕਿੰਗ ਸਥਾਨ ਜਾਂ ਇਸਦੇ ਸੰਚਾਲਨ, ਜਿਸ ਵਿਚ ਤੁਹਾਡੇ ਵਾਹਨ ਨੂੰ ਹੋਣ ਵਾਲੇਨੁਕਸਾਨ, ਤੁਹਾਡੇ ਵਾਹਨ ਦੇ ਗੁੰਮ ਹੋਣ, ਜਾਂ ਤੁਹਾਡੇ ਵਾਹਨ ਵਿਚ ਛੱਡੀਆਂ ਗਈਆਂ ਚੀਜ਼ਾਂਦੇ ਗੁੰਮ ਹੋਣ ਜਾਂ ਕਿਸੇ ਵੀ ਹਾਲਤ ਵਿਚ ਕਿਸੇ ਤਰ੍ਹਾਂ ਦੀ ਵਿਅਕਤੀਗਤ ਸੱਟ ਤੋਂ ਪੈਦਾ ਹੋਣ ਵਾਲੇਪ੍ਰਤੱਖ, ਅਪ੍ਰਤੱਖ, ਇਤਫਾਕੀਆ, ਦੰਡਾਤਮਕ, ਅਤੇ ਨਤੀਜਤਨ ਹੋਣ ਵਾਲੇ ਨੁਕਸਾਨਾਂ ਸਮੇਤ, ਇਨ੍ਹਾਂ ਤੱਕ ਹੀ ਸੀਮਤਨਹੀਂ, ਕਿਸੇ ਤਰ੍ਹਾਂ ਦੇ ਨੁਕਸਾਨ ਲਈ ਪੇਅਬਾਇਫ਼ੋਨ (PayByPhone) ਕਿਸੇ ਵੀ ਹਾਲਾਤ ਵਿਚ ਜ਼ਿੰਮੇਵਾਰ ਨਹੀਂ ਹੋਵੇਗੀ।
ਤੁਹਾਨੂੰ ਲੱਗੇ ਕਿਸੇਤਰ੍ਹਾਂ ਦੇ ਪਾਰਕਿੰਗ ਸਬੰਧੀ ਜੁਰਮਾਨਿਆਂ ਲਈ ਵੀ ਪੇਅਬਾਇਫ਼ੋਨ (PayByPhone) ਜ਼ਿੰਮੇਵਾਰ ਨਹੀਂ ਹੈ, ਭਾਵੇਂ ਕਿ ਸੇਵਾ ਨੂੰ ਟ੍ਰਾਂਜੈਕਸ਼ਨ ਦੇ ਸਬੰਧਵਿਚ ਵਰਤਿਆ ਗਿਆ ਸੀ। ਪਾਰਕਿੰਗ ਸਬੰਧੀ ਜੁਰਮਾਨਿਆਂ ਦੇ ਸਬੰਧ ਵਿਚ ਤੁਹਾਨੂੰ ਹੋ ਸਕਣ ਵਾਲੇ ਕਿਸੇਵੀ ਤਰ੍ਹਾਂ ਦੇ ਮੁੱਦਿਆਂ ਨੂੰ ਢੁੱਕਵੀਆਂ ਅਥਾਰਟੀਆਂ ਅਤੇ ਫੈਸਿਲਿਟੀਜ਼ ਅਪ੍ਰੇਟਰਜ਼ ਦੇ ਨਾਲ ਹੱਲਕਰਨ ਲਈ ਕੇਵਲ ਤੁਸੀਂ ਜ਼ਿੰਮੇਵਾਰ ਹੋ। ਅਸੀਂ ਪਾਰਕਿੰਗ ਨਾਲ ਸਬੰਧਤ ਕਿਸੇ ਤਰ੍ਹਾਂ ਦੀਆਂ ਰੋਕਾਂਨਹੀਂ ਲਾਗੂ ਕਰਦੇ ਹਾਂ ਅਤੇ ਸਾਡੇ ਕੋਲ ਤੀਜੀਆਂ-ਧਿਰਾਂ ਉੱਪਰ ਕੋਈ ਨਿਯੰਤਰਣ ਨਹੀਂ ਹੈ ਜੋਪਾਰਕਿੰਗ ਸਬੰਧੀ ਰੋਕਾਂ ਨੂੰ ਲਾਗੂ ਕਰਦੀਆਂ ਹਨ ਅਤੇ ਪਾਰਕਿੰਗ ਸਬੰਧੀ ਜੁਰਮਾਨਿਆਂ ਦਾ ਨਿਰਧਾਰਣਕਰਦੀਆਂ ਹਨ।
ਹਾਨੀ-ਪੂਰਤੀ
ਇਨ੍ਹਾਂ ਦੇ ਸਬੰਧ ਵਿਚ ਪੇਅਬਾਇਫ਼ੋਨ(PayByPhone) ਦੇ ਵਿਰੁੱਧ ਇਨ੍ਹਾਂ ਦੇ ਸਬੰਧ ਵਿਚ ਕਿਸੇ ਤੀਜੀ-ਧਿਰ ਦੇ ਦਾਅਵੇ ਤੋਂ ਪੈਦਾ ਹੁੰਦੇਕਿਸੇ ਤਰ੍ਹਾਂ ਦੇ ਦਾਅਵੇ, ਮੰਗ, ਕਾਰਵਾਈ ਦੇ ਕਾਰਨ, ਕਰਜ਼, ਦੇਣਦਾਰੀ, ਨੁਕਸਾਨ, ਲਾਗਤਾਂ ਜਾ ਖਰਚੇਜਿਨ੍ਹਾਂ ਵਿਚ ਵਕੀਲ ਦੀਆਂ ਤਰਕਸੰਗਤ ਫੀਸਾਂ ਸ਼ਾਮਲ ਹਨ ਅਤੇ ਪੇਅਬਾਇਫ਼ੋਨ (PayByPhone) ਦੇ ਚੁਣੇ ਹੋਏ ਵਕੀਲਾਂ ਦੇ ਖਰਚ ਸ਼ਾਮਲ ਹਨ, ਦੇ ਸਬੰਧ ਵਿਚ ਤੁਸੀਂ ਪੇਅਬਾਇਫ਼ੋਨ(PayByPhone) ਦੀ ਹਾਨੀ-ਪੂਰਤੀ, ਇਸਨੂੰ ਨੁਕਸਾਨ ਰਹਿਤ ਰੱਖਣ ਅਤੇ ਇਸਦਾਬਚਾਅਪੱਖ ਰੱਖਣ ਲਈ ਸਹਿਮਤ ਹੁੰਦੇ ਹਨ (i) ਤੁਹਾਡੇ ਦੁਆਰਾ ਕਾਨੂੰਨ ਦੀ ਉਲੰਘਣਾ; (ii) ਤੁਹਾਡੇ ਦੁਆਰਾ ਕਿਸੇਵਿਅਕਤੀ ਜਾਂ ਅਦਾਰੇ ਦੀ ਕਿਸੇ ਬੌਧਿਕ ਸੰਪਦਾ ਜਾਂ ਇਸ ਸਮਾਨ ਮਾਲਕੀ ਵਾਲੇ ਅਧਿਕਾਰਾਂ ਦੀ ਉਲੰਘਣਾ; (iii) ਤੁਹਾਡੇ ਲਾਇਸੈਂਸ ਦਾਗੈਰ-ਅਨੁਪਾਲਣ ਜਾਂ ਉਲੰਘਣਾ; (iv) ਐਪ ਜਾਂ ਸੇਵਾਵਾਂ ਦੀ ਤੁਹਾਡੇ ਦੁਆਰਾਅਢੁੱਕਵੀਂ ਜਾਂ ਗੈਰ-ਕਾਨੂੰਨੀ ਵਰਤੋਂ; (v) ਤੁਹਾਡੇ ਦੁਆਰਾ ਕੀਤੀ ਗਤੀਵਿਧੀ ਜਾਂ ਗਲਤੀ ਜਾਂਜਾਣਬੁੱਝ ਕੇ ਕੀਤਾ ਗਿਆ ਦੁਰਵਿਹਾਰ; (vi) ਤੁਹਾਡੇ ਕਿਸੇ ਤਰ੍ਹਾਂ ਦੇ ਬਿਆਨਾਂ, ਵਾਰੰਟੀਆਂ ਜਾਂ ਇੱਥੇਦਿੱਤੇ ਗਏ ਨਿਯਮਾਂ ਦੀ ਕੋਈ ਉਲੰਘਣਾ; ਅਤੇ (vii) ਇਨ੍ਹਾਂ ਨਿਯਮਾਂ ਅਤੇਸ਼ਰਤਾਂ ਨਾਲ ਪਾਲਣਾ ਕਰਨ ਵਿਚ ਤੁਹਾਡੇ ਦੁਆਰਾ ਕੋਈ ਅਸਫ਼ਲਤਾ।
ਦੇਣਦਾਰੀ ਦੀ ਸੀਮਾ
ਐਪ ਜਾਂ ਸੇਵਾਵਾਂ ਦੀਵਰਤੋਂ ਕਰਕੇ, ਤੁਸੀਂ ਤੁਹਾਡੇ ਕੋਲ ਪੇਅਬਾਇਫ਼ੋਨ (PayByPhone) ਦੇ ਵਿਰੁੱਧ ਹੋ ਸਕਣ ਵਾਲੇ ਕਿਸੇ ਤਰ੍ਹਾਂ ਦੇ ਅਤੇ ਸਾਰੇ ਦਾਅਵਿਆਂ ਨੂੰ ਇਸ ਰਾਹੀਂਜਾਰੀ ਕਰਦੇ ਹੋ, ਤਿਆਗਦੇ ਹੋ, ਹਮੇਸ਼ਾਂ ਲਈ ਮੁਕਤ ਕਰਦੇ ਹੋ ਅਤੇ ਛੱਡਦੇ ਹੋ, ਜੋ ਐਪ, ਸਾਇਟ, ਜਾਂ ਸੇਵਾਵਾਂ ਦੀ ਵਰਤੋਂਜਾਂ ਕਿਸੇ ਤੀਜੀ-ਧਿਰ ਦੁਆਰਾ ਐਪ, ਸਾਇਟ ਜਾਂ ਸੇਵਾ ਦੀ ਵਰਤੋਂ ਨਾਲ ਹੁਣ ਅਤੇਸਬੰਧਤ ਅਤੇ ਜੁੜੇ ਹਨ ਜਾਂ ਭਵਿੱਖ ਵਿਚ ਪੈਦਾ ਹੋ ਸਕਦੇ ਹਨ। ਇਸ ਦੇ ਇਲਾਵਾ ਤੁਸੀਂ ਕਿਸੇ ਵੀਗਤੀਵਿਧੀ, ਘਟਨਾ ਜਾਂ ਗਲਤੀ ਤੋਂ ਪੈਦਾ ਹੋਣ ਵਾਲੇ ਜਾਂ ਇਸ ਨਾਲ ਸਬੰਧਤ ਕਿਸੇ ਤਰ੍ਹਾਂ ਦੇਅਤੇ ਸਾਰੇ ਦਾਅਵਿਆਂ ਅਤੇ ਪ੍ਰਤੀਵਾਦਾਂ ਤੋਂ ਛੂਟ ਦਿੰਦੇ ਹੋ, ਇਨ੍ਹਾਂ ਨੂੰ ਮੁਕਤ ਕਰਦੇਹੋ ਅਤੇ ਛੱਡ ਦਿੰਦੇ ਹੋ। ਇਸ ਦੇ ਵਿਚ ਬਿਨ੍ਹਾਂ ਸੀਮਾ ਦੇ, ਕੋਈ ਵੀ ਦਾਅਵਾ ਸ਼ਾਮਲ ਹੁੰਦਾ ਹੈ ਜੋ ਕਿਇਨ੍ਹਾਂ ਦੇ ਅਧੀਨ ਹੁਣ ਜਾਂ ਭਵਿੱਖ ਵਿਚ ਕੀਤਾ ਜਾ ਸਕਦਾ ਹੈ (i) ਆਮ ਜਾਂ ਸਿਵਲ ਕਾਨੂੰਨ; (ii) ਕੋਈ ਵੀ ਪੇਅਬਾਇਫ਼ੋਨ (PayByPhone) ਨੀਤੀਆਂ, ਅਭਿਆਸਾਂ ਜਾਂ ਪ੍ਰਕ੍ਰਿਆਵਾਂ; (iii) ਕੋਈ ਵੀ ਸੰਘੀ, ਰਾਜਕੀਯ, ਪ੍ਰਾਂਤਕ ਅਤੇ/ਜਾਂਸਥਾਨਕ ਕਾਨੂੰਨ ਜਾਂ ਅਧਿਨਿਯਮ।
ਲਾਗੂ ਹੋਣ ਵਾਲੇ ਕਾਨੂੰਨਦੀ ਪੂਰੀ ਸੀਮਾ ਦੇ ਅੰਦਰ, ਪੇਅਬਾਇਫ਼ੋਨ (PayByPhone) ਸਾਰੀਆਂ ਵਾਰੰਟੀਆਂ, ਚਾਹੇ ਉਹ ਪ੍ਰਤੱਖ ਹੋਣਜਾਂ ਅਪ੍ਰਤੱਖ ਹੋਣ, ਜਿਨ੍ਹਾਂ ਵਿਚ ਮਰਚੈਂਟੇਬਿਲਟੀ ਦੇ ਅਧੀਨ ਦੀਆਂ ਵਾਰੰਟੀਆਂ ਅਤੇ ਕਿਸੇ ਖਾਸ ਮਕਸਦਦੇ ਲਈ ਫਿਟਨੈੱਸ ਸ਼ਾਮਲ ਹੈ, ਪਰ ਇਹ ਇਨ੍ਹਾਂ ਤੱਕ ਹੀ ਸੀਮਤ ਨਹੀਂ ਹੈ, ਨੂੰ ਪੂਰੀ ਤਰ੍ਹਾਂਅਸਵੀਕਾਰ ਕਰਦੀ ਹੈ। ਪੇਅਬਾਇਫ਼ੋਨ (PayByPhone) ਇਹ ਸੁਰੱਖਿਆ ਨਹੀਂਦਿੰਦਾ ਹੈ ਕਿ ਸਾਡੀ ਐਪ, ਸਾਇਟ, ਇਸਦੇ ਸਰਵਰ, ਜਾਂ ਈ-ਮੇਲ, ਪੇਅਬਾਇਫ਼ੋਨ (PayByPhone) ਦੁਆਰਾ ਭੇਜੇ ਗਏ ਐਸ ਐਮ ਐਸ (SMS) ਹੋਰ ਨੁਕਸਾਨਦਾਇਕ ਹਿੱਸਿਆਂ ਤੋਂ ਮੁਕਤ ਹਨ। ਪੇਅਬਾਇਫ਼ੋਨ(PayByPhone) ਸਾਡੀ ਸੇਵਾ ਦੀ ਵਰਤੋਂ ਕਾਰਨ ਪੈਦਾ ਹੁੰਦੇ ਕਿਸੇ ਤਰ੍ਹਾਂ ਦੇ ਨੁਕਸਾਨਾਂ ਲਈਜ਼ਿੰਮੇਵਾਰ ਨਹੀਂ ਹੋਏਗਾ, ਇਨ੍ਹਾਂ ਵਿਚ ਪ੍ਰਤੱਖ, ਅਪ੍ਰਤੱਖ, ਇਤਫਾਕੀਆ, ਦੰਡਾਤਮਕ, ਅਤੇ ਨਤੀਜਤਨ ਹੋਣ ਵਾਲੇਨੁਕਸਾਨ ਸ਼ਾਮਲ ਹਨ, ਪਰ ਇਹ ਇਨ੍ਹਾਂ ਤੱਕ ਹੀ ਸੀਮਤ ਨਹੀਂ ਹਨ।
ਕੁਝ ਕਾਨੂੰਨ ਅਪ੍ਰਤੱਖਵਾਰੰਟੀਆਂ ਦੇ ਉੱਪਰ ਸੀਮਾਵਾਂ ਦੀ ਜਾਂ ਇਨ੍ਹਾਂ ਵਿਚੋਂ ਕੁਝ ਬਾਹਰ ਰੱਖੇ ਜਾਣ ਜਾਂ ਕੁਝ ਖਾਸਨੁਕਸਾਨਾਂ ਦੀ ਸੀਮਾ ਦੀ ਆਗਿਆ ਨਹੀਂ ਦਿੰਦੇ ਹਨ। ਜੇ ਇਹ ਕਾਨੂੰਨ ਤੁਹਾਡੇ ਉੱਪਰ ਲਾਗੂ ਹੁੰਦੇ ਹਨ, ਤਾਂ ਉੱਪਰ ਦਿੱਤੀਆਂਗਈਆਂ ਕੁਝ ਜਾਂ ਸਾਰੀਆਂ ਅਸਵਿਕ੍ਰਤੀ ਦੀਆਂ ਘੋਸ਼ਣਾਵਾਂ, ਅਪਵਾਦ, ਜਾਂ ਸੀਮਾਵਾ,ਂ ਹੋ ਸਕਦਾ ਹੈ ਤੁਹਾਡੇਉੱਪਰ ਨਾ ਲਾਗੂ ਹੋਣ ਅਤੇ ਤੁਹਾਡੇ ਕੋਲ ਅਤਿਰਿਕਤ ਅਧਿਕਾਰ ਹੋ ਸਕਦੇ ਹਨ।
12. ਘਾਟਾ, ਚੋਰੀ ਜਾਂ ਅਣਅਧਿਕਾਰਤਵਰਤੋਂ
ਤੁਹਾਡੇ ਖਾਤੇ ਦੀ ਹਰਤਰ੍ਹਾਂ ਦੀ ਅਧਿਕ੍ਰਿਤ ਵਰਤੋਂ ਲਈ ਤੁਸੀਂ ਜ਼ਿੰਮੇਵਾਰ ਹੋ। ਹੋ ਸਕਦਾ ਹੈ ਕਿ ਲਾਗੂ ਹੋਣ ਵਾਲੇਕਾਨੂੰਨ ਅਣਅਧਿਕ੍ਰਿਤ ਖ੍ਰੀਦਾਰੀਆਂ ਤੋਂ ਪੈਦਾ ਹੁੰਦੀ ਦੇਣਦਾਰੀ ਤੋਂ ਨਾ ਬਚਾ ਸਕਣ। ਤੁਸੀਂ ਸਮਝਦੇਹੋ ਕਿ ਤੁਹਾਡਾ ਖਾਤਾ ਇਕ ਕ੍ਰੈਡਿਟ ਖਾਤਾ ਨਹੀਂ ਹੈ ਅਤੇ ਇਹ ਕ੍ਰੈਡਿਟ ਖਾਤਿਆਂ ਦੀ ਰੱਖਿਆ ਕਰਦੇਕਾਨੂੰਨਾਂ ਨਾਲ ਸੁਰੱਖਿਅਤ ਨਹੀਂ ਹੈ।
ਜੇ ਤੁਸੀਂ ਵਿਸ਼ਵਾਸ਼ ਕਰਦੇਹੋ ਕਿ ਤੁਹਾਡਾ ਖਾਤਾ ਕਿਸੇ ਅਣਅਧਿਕ੍ਰਿਤ ਵਿਅਕਤੀ ਦੁਆਰਾ ਵਰਤਿਆ ਗਿਆ ਹੈ ਤਾਂ ਸਾਨੂੰ ਉਸੇ ਸਮੇਂਦੱਸੋ। ਆਪਣੇ ਸੰਭਾਵਿਤ ਨੁਕਸਾਨਾਂ ਨੂੰ ਘੱਟ ਰੱਖਣ ਲਈ ਸਾਡੀ ਗਾਹਕ ਸਹਾਇਤਾਨਾਲ ਸੰਪਰਕ ਕਰਨਾਸਭ ਤੋਂ ਵਧੀਆ ਤਰੀਕਾ ਹੈ। ਜੇ ਤੁਸੀਂ ਵਿਸ਼ਵਾਸ਼ ਕਰਦੇ ਹੋ ਕਿ ਤੁਹਾਡੇ ਫ਼ੋਨਨੂੰ ਚੋਰੀ ਕੀਤਾ ਗਿਆ ਹੈ, ਜਾਂ ਇਹ ਕਿ ਕਿਸੇ ਨੇ ਤੁਹਾਡੀ ਆਗਿਆ ਦੇ ਬਿਨਾਂਖਾਤੇ ਦਾ ਹਸਤਾਂਤਰਣ ਕੀਤਾ ਹੈ ਜਾਂ ਗਲਤ ਤਰੀਕੇ ਨਾਲ ਖਾਤੇ ਤੋਂ ਵਸੂਲੀ ਕੀਤੀ ਹੈ ਤਾਂ ਇਸ ਪੰਨੇਦੇ ਅਖੀਰ ਵਿਚ ਦਿੱਤੇ ਗਏ ਢੁੱਕਵੇਂ ਗਾਹਕ ਸਹਾਇਤਾ ਕੇਂਦਰ ਨਾਲ ਸੰਪਰਕ ਕਰੋ। ਜੇ ਤੁਸੀਂ ਸਾਨੂੰ ਤੁਰੰਤ ਸੂਚਿਤ ਕਰਨ ਵਿਚ ਅਸਫ਼ਲ ਰਹਿੰਦੇ ਹੋ ਅਤੇ ਤੁਸੀਂ ਖਾਤੇਦੀ ਸੰਭਾਲ ਲਈ ਪੂਰੀ ਤਰ੍ਹਾਂ ਅਣਗਹਿਲੀ ਕੀਤੀ ਹੈ ਜਾਂ ਧੋਖੇਬਾਜ਼ੀ ਕੀਤੀ ਹੈ, ਤਾਂ ਹੋ ਸਕਦਾ ਹੈ ਕਿਤੁਹਾਨੂੰ ਅਤਿਰਿਕਤ ਚਾਰਜਸ ਲੱਗਣ।
ਜੇ ਤੁਹਾਡੇ ਫ਼ੋਨ ਜਾਂਭੁਗਤਾਨ ਤਰੀਕੇ ਨੂੰ ਗੁੰਮ ਹੋਇਆ, ਚੋਰੀ ਹੋਇਆ, ਜਾਂ ਹੋਰ ਕਿਸੇ ਤਰੀਕੇਨਾਲ ਛੇੜਖਾਨੀ ਕੀਤਾ ਦੱਸਿਆ ਗਿਆ ਹੈ, ਤਾਂ ਅਸੀਂ ਤੁਹਾਡੇ ਅਤੇ ਆਪਣੇ ਘਾਟਿਆਂ ਨੂੰਘੱਟ ਰੱਖਣ ਲਈ ਖਾਤੇ ਨੂੰ ਬੰਦ ਕਰ ਸਕਦੇ ਹਾਂ।
13. ਤਰੁੱਟੀਆਂ ਉੱਪਰ ਆਪੱਤੀ ਉਠਾਉਣ ਦੇ ਤੁਹਾਡੇ ਅਧਿਕਾਰ ਬਾਰੇ ਜਾਣਕਾਰੀ ਸ਼ਾਮਲ ਕਰਦਾਨੋਟਿਸ
ਜੇ ਤੁਸੀਂ ਸੋਚਦੇ ਹੋ ਕਿਸਟੇਟਮੈਂਟ ਜਾਂ ਰਸੀਦ ਗਲਤ ਹੈ ਜਾਂ ਜੇ ਤੁਹਾਨੂੰ ਸਟੇਟਮੈਂਟ ਜਾਂ ਰਸੀਦ ਉੱਪਰ ਸੂਚੀਬੱਧ ਕਿਸੇਟ੍ਰਾਂਜੈਕਸ਼ਨ ਦੇ ਬਾਰੇ ਹੋਰ ਜਾਣਕਾਰੀ ਲੈਣ ਸਮੇਤ ਜੇ ਤੁਹਾਡੇ ਖਾਤੇ ਵਿਚ ਹੋਈਆਂ ਟ੍ਰਾਂਜੈਕਸ਼ਨਾਂਦੇ ਬਾਰੇ ਤਰੁੱਟੀਆਂ ਜਾਂ ਪ੍ਰਸ਼ਨ ਹੋਣ ਤਾਂ ਇਹਨਾਂ ਨਿਯਮ ਅਤੇ ਸ਼ਰਤਾਂ ਦੇ ਅੰਤ ਵਿੱਚ ਸੂਚੀਬੱਧ ਢੁੱਕਵੇਂਗਾਹਕ ਸਹਾਇਤਾ ਕੇਂਦਰ ਨਾਲ ਜਿੰਨੀ ਜਲਦੀ ਹੋ ਸਕੇ ਸੰਪਰਕ ਕਰੋ । ਬਹੁਤੀਆਂ ਹਾਲਤਾਂ ਵਿਚਅਸੀਂ ਤੁਹਾਡਾ ਸੰਪਰਕ ਉਸ ਫੈਸਿਲਿਟੀਜ਼ ਅਪ੍ਰੇਟਰਜ਼ ਨਾਲ ਕਰਵਾਵਾਂਗੇ ਜਿਸਦੇ ਚਾਰਜਸ ਦੇ ਕਾਰਨਤਰੁੱਟੀ ਹੋਈ ਜਾਂ ਜਿਸਦੀ ਟ੍ਰਾਂਜੈਕਸ਼ਨ ਦੇ ਕਾਰਨ ਸੁਆਲ ਪੈਦਾ ਹੋਏ। ਫੈਸਿਲਿਟੀਜ਼ ਅਪ੍ਰੇਟਰਜ਼ ਨੂੰਸ਼ਾਮਲ ਕਰਦੇ ਵਿਵਾਦਾਂ ਨੂੰ ਉਨ੍ਹਾਂ ਦੀਆਂ ਪ੍ਰਕ੍ਰਿਆਵਾਂ ਦੇ ਅਨੁਸਾਰ ਹੱਲ ਕੀਤਾ ਜਾਵੇਗਾ।
ਉਸ ਹਾਲਤ ਵਿਚ ਜਿੱਥੇ ਕਿਵਿਵਾਦਮਈ ਭੁਗਤਾਨ ਨੂੰ ਸਾਡੇ (ਕਿਸੇ ਫੈਸਿਲਿਟੀਜ਼ ਅਪ੍ਰੇਟਰ ਦੀ ਥਾਂ 'ਤੇ) ਦੁਆਰਾ ਚਾਰਜ ਕੀਤਾਗਿਆ ਸੀ, ਤਾਂ ਤੁਹਾਨੂੰ ਸਬੰਧਤ ਟ੍ਰਾਂਜੈਕਸ਼ਨ ਵਾਲੀ ਆਨਲਾਇਨ ਸਟੇਟਮੈਂਟ ਉਪਲਬੱਧ ਕਰਵਾਏ ਜਾਣਦੇ 30 ਦਿਨਾਂ ਦੇ ਅੰਦਰ ਸਾਡੇ ਨਾਲ ਲਾਜ਼ਮੀ ਤੌਰ 'ਤੇ ਸੰਪਰਕ ਕਰਨਾ ਚਾਹੀਦਾਹੈ।
ਉਸ ਨੋਟਿਸ ਵਿਚ ਹੇਠਲਿਖੀ ਜਾਣਕਾਰੀ ਲਾਜ਼ਮੀ ਤੌਰ 'ਤੇ ਸ਼ਾਮਲ ਕੀਤੀ ਜਾਣੀ ਚਾਹੀਦੀ ਹੈ:
ਜੇ ਤੁਸੀਂ ਸਾਨੂੰ ਮੌਖਿਕਰੂਪ ਵਿਚ ਦੱਸਦੇ ਹੋ, ਤਾਂ ਅਸੀਂ ਮੰਗ ਕਰ ਸਕਦੇ ਹਾਂ ਕਿ ਤੁਸੀਂ 10 ਕਾਰੋਬਾਰੀ ਦਿਨਾਂ ਦੇਅੰਦਰ ਸਾਨੂੰ ਆਪਣੀ ਲਿਖਤ ਸ਼ਿਕਾਇਤ ਜਾਂ ਪ੍ਰਸ਼ਨ ਭੇਜੋ। ਆਮ ਤੌਰ 'ਤੇ ਅਸੀਂ ਤੁਹਾਨੂੰ ਸਾਡੀਜਾਂਚ ਦੇ ਨਤੀਜਿਆਂ ਬਾਰੇ ਤੁਹਾਡੇ ਤੋਂ ਜੁਆਬ ਮਿਲਣ ਦੇ 10 ਕਾਰੋਬਾਰੀ ਦਿਨਾਂ ਦੇਅੰਦਰ ਦੱਸਾਂਗੇ ਅਤੇ ਕਿਸੇ ਤਰੁੱਟੀ ਨੂੰ ਤੁਰੰਤ ਠੀਕ ਕਰਾਂਗੇ। ਜੇ ਸਾਨੂੰ ਹੋਰ ਸਮੇਂ ਦੀ ਜ਼ਰੂਰਤਪਈ ਤਾਂ ਅਸੀਂ ਤੁਹਾਡੀ ਸ਼ਿਕਾਇਤ ਜਾਂ ਪ੍ਰਸ਼ਨ ਦੀ ਜਾਂਚ ਕਰਨ ਲਈ 45 ਕੈਲੰਡਰ ਦਿਨ ਦਾ ਤੱਕ ਦਾਸਮਾਂ ਲੈ ਸਕਦੇ ਹਾਂ।
ਜੇ ਅਸੀਂ ਇਹ ਨਿਰਣਾਕਰਦੇ ਹਾਂ ਕਿ ਕੋਈ ਤਰੁੱਟੀ ਨਹੀਂ ਹੋਈ ਹੈ, ਤਾਂ ਅਸੀਂ ਸਾਡੇ ਦੁਆਰਾ ਆਪਣੀ ਜਾਂਚ ਖਤਮ ਕਰਨਦੇ ਤਿੰਨ ਦਿਨਾਂ ਦੇ ਅੰਦਰ ਇਕ ਲਿਖਤ ਵਰਣਨ ਭੇਜਾਂਗੇ। ਤੁਸੀਂ ਸਾਡੀ ਜਾਂਚ ਵਿਚ ਸਾਡੇ ਦੁਆਰਾ ਵਰਤੇਗਏ ਦਸਤਾਵੇਜ਼ਾਂ ਦੀਆਂ ਕਾਪੀਆਂ ਦੀ ਮੰਗ ਕਰ ਸਕਦੇ ਹੋ।
14. ਵਿਵਾਦ ਦਾ ਹੱਲ ਅਤੇਗੋਪਨੀਯ ਸਾਲਸੀ
ਪੇਅਬਾਇਫ਼ੋਨ (PayByPhone) ਦੁਆਰਾ ਪੇਸ਼ਕਸ਼ ਕੀਤੀਆਂ ਜਾਂਦੀਆਂ ਸੇਵਾਵਾਂ ਨਾਲ ਕਿਸੇ ਵੀ ਤਰ੍ਹਾਂ ਸਬੰਧਤ ਕੋਈ ਵੀਵਿਵਾਦ ਜਿਸਨੂੰ ਕਿ ਪਿਛਲੇ ਭਾਗ 13 ਦੇ ਅਨੁਸਾਰ ਹੱਲ ਨਹੀਂ ਕੀਤਾ ਜਾਂਦਾ ਹੈ, ਉਸਨੂੰ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿਚਗੋਪਨੀਯ ਸਾਲਸੀ ਦੇ ਲਈ ਦਾਖਲ ਕੀਤਾ ਜਾਵੇਗਾ, ਇਸ ਤੋਂ ਇਲਾਵਾ, ਜਿਸ ਹੱਦ ਤੱਕ ਤੁਸੀਂ ਪੇਅਬਾਇਫ਼ੋਨ(PayByPhone) ਦੇ ਬੌਧਿਕ ਸੰਪਦਾ ਦੇ ਅਧਿਕਾਰਾਂ ਦੀ ਕਿਸੇ ਤਰੀਕੇ ਨਾਲ ਉਲੰਘਣਾ ਕਰਦੇ ਹੋ ਜਾਂਉਲੰਘਣਾ ਕਰਨ ਦੀ ਧਮਕੀ ਦਿੰਦੇ ਹੋ, ਪੇਅਬਾਇਫ਼ੋਨ (PayByPhone) ਬ੍ਰਿਟਿਸ਼ ਕੋਲੰਬੀਆਂ ਪ੍ਰਾਂਤ ਦੀ ਕਿਸੇ ਵੀ ਪ੍ਰਾਂਤਕ ਜਾਂ ਸੰਘੀ ਅਦਾਲਤ ਵਿਚਆਦੇਸ਼ਕਾਰੀ ਜਾਂ ਹੋਰ ਢੁੱਕਵੀਂ ਰਾਹਤ ਦੀ ਮੰਗ ਕਰ ਸਕਦੀ ਹੈ, ਅਤੇ ਤੁਸੀਂ ਇਸ ਤਰ੍ਹਾਂਦੀਆਂ ਅਦਾਲਤਾ ਵਿਚ ਖਾਸ ਅਧਿਕਾਰ ਖੇਤਰ ਅਤੇ ਟਿਕਾਣੇ ਲਈ ਸਹਿਮਤੀ ਦਿੰਦੇ ਹੋ। ਇਸ ਇਕਰਾਰਨਾਮੇ ਦੇਅਧੀਨ ਸਾਲਸੀ, ਇਕਹਰੇ ਸਾਲ ਦੇ ਅਧੀਨ ਕੀਤੇ ਜਾਂਦੇ ਕੈਨੇਡੀਅਨ ਆਰਬਿਟਰੇਸ਼ਨ ਐਸੋਸੀਏਸ਼ਨ (Canadian Arbitration Association) ਦੇ ਉਸ ਸਮੇਂ ਪ੍ਰਚਲਿਤ ਨਿਯਮਾਂ ਦੇ ਅਧੀਨ ਕੀਤੇ ਜਾਣਗੇ। ਸਾਲਸ ਦਾ ਨਿਰਣਾਬੰਧਨਕਾਰੀ ਹੋਏਗਾ ਅਤੇ ਯੋਗ ਅਧਿਕਾਰ ਖੇਤਰ ਵਾਲੀ ਕਿਸੇ ਅਦਾਲਤ ਵਿਚ ਇਕ ਅਦਾਲਤੀ ਨਿਰਣੇ ਵੱਜੋਂਦਾਖਲ ਕੀਤਾ ਜਾ ਸਕਦਾ ਹੈ। ਲਾਗੂ ਹੋਣ ਵਾਲੇ ਕਾਨੂੰਨ ਦੁਆਰਾ ਆਗਿਆ ਦਿੱਤੀ ਗਈ ਅਧਿਕਤਮ ਸੀਮਾ ਤੱਕ, ਇਕਰਾਰਨਾਮੇ ਦੇ ਅਧੀਨਕੋਈ ਵੀ ਸਾਲਸੀ ਇਸ ਇਕਰਾਰਨਾਮੇ ਦੇ ਅਧੀਨ ਦੀ ਕਿਸੇ ਹੋਰ ਧਿਰ ਨੂੰ ਸ਼ਾਮਲ ਕਰਦੀ ਸਾਲਸੀ ਦੇ ਨਾਲਨਹੀਂ ਜੋੜੀ ਜਾਣੀ ਚਾਹੀਦੀ, ਭਾਵੇਂ ਇਹ ਸ਼੍ਰੇਣੀਬੱਧ ਸਾਲਸੀ ਸੁਣਵਾਈਆਂ ਦੇਅਧੀਨ ਹੋਏ ਜਾਂ ਕਿਸੇ ਹੋਰ ਦੇ ਅਧੀਨ।
[For Germany only:
Beschwerde- und alternativeStreitbeilegungsverfahren
Der Kunde hat folgende außergerichtlicheMöglichkeiten:
Der Kunde kann sich mit einer Beschwerde an dieim Preis- und Standortverzeichnis genannte Kontaktstelle wenden. Beschwerdenwerden von PayByPhone in Textform (z.B. per Brief, Fax oder E-Mail)beantwortet.
Die Europäische Kommission stellt einePlattform zur Online-Streitbeilegung bereit, die sie unter http://ec.europa.eu/consumers/odr/finden. Der Kunde wird nach § 36 VSBG darauf hingewiesen, dass PayByPhone nichtverpflichtet ist, an einem außergerichtlichen Streitbeilegungsverfahren voreiner Verbraucherschlichtungsstelle teilzunehmen.]
15. ਤੀਜੀਆਂ-ਧਿਰਾਂ ਨੂੰ ਖਾਤੇ ਦੀ ਜਾਣਕਾਰੀ ਦਾ ਪ੍ਰਗਟਾਵਾ
ਸਮੇਂ-ਸਮੇਂ 'ਤੇ ਲਾਗੂ ਹੋਣ ਵਾਲੇ ਕਿਸੇ ਤਰ੍ਹਾਂ ਦੇ ਨਿੱਜਤਾ ਕਾਨੂੰਨਾਂ ਜਾਂ ਹੋਰ ਕਾਨੂੰਨਾਂਜਾਂ ਅਧਿਨਿਯਮਾਂ ਦੇ ਅਧੀਨ ਅਸੀਂ ਤੁਹਾਡੇ ਅਤੇ ਖਾਤੇ ਬਾਰੇ ਜਾਣਕਾਰੀ ਪ੍ਰਦਾਨ ਕਰ ਸਕਦੇ ਹਾਂ, ਨੋਟਕਰਨ ਯੋਗ ਕਿ:
ਇਸ ਬਾਰੇ ਹੋਰ ਜਾਣਕਾਰੀਲਈ ਕਿ ਤੁਹਾਡੀ ਜਾਣਕਾਰੀ ਕਿਸ ਤਰ੍ਹਾਂ ਵਰਤੀ ਜਾਂਦੀ ਹੈ, ਕਿਰਪਾ ਕਰਕੇ ਸਾਡੀ ਨਿੱਜਤਾ ਨੀਤੀ ਪੜ੍ਹੋ।
16. ਕ੍ਰੈਡਿਟ ਜਾਂ ਜਾਣਕਾਰੀ ਸਬੰਧੀ ਪੁੱਛਗਿੱਛ
ਖਾਤੇ ਨੂੰ ਜਾਰੀ ਕਰਨਅਤੇ ਵਰਤੋਂ ਦੇ ਸਬੰਧ ਵਿਚ ਜਿਸ ਤਰ੍ਹਾਂ ਅਸੀਂ ਠੀਕ ਸਮਝਦੇ ਹਾਂ, ਤੁਸੀਂ ਸਾਨੂੰ ਉਸ ਅਨੁਸਾਰ ਕ੍ਰੈਡਿਟ ਸਬੰਧੀ, ਰੁਜ਼ਗਾਰ ਸਬੰਧੀ ਅਤੇ ਤਫ਼ਤੀਸ਼ਕਾਰੀ ਪੁਛਗਿੱਛ ਨੂੰ ਕਰਨ ਲਈ ਅਧਿਕ੍ਰਿਤ ਕਰਦੇ ਹੋ। ਅਸੀਂਖਾਤੇ ਜਾਂ ਕ੍ਰੈਡਿਟ ਫਾਇਲ ਦੇ ਬਾਰੇ ਜਾਣਕਾਰੀ ਨੂੰ ਗਾਹਕ ਬਾਰੇ ਰਿਪੋਰਟਿੰਗ ਕਰਨ ਵਾਲੀਆਂਏਜੰਸੀਆਂ ਅਤੇ ਹੋਰ ਏਜੰਸੀਆਂ ਨੂੰ ਦੇ ਸਕਦੇ ਹਾਂ ਜੋ ਉਸ ਜਾਣਕਾਰੀ ਨੂੰ ਸਹੀ ਤਰੀਕੇ ਨਾਲ ਪ੍ਰਾਪਤਕਰ ਸਕਦੀਆਂ ਹਨ।
17. ਕਾਰੋਬਾਰੀ ਦਿਨ
ਸ਼ਨੀਵਾਰ,ਐਤਵਾਰ ਅਤੇ ਵੈਧਾਨਿਕ ਛੁੱਟੀਆਂ ਤੋਂ ਇਲਾਵਾ ਸਾਰੇ ਦਿਨ ਸਾਡੇ ਕਾਰੋਬਾਰੀ ਦਿਨ ਹਨ।
18. ਵਾਹਨ ਚਲਾਉਂਦਿਆਂ ਸੈੱਲਫ਼ੋਨਾਂ ਦੀ ਵਰਤੋਂ ਖਤਰਨਾਕ ਹੋ ਸਕਦੀ ਹੈ
ਕਿਰਪਾ ਕਰਕੇ ਨੋਟ ਕਰੋਕਿ ਵਾਹਨ ਨੂੰ ਚਲਾਉਂਦਿਆਂ ਇਕ ਸੈੱਲਫ਼ੋਨ ਜਾਂ ਕਿਸੇ ਹੋਰ ਡਿਵਾਇਸ ਦੀ ਵਰਤੋਂ ਖਤਰਨਾਕ ਹੋ ਸਕਦੀ ਹੈਅਤੇ ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਵਾਹਨ ਨੂੰ ਚਲਾਉਂਦਿਆਂ ਸਾਡੀ ਸੇਵਾ ਦੀ ਵਰਤੋਂ ਨਾਕਰੋ। ਤੁਸੀਂ ਕਿਸੇ ਵੀ ਤਰ੍ਹਾਂ ਦੇ ਵਾਹਨ ਨੂੰ ਚਲਾਉਂਦਿਆਂ ਇਸ ਸੇਵਾ ਜਾਂ ਖਾਤੇ ਦੀ ਵਰਤੋਂ ਨਾਲਸਬੰਧਤ ਨੁਕਸਾਨ, ਘਾਟੇ ਜਾਂ ਸੱਟ ਤੋਂਪੈਦਾ ਹੁੰਦੀ ਕਿਸੇ ਜਾਂ ਹਰ ਤਰ੍ਹਾਂ ਦੀ ਦੇਣਦਾਰੀ ਤੋਂ ਪੇਅਬਾਇਫ਼ੋਨ (PayByPhone) ਨੂੰ ਨੁਕਸਾਨ ਰਹਿਤ ਰੱਖਣ ਅਤੇ ਹਾਨੀ-ਪੂਰਤੀ ਲਈ ਸਹਿਮਤ ਹੁੰਦੇ ਹੋ।
ਤੁਸੀਂ ਸਾਡੀ ਸਾਇਟ ਜਾਂਐਪ 'ਤੇ ਆਪਣੇ ਖਾਤੇ ਨੂੰ ਬੰਦ ਕਰਕੇ, ਜਾਂ ਇਹਨਾਂ ਨਿਯਮ ਅਤੇ ਸ਼ਰਤਾਂ ਦੇ ਅਖੀਰ 'ਤੇ ਸੂਚੀਬੱਧ ਕੀਤੇ ਢੁੱਕਵੇਂ ਗਾਹਕ ਸਹਾਇਤਾ ਕੇਂਦਰ ਨਾਲ ਸੰਪਰਕ ਕਰਕੇ ਇਸਇਕਰਾਰਨਾਮੇ ਨੂੰ ਰੱਦ ਕਰਨਾ ਚੁਣ ਸਕਦੇ ਹੋ। ਇਸ ਇਕਰਾਰਨਾਮੇ ਨੂੰ ਖਤਮ ਕਰਨਾ, ਖਤਮ ਕਰਨ ਤੋਂ ਪਹਿਲਾਂ ਦੇ ਇਸ ਇਕਰਾਰਨਾਮੇ ਅਧੀਨ ਪੈਦਾ ਹੁੰਦੇ ਸਾਡੇ ਅਧਿਕਾਰਾਂਜਾਂ ਤੁਹਾਡੀਆਂ ਜ਼ਿੰਮੇਵਾਰੀਆਂ ਨੂੰ ਪ੍ਰਭਾਵਿਤ ਨਹੀਂ ਕਰੇਗਾ ਅਤੇ ਨਿੱਜਤਾ ਨੀਤੀ ਦੇ ਅਨੁਸਾਰ,ਤੁਹਾਡਾ ਖਾਤਾ ਹਰ ਸਮੇਂ ਸਾਡੀ ਸੰਪਤੀ ਰਹੇਗਾ।
ਹੇਠ ਲਿਖੇ ਹਾਲਤਾਂ ਵਿਚ ਅਸੀਂਕਿਸੇ ਵੀ ਸਮੇਂ ਤੁਹਾਡੇ ਦੁਆਰਾ ਤੁਹਾਡੇ ਖਾਤੇ ਦੀ ਵਰਤੋਂ ਨੂੰ ਰੱਦ ਕਰ ਸਕਦੇ ਹਾਂ ਜਾਂ ਸੀਮਤ ਕਰਸਕਦੇ ਹਾਂ:
ਤੁਹਾਡੇ ਖਾਤੇ ਨੂੰਮੁਅੱਤਲ ਕਰਨ, ਸੀਮਤ ਕਰਨ ਜਾਂ ਬੰਦ ਕਰਨ ਦੀ ਸਾਡੀ ਸਮਰੱਥਾ, ਸਾਡੇ ਕੋਲ ਹੋ ਸਕਣ ਵਾਲੀਆਂ ਹੋਰ ਰਾਹਤਾਂ ਨੂੰ ਸੀਮਤ ਨਹੀਂ ਕਰਦੀ ਹੈ ਜਾਂ ਵੱਖਰਾਨਹੀਂ ਕਰਦੀ ਹੈ, ਜੇ ਤੁਸੀਂ ਇਸ ਇਕਰਾਰਨਾਮੇ ਦੀ ਉਲੰਘਣਾ ਕਰ ਰਹੇ ਹੋ।
20. ਲਾਗੂ ਹੋਣ ਵਾਲਾ ਕਾਨੂੰਨ
ਖਾਤੇ ਨੂੰ ਖੋਲ੍ਹ ਕੇਤੁਸੀਂ ਉਹ ਅਧਿਕਾਰ ਖੇਤਰ ਜਿਸ ਵਿਚ ਪੇਅਬਾਇਫ਼ੋਨ (PayByPhone), ਜਿਸ ਨਾਲ ਤੁਹਾਡਾ ਇਕਰਾਰਨਾਮਾ ਹੈ ਅਤੇ ਖਾਤਾ ਮੌਜੂਦ ਪੇਅਬਾਇਫ਼ੋਨਹੈ, ਦੇ ਕਾਨੂੰਨਾਂ ਨਾਲ ਸਹਿਮਤ ਹੁੰਦੇ ਹੋ, ਇਸ ਵਿਚ ਕਾਨੂੰਨਾਂ ਸਿਧਾਤਾਂ ਅਤੇ/ਜਾਂ ਨਿਯਮਾਂ ਦੇ ਕਿਸੇ ਟਕਰਾਅ ਨੂੰ ਲਾਗੂ ਕਰਨਾਸ਼ਾਮਲ ਨਹੀਂ ਹੈ। ਪੇਅਬਾਇਫ਼ੋਨ ਟੈਕਨੋਲੋਜੀਸ ਇੰਕ. (PayByPhone TechnologiesInc.) ਪੇਅਬਾਇਫ਼ੋਨਦੇ ਕੇਸ ਵਿਚ ਢੁੱਕਵਾਂ ਅਧਿਕਾਰਖੇਤਰ ਬ੍ਰਿਟਿਸ਼ ਕੋਲੰਬੀਆ, ਕੈਨੇਡਾ (ਕਿਊਬੈਕ ਦੇਰਿਹਾਇਸ਼ੀਆਂ ਉੱਪਰ ਲਾਗੂ ਹੋਣ ਵਾਲੇ ਗਾਹਕ ਸੁਰੱਖਿਆ ਕਾਨੂੰਨ ਦੇ ਪ੍ਰਾਵਧਾਨਾਂ ਦੇ ਅਧੀਨ) ਹੈ, ਪੇਅਬਾਇਫ਼ੋਨ ਯੂਐਸ ਇੰਕ. (PayByPhone US Inc.) ਦੇ ਕੇਸ ਵਿੱਚ - ਡੇਲਾਵੇਰ ਰਾਜ , ਯੂਨਾਇਟਿਡ ਸਟੇਟਸ, ਪੇਅਬਾਇਫ਼ੋਨ ਲਿਮੀਟਡ (PayByPhone Limited) ਦੇ ਕੇਸ ਵਿਚ ਯੂਨਾਈਟਡ ਕਿੰਗਡਮ, ਪੇਅਬਾਇਫ਼ੋਨ ਐਸ ਏ ਐਸ (PayByPhone, SAS) ਦੇ ਕੇਸ ਵਿਚ ਫ੍ਰਾਂਸ, ਪੇਅਬਾਇਫ਼ੋਨ ਸੂਇਸ ਏ ਜੀ(PayByPhoneSuisse AG) ਦੇ ਕੇਸ ਵਿਚ ਸਵਿੱਟਜ਼ਰਲੈਂਡ, ਪੇਅਬਾਇਫ਼ੋਨਇਟਾਲੀਆ ਐਸ.ਆਰ.ਐਲ. (PayByPhone Italia S.r.l.) ਦੇ ਕੇਸ ਵਿੱਚ – ਇਟਲੀ, ਅਤੇ ਪੇਅਬਾਇਫ਼ੋਨ ਡੂਸ਼ਲੈਂਡ (PayByPhone Deutschland)GmbH ਦੇ ਕੇਸ ਵਿਚ ਜਰਮਨੀ ਹੈ। ਉਪਰੋਕਤ ਦੇ ਬਾਵਜੂਦ, ਤੁਸੀਂ ਇਸ ਗੱਲ ਲਈਸਹਿਮਤ ਹੁੰਦੇ ਹੋ ਕਿ ਪੇਅਬਾਇਫ਼ੋਨ (PayByPhone) ਲਈ ਕਿਸੇ ਵੀ ਕਾਨੂੰਨੀ ਖੇਤਰ ਵਿਚ ਬਰਾਬਰ ਰਾਹਤ ਨੂੰ ਲਾਗੂ ਕਰਨਾ ਸੰਭਵ ਹੋਏਗਾ।ਤੁਸੀਂ ਸਾਰੇ ਸਥਾਨਕ ਕਾਨੂੰਨਾਂ, ਨਿਯਮਾਂ ਅਤੇ ਅਧਿਨਿਯਮਾਂਦੀ ਪਾਲਣਾ ਕਰਨ ਲਈ ਵੀ ਸਹਿਮਤ ਹੁੰਦੇ ਹੋ, ਇਨ੍ਹਾਂ ਵਿਚ ਆਨਲਾਈਨਵਿਹਾਰ ਅਤੇ ਸਵੀਕਾਰਯੋਗ ਇੰਟਰਨੈੱਟ ਸਮੱਗਰੀ ਉੱਪਰ ਲਾਗੂ ਹੋਣ ਵਾਲੇ ਕਾਨੂੰਨ ਵੀ ਸ਼ਾਮਲ ਹਨ, ਪਰ ਇਹ ਇਨ੍ਹਾਂ ਤੱਕ ਸੀਮਤ ਨਹੀਂ ਹਨ।
21. ਬੌਧਿਕ ਸੰਪਦਾ
ਸਾਡੀ ਬੌਧਿਕ ਸੰਪਦਾ ਦੀਚੰਗੀ ਸਾਖ, ਡੈਰੀਵੇਟਿਵ, ਨਵੇਂ ਸੰਸਕਰਣਾਂ, ਵਾਧਿਆਂ, ਅਪਡੇਟਾਂ, ਬਦਲਾਵਾਂ, ਆਦਿ ਸਮੇਤ ਐਪ, ਸਾਇਟ ਅਤੇ ਸੇਵਾਵਾਂ ਵਿਚਲੀ ਸਾਰੀ ਬੌਧਿਕ ਸੰਪਦਾ ਕੇਵਲ ਪੇਅਬਾਇਫ਼ੋਨ (PayByPhone) ਅਤੇ ਸਾਡੇ ਐਫੀਲੀਏਟਸ ਜਾਂ ਹੋਰ ਪ੍ਰਤੀਨਿਧੀਆਂ (ਜਿਸ ਤਰ੍ਹਾਂ ਲਾਗੂ ਹੋਏ) ਦੀਸੰਪਤੀ ਹੈ, ਭਾਵੇਂ ਇਹ ਪੂਰੀ ਤਰ੍ਹਾਂ ਜਾਂ ਅੰਸ਼ਕ ਰੂਪ ਵਿਚ ਤੁਹਾਡੇ ਵਿਚਾਰਾਂ, ਟਿੱਪਣੀਆਂ, ਸੁਝਾਵਾਂ, ਪ੍ਰਸ਼ਨਾਂ ਬੇਨਤੀਆਂ ਅਤੇ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਉੱਪਰ ਅਧਾਰਤ ਹੋਏ।
ਜਿਸ ਤਰ੍ਹਾਂ ਇੱਥੇਪ੍ਰਤੱਖ ਰੂਪ ਵਿਚ ਦੱਸਿਆ ਗਿਆ ਹੈ, ਉਸ ਤੋਂ ਇਲਾਵਾ ਪੇਅਬਾਇਫ਼ੋਨ(PayByPhone)ਤੁਹਾਨੂੰ ਕਿਸੇ ਬੌਧਿਕ ਸੰਪਦਾ ਦੀ ਕੋਈ ਪ੍ਰਤੱਖਜਾਂ ਅਪ੍ਰਤੱਖ ਮਲਕੀਅਤ ਜਾਂ ਹੋਰ ਅਧਿਕਾਰ ਪ੍ਰਦਾਨ ਨਹੀਂ ਕਰਦੀ ਹੈ ਅਤੇ ਇਸ ਤਰ੍ਹਾਂ ਦੇ ਸਾਰੇ ਹੱਕਪੇਅਬਾਇਫ਼ੋਨ (PayByPhone)ਦੁਆਰਾ ਰੱਖੇ ਜਾਂਦੇ ਹਨ। ਸਾਡੇ ਬੌਧਿਕ ਸੰਪਦਾਦੇ ਅਧਿਕਾਰਾਂ ਦੀ ਤੁਹਾਡੇ ਦੁਆਰਾ ਕੀਤੀ ਗਈ ਕਿਸੇ ਤਰ੍ਹਾਂ ਦੀ ਉਲੰਘਣਾ ਦੇ ਨਤੀਜਤਨ ਹੋਣ ਵਾਲੇਕਿਸੇ ਤਰ੍ਹਾਂ ਦੇ ਅਤੇ ਸਾਰੇ ਨੁਕਸਾਨਾਂ ਦੇ ਲਈ ਤੁਸੀਂ ਜ਼ਿੰਮੇਵਾਰ ਹੋ।
ਸਿੱਧੇ ਰੂਪ ਵਿਚ ਜਾਂ ਇਕਕਾਰਬਨ ਕਾਪੀ ਜਾਂ ਕਿਸੇ ਹੋਰ ਤਰੀਕੇ ਨਾਲ ਪੇਅਬਾਇਫ਼ੋਨ (PayByPhone) ਜਾਂ ਸਾਡੇ ਅਫ਼ਸਰਾਂ, ਮੈਨੇਜਰਾਂ, ਕਰਮਚਾਰੀਆਂ, ਪ੍ਰਤੀਨਿਧਤੀਆਂ, ਵਕੀਲਾਂ ਜਾਂ ਏਜੰਟਾਂ ਨੂੰ ਸਿੱਧੇ ਰੂਪ ਵਿਚ ਭੇਜੀਆਂ ਗਈਆਂ ਈਮੇਲਾਂ, ਤਸਵੀਰਾਂ, ਆਡਿਓ ਕਲਿੱਪਸ, ਵੀਡਿਓਜ਼, ਗ੍ਰਾਫ਼ਿਕਸ ਅਤੇ/ਜਾਂ ਹੋਰਸਮੱਗਰੀ ਸਮੇਤ ਕਿਸੇ ਤਰ੍ਹਾਂ ਦੇ ਸੰਚਾਰ, ਇਨ੍ਹਾਂ ਤੱਕ ਸੀਮਤ ਹੋਣਤੋਂ ਬਗੈਰ, ਅਤੇ ਸਾਇਟਾਂ 'ਤੇ ਪੋਸਟ ਕੀਤਾ ਗਿਆ ਕੁਝਵੀ ਇਸਦੇ ਸੰਚਾਰਨ ਤੋਂ ਬਾਅਦ ਪੇਅਬਾਇਫ਼ੋਨ (PayByPhone) ਦੀ ਸੰਪਤੀ ਬਣ ਜਾਵੇਗਾ। ਤੁਸੀਂ ਜਨਤਕ ਅਤੇ ਗੈਰ-ਜਨਤਕ, ਦੋਵਾਂ ਰੂਪਾਂ ਵਿਚ ਇਸਦੀ ਮੁਫ਼ਤ ਵਰਤੋਂ ਕਰਨ ਦਾ ਨਿਰੰਤਰ ਅਤੇ ਗੈਰ-ਵਾਪਸੀਯੋਗਅਧਿਕਾਰ ਦਿੰਦੇ ਹੋ, ਇਸ ਵਿਚ ਉਨ੍ਹਾਂ ਵਿਚ ਕਿਸੇ ਵੀ ਤਰ੍ਹਾਂ ਨਾਲ ਸ਼ਾਮਲ, ਪਛਾਣ ਕਰਦੀ ਜਾਣਕਾਰੀ ਸ਼ਾਮਲ ਹੈ।
ਸਾਡੀ ਐਪ ਅਤੇ ਸਾਇਟ 'ਤੇ ਦਰਸਾਏ ਗਏ ਪੇਅਬਾਇਫ਼ੋਨ (PayByPhone) ਅਤੇ ਹੋਰ ਚਿੰਨ੍ਹ ਪੇਅਬਾਇਫ਼ੋਨ (PayByPhone) ਲਿਮੀਟਡ ਜਾਂ ਕੈਨੇਡਾ, ਸੰਯੁਕਤ ਰਾਜ ਅਤੇ ਹੋਰਦੇਸ਼ਾਂ ਵਿਚਲੇ ਸਾਡੇ ਐਫੀਲੀਏਟਸ ਦੇ ਰਜਿਸਟਰਡਸ਼ੁਦਾ ਵਪਾਰਕ ਚਿੰਨ੍ਹ ਹਨ। ਪੇਅਬਾਇਫ਼ੋਨ (PayByPhone) ਦੇ ਹੋਰ ਗ੍ਰਾਫ਼ਿਕਸ, ਲੋਗੋ, ਪੇਜ਼ ਹੈੱਡਰ, ਬਟਨਾਂ ਦੇ ਚਿੰਨ, ਲੇਖਣੀ ਅਤੇ ਸੇਵਾ ਦੇ ਨਾਮ ਪੇਅਬਾਇਫ਼ੋਨ ਟੈਕਨੋਲੋਜੀਸ ਇੰਕ. (PayByPhone Technologies Inc.)ਜਾਂ ਸਾਡੇ ਐਫੀਲੀਏਟਸ ਦੇ ਵਪਾਰਕ ਚਿੰਨ ਜਾਂਵਪਾਰਕ ਪਹਿਰਾਵਾ ਹਨ। ਪੇਅਬਾਇਫ਼ੋਨ (PayByPhone) ਦੇ ਵਪਾਰਕ ਚਿੰਨ੍ਹ ਅਤੇ ਵਪਾਰਕ ਪਹਿਰਾਵੇ ਨੂੰ ਉਸ ਕਿਸੇ ਵੀ ਉਤਪਾਦ ਜਾਂ ਸੇਵਾ ਦੇਨਾਲ ਨਹੀਂ ਵਰਤਿਆ ਜਾ ਸਕਦਾ ਜੋ ਪੇਅਬਾਇਫ਼ੋਨ (PayByPhone) ਦੀ ਨਹੀਂ ਹੈ, ਅਤੇ ਕਿਸੇ ਵੀ ਤਰ੍ਹਾਂਨਾਲ ਉਸ ਤਰੀਕੇ ਨਾਲ ਨਹੀਂ ਹੋਣੀ ਚਾਹੀਦੀ ਜਿਸ ਵਿਚ ਗਾਹਕਾਂ ਦੇ ਵਿਚ ਦੁਵਿਧਾ ਪੈਦਾ ਕਰਨ ਦੀਸੰਭਾਵਨਾ ਹੈ, ਜਾਂ ਇਸ ਤਰੀਕੇ ਨਾਲ ਨਹੀਂ ਚਾਹੀਦੀ ਜੋ ਪੇਅਬਾਇਫ਼ੋਨ (PayByPhone) ਨੂੰ ਅਪਮਾਨਿਤ ਕਰਦਾ ਹੈ ਜਾਂ ਬਦਨਾਮ ਕਰਦਾ ਹੈ। ਸਾਡੀ ਸਾਇਟ 'ਤੇ ਨਜ਼ਰ ਆਉਣ ਵਾਲੇ ਬਾਕੀ ਸਾਰੇ ਵਪਾਰਕ ਚਿੰਨ੍ਹ ਜਿਨ੍ਹਾਂ ਦੀ ਮਾਲਕੀ ਪੇਅਬਾਇਫ਼ੋਨ(PayByPhone)ਜਾਂ ਸਾਡੇ ਐਫੀਲੀਏਟਸ ਕੋਲ ਨਹੀਂ ਹੈ, ਉਹ ਆਪਣੇ ਮਾਲਕਾਂ ਦੀ ਸੰਪਤੀ ਹਨ, ਜੋ ਹੋ ਸਕਦਾ ਹੈ ਕਿ ਪੇਅਬਾਇਫ਼ੋਨ(PayByPhone)ਜਾਂ ਸਾਡੇ ਐਫੀਲੀਏਟਸ ਨਾਲ ਸਬੰਧਤ ਹੋਣ, ਜੁੜੇ ਹੋਣ, ਜਾਂ ਪ੍ਰਾਯੋਜਿਤ ਹੋਣਜਾਂ ਨਾ ਹੋਣ।
22. ਫੁਟਕਲ
ਤੁਸੀਂ ਇਸ ਇਕਰਾਰਨਾਮੇਨੂੰ ਪੇਅਬਾਇਫ਼ੋਨ (PayByPhone)ਦੀ ਪ੍ਰਤੱਖ ਲਿਖਤ ਸਹਿਮਤੀ ਦੇ ਬਿਨਾਂ ਕਿਸੇ ਦੇਸਪੁਰਦ, ਹਸਤਾਂਤਰਿਤ ਜਾਂ ਕਿਸੇ ਕੋਲ ਉਪ-ਲਾਇਸੈਂਸ ਨਹੀਂ ਕਰ ਸਕਦੇ। ਇਸ ਇਕਰਾਰਨਾਮੇ ਦੇਅਧੀਨ ਦੇ ਆਪਣੇ ਅਧਿਕਾਰਾਂ ਨੂੰ ਅਸੀਂ ਕਿਸੇ ਵੀ ਸਮੇਂ ਹਸਤਾਂਤਰਿਤ ਕਰ ਸਕਦੇ ਹਾਂ।
ਖਾਤੇ ਦੀ ਵਰਤੋਂ, ਭੁਗਤਾਨ ਦੇ ਪ੍ਰੋਸੈਸਰ, ਕਲੀਅਰਿੰਗ ਹਾਊਸ, ਜਾਂ ਟ੍ਰਾਂਜੈਕਸ਼ਨਾਂ ਵਿਚ ਸ਼ਾਮਲ ਹੋਰ ਸੰਗਠਨ ਦੇ ਲਾਗੂ ਹੋਣ ਵਾਲੇ ਸਾਰੇ ਨਿਯਮਾਂਅਤੇ ਰਿਵਾਜਾਂ ਦੇ ਅਧੀਨ ਹੈ।
ਅਸੀਂ ਆਪਣੇ ਅਧਿਕਾਰਾਂਦੀ ਵਰਤੋਂ ਵਿਚ ਦੇਰੀ ਜਾਂ ਵਰਤੋਂ ਵਿਚ ਅਸਫ਼ਲ ਰਹਿਣ 'ਤੇ ਇਨ੍ਹਾਂ ਨੂੰ ਕਿਸੇ ਵੀ ਸਮੇਂ ਛੱਡਦੇ ਨਹੀਂ ਹਾਂ।
ਜੇ ਇਸ ਇਕਰਾਰਨਾਮੇਵਿਚਲਾ ਕੋਈ ਨਿਯਮ ਅਦਾਲਤ ਦੁਆਰਾ ਗੈਰਕਾਨੂੰਨੀ ਜਾਂ ਨਾ ਲਾਗੂ ਹੋਣ ਯੋਗ ਪਾਇਆ ਜਾਂਦਾ ਹੈ, ਤਾਂ ਹੋਰ ਸਾਰੇ ਨਿਯਮ ਤਾਂ ਵੀ ਪ੍ਰਭਾਵੀ ਰਹਿਣਗੇ।
ਇਸ ਇਕਰਾਰਨਾਮੇ ਦੇਨਿਯਮਾਂ ਦੀ ਤੁਹਾਡੇ ਦੁਆਰਾ ਉਲੰਘਣਾ ਦੇ ਕਾਰਨ ਜੇ ਅਸੀਂ ਤੁਹਾਡੇ ਵਿਰੁੱਧ ਕਾਨੂੰਨੀ ਕਾਰਵਾਈ ਕਰਦੇਹਾਂ, ਤਾਂ ਤੁਹਾਨੂੰ ਮੁਕੱਦਮੇ ਲਈ ਵਕੀਲ ਦੀ ਤਰਕਸੰਗਤ ਫੀਸ ਅਤੇ ਹੋਰ ਲਾਗਤਾਂ ਦਾਭੁਗਤਾਨ ਲਾਜ਼ਮੀ ਤੌਰ 'ਤੇ ਕਰਨਾ ਚਾਹੀਦਾ ਹੈ। ਫੀਸਾਂ ਅਤੇ ਲਾਗਤਾਂ ਦੇ ਲਈ ਤੁਹਾਡੀ ਜ਼ਿੰਮੇਵਾਰੀ ਕਿਸੇ ਵੀਹਾਲਤ ਵਿਚ ਕਾਨੂੰਨ ਦੁਆਰਾ ਆਗਿਆ ਦਿੱਤੀ ਗਈ ਅਧਿਕਤਮ ਸੀਮਾ ਤੋਂ ਵੱਧਣੀ ਨਹੀਂ ਚਾਹੀਦੀ।
ਜਦੋਂ ਤੁਸੀਂ ਆਪਣੀਡਿਵਾਇਸ ਤੋਂ ਐਪ ਨੂੰ ਡਾਊਨਲੋਡ ਕਰਦੇ ਹੋ, ਤਾਂ ਤੁਸੀਂ ਉਸ ਮੋਬਾਇਲਡਿਵਾਇਸ, ਉਪਕਰਣ ਦੇ ਮੂਲ ਉਤਪਾਦਕ (ਓ ਈ ਐਮ) (OEM) ਜਾਂ ਉਸ ਡਿਵਾਇਸ ਦੀ ਆਮ ਵਰਤੋਂ ਅਤੇ ਇਸਤੋਂ ਡਾਊਨਲੋਡ ਕੀਤੀਆਂ ਐਪਲੀਕੇਸ਼ਨਾਂ ਦੀਤੁਹਾਡੇ ਦੁਆਰਾ ਆਮ ਵਰਤੋਂ ਲਈ ਵਾਹਨ ਉਤਪਾਦਕ ਦੁਆਰਾ ਸਥਾਪਤ ਵਰਤੋਂ ਦੇ ਲਾਇਸੈਂਸ ਅਤੇ/ਜਾਂਨਿਯਮਾਂ ਦੇ ਅਧੀਨ ਹੋ ਸਕਦੇ ਹੋ। ਇਹ ਨਿਯਮ ਅਤੇ ਸ਼ਰਤਾਂ, ਜਿਸ ਤਰ੍ਹਾਂ ਲਾਗੂ ਹੋਏ, ਮੋਬਾਇਲ ਡਿਵਾਇਸ, ਓ ਈ ਐਮ (OEM), ਜਾਂ ਵਾਹਨ ਉਤਪਾਦਕ ਦੇਨਿਯਮਾਂ ਤੋਂ ਵੱਖਰੀਆਂ ਹਨ।
ਤੁਸੀਂ ਸਵੀਕਾਰ ਕਰਦੇ ਹੋਅਤੇ ਸਹਿਮਤ ਹੁੰਦੇ ਹੋ ਕਿ ਇਹ ਨਿਯਮ, ਨਿੱਜਤਾ ਨੀਤੀ, ਕਾਨੂੰਨੀ ਨੋਟਿਸ ਅਤੇ _ਕੁਕੀਜ਼ ਨੀਤੀ, ਅਤੇ ਜੇ ਤੁਹਾਡੇ ਉੱਤੇ ਲਾਗੂ ਹੋਵੇ, ਕੋਈ ਵੀ ਸਟੋਰ ਕੀਤੇ ਵੇਰਵੇ ਇਕਰਾਰਨਾਮੇ ਅਤੇਵਾਧੂ ਸ਼ਰਤਾਂ ਜੋ ਵਿਕਲਪਿਕ ਸੇਵਾਵਾਂ ਦਾ ਪ੍ਰਸ਼ਾਸਨ ਕਰੇ, ਇਸ ਵਿਸ਼ਾ ਸਮੱਗਰੀ ਨਾਲ ਸਬੰਧਤ ਧਿਰਾਂ ਦੇਇਕਰਾਰਨਾਮੇ ਦਾ ਹਿੱਸਾ ਹਨ ਅਤੇ ਇਸ ਵਿਸ਼ਾ ਸਮੱਗਰੀ ਨਾਲ ਸਬੰਧਤ ਕਿਸੇ ਵੀ ਪੁਰਾਣੇ ਇਕਰਾਰਨਾਮੇ, ਸਮਝ, ਬਿਆਨ ਅਤੇ ਪ੍ਰਤੀਬੱਧਤਾਵਾਂ, ਚਾਹੇ ਉਹ ਮੌਖਿਕ ਹੋਣਜਾਂ ਲਿਖਤ, ਦੇ ਉੱਪਰ ਲਾਗੂ ਹੁੰਦੇ ਹਨ ਅਤੇ ਇਨ੍ਹਾਂ ਨੂੰ ਇਨ੍ਹਾਂ ਦੀ ਸੰਪੂਰਨਤਾ ਵਿਚ ਖਤਮਕੀਤਾ ਜਾਂਦਾ ਹੈ ਅਤੇ ਇਹ ਅੱਗੇ ਵਾਸਤੇ ਲਾਗੂ ਜਾਂ ਪ੍ਰਭਾਵੀ ਨਹੀਂ ਹਨ।
ਸਾਡੀਆਂ ਸਾਇਟਾਂ 'ਤੇ ਕੁਝ ਪੰਨਿਆਂ ਵਿਚ ਤੀਜੀ-ਧਿਰ ਵਾਲੀਆਂ ਵੈਬਸਾਇਟਾਂ ਦੇ ਲਿੰਕ ਸ਼ਾਮਲ ਹਨ।ਤੀਜੀ-ਧਿਰ ਵਾਲੀਆਂ ਇਹ ਸਾਇਟਾਂ ਖੁਦ ਦੇ ਨਿੱਜਤਾ ਬਿਆਨਾਂ ਦੁਆਰਾ ਸ਼ਾਸਿਤ ਹੁੰਦੀਆਂ ਹਨ ਅਤੇ ਅਸੀਂਇਨ੍ਹਾਂ ਦੇ ਜਾਣਕਾਰੀ ਨਾਲ ਸਬੰਧਤ ਅਭਿਆਸਾਂ ਸਮੇਤ, ਪਰ ਇਸ ਤੱਕ ਹੀ ਸੀਮਤਨਹੀਂ, ਉਨ੍ਹਾਂ ਦੀਆਂ ਕਾਰਵਾਈਆਂ ਲਈ ਜ਼ਿੰਮੇਵਾਰ ਨਹੀਂ ਹਾਂ। ਤੁਹਾਨੂੰ ਉਨ੍ਹਾਂ ਤੀਜੀ-ਧਿਰਵਾਲੀਆਂ ਸਾਇਟਾਂ ਨੂੰ ਵਿਅਕਤੀਗਤ ਰੂਪ ਵਿਚ ਪਛਾਣਯੋਗ ਜਾਣਕਾਰੀ ਨੂੰ ਪ੍ਰਦਾਨ ਕਰਨ ਤੋਂ ਪਹਿਲਾਂ, ਉਨ੍ਹਾਂ ਦੇ ਨਿੱਜਤਾ ਦੇ ਬਿਆਨ ਦੀ ਸਮੀਖਿਆ ਕਰਨੀ ਚਾਹੀਦੀ ਹੈ।
ਅਸੀਂ ਕਿਸੇ ਵੀ ਸਮੇਂਇਨ੍ਹਾਂ ਨਿਯਮਾਂ ਅਤੇ ਸ਼ਰਤਾਂ, ਨਿੱਜਤਾ ਨੀਤੀ, ਕਾਨੂੰਨੀ ਨੋਟਿਸ, ਕੁਕੀਜ਼ ਨੀਤੀ ਅਤੇ ਸੇਵਾਵਾਂ ਦੇ ਕਿਸੇ ਹਿੱਸੇ ਨੂੰ ਬਦਲ ਸਕਦੇ ਹਾਂ ਜਾਂ ਵਾਪਸ ਲੈ ਸਕਦੇ ਹਾਂ।ਬਦਲਾਵ ਦੀ ਪ੍ਰਭਾਵੀ ਤਾਰੀਖ ਤੋਂ ਪਹਿਲਾਂ ਤੁਹਾਨੂੰ ਲਾਗੂ ਹੋਣ ਵਾਲੇ ਕਾਨੂੰਨ ਦੁਆਰਾ ਪ੍ਰਦਾਨਕੀਤੇ ਗਏ ਤਰੀਕੇ ਰਾਹੀਂ ਕਿਸੇ ਬਦਲਾਵ ਬਾਰੇ ਸੂਚਿਤ ਕੀਤਾ ਜਾਵੇਗਾ, ਇਸ ਤਰੀਕੇ ਵਿਚ ਜਾਂ ਤਾਂ ਈਮੇਲ ਕਰਨਾ ਜਾਂ ਇਸ ਤਰ੍ਹਾਂ ਦੀ ਅਪਡੇਟ ਨੂੰ ਸਾਡੀਆਂਸਾਇਟਾਂ ਜਾਂ ਐਪ 'ਤੇ ਪੋਸਟ ਕਰਨਾ ਸ਼ਾਮਲ ਹੈ। ਇਸ ਤਰ੍ਹਾਂ ਦੀਆਂ ਸਾਰੀਆਂ ਸੁਧਾਈਆਂ, ਅਪਡੇਟਸ, ਸੋਧਾਂ, ਬਦਲੀਆਂ, ਸੰਸਕਰਣ, ਜਾਂ ਦੁਹਰਾਈਆਂ ਸਾਡੀ ਸਾਇਟ 'ਤੇ ਪੋਸਟ ਕੀਤੇ ਜਾਣ 'ਤੇ ਤੁਰੰਤ ਪ੍ਰਭਾਵੀ ਹੁੰਦੀਆਂ ਹਨ। ਤੁਸੀਂ ਬਦਲਾਵ ਦੇ ਇਸ ਤਰ੍ਹਾਂ ਦੇ ਨੋਟਿਸ ਨਾਲਸਪਸ਼ੱਟ ਤੌਰ 'ਤੇ ਸਹਿਮਤ ਹੁੰਦੇ ਹੋ ਜੋ ਕਿ ਤੁਹਾਡੇ ਦੁਆਰਾ ਸਾਨੂੰ ਪ੍ਰਦਾਨ ਕੀਤੇ ਗਏ ਆਖਰੀਇਲੈਕਟ੍ਰਾਨਿਕ ਮੇਲ ਪਤੇ 'ਤੇ ਭੇਜਿਆ ਗਿਆ ਸੀ। ਪਰ ਜੇ ਬਦਲਾਵ ਸੁਰੱਖਿਆਕਾਰਨਾਂ ਕਾਰਨ ਕੀਤਾ ਜਾਂਦਾ ਹੈ, ਤਾਂ ਅਸੀਂ ਇਸ ਤਰ੍ਹਾਂਦੇ ਬਦਲਾਵ ਨੂੰ ਬਿਨਾਂ ਪੂਰਵ ਨੋਟਿਸ ਦੇ ਲਾਗੂ ਕਰ ਸਕਦੇ ਹਾਂ। ਜੇ ਤੁਸੀਂ ਇਹ ਨਿਰਣਾ ਕਰਦੇ ਹੋ ਕਿਤੁਸੀਂ ਅੱਗੇ ਵਾਸਤੇ ਬਦਲਾਵਾਂ ਜਾਂ ਨੋਟਿਸਾਂ ਨੂੰ ਇਲੈਕਟ੍ਰਾਨਿਕ ਰੂਪ ਵਿਚ ਸਵੀਕਾਰ ਨਹੀਂ ਕਰਦੇ, ਤਾਂ ਅਸੀਂ ਕਿਸੇ ਵੀ ਸਮੇਂ ਇੱਥੇ ਦੱਸੇ ਗਏ ਖਾਤੇ ਦੇ ਇਕਰਾਰਨਾਮੇ ਨੂੰ ਰੱਦ ਜਾਂਮੁਅੱਤਲ ਕਰ ਸਕਦੇ ਹਾਂ ਜਾਂ ਇਸਦੀ ਕਿਸੇ ਵਿਸ਼ੇਸ਼ਤਾ ਜਾਂ ਸੇਵਾਵਾਂ ਨੂੰ ਰੱਦ ਕਰ ਸਕਦੇ ਹਾਂ।ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਵਿਚ ਨਿੱਜਤਾ ਨੀਤੀ, ਕਾਨੂੰਨੀ ਨੋਟਿਸ ਅਤੇਹੋਰ ਸੇਵਾਵਾਂ ਦੇ ਮਾਮਲਿਆਂ ਲਈ ਦਿੱਤੇ ਗਏ ਹਵਾਲੇ, ਉਸ ਤਰ੍ਹਾਂ ਦੇ ਹਨ ਜਿਸਤਰ੍ਹਾਂ ਇਹ ਬਦਲੇ ਗਏ, ਅਪਡੇਟ ਕੀਤੇ ਗਏ, ਸੋਧੇ ਗਏ, ਤਬਦੀਲ ਕੀਤੇ ਗਏ ਜਾਂ ਸੰਸ਼ੋਧਨ ਕੀਤੇ ਗਏ ਹਨ।
ਜੇ ਤੁਸੀਂ ਕਿਸੇ ਵੀਸਮੇਂ ਸਾਡੇ ਨਿੱਜਤਾ ਸਬੰਧੀ ਅਭਿਆਸਾਂ ਦੇ ਬਾਰੇ ਆਪਣੇ ਵਿਚਾਰਾਂ ਜਾਂ ਤੁਹਾਡੀ ਵਿਅਕਤੀਗਤ ਜਾਣਕਾਰੀਨਾਲ ਸਬੰਧਤ ਕਿਸੇ ਤਰ੍ਹਾਂ ਦੀ ਪੁੱਛਗਿਛ ਦੇ ਨਾਲ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਗੋਪਨੀਅਤਾ ਨੀਤੀ ਦੇ ਭਾਗ15 ਵਿੱਚ ਸੂਚੀਬੱਧ ਸਬੰਧਿਤ ਡੇਟਾ ਸੁਰੱਖਿਆ ਅਫਸਰ ਨਾਲ ਸੰਪਰਕ ਕਰਕੇ ਅਜਿਹਾ ਕਰ ਸਕਦੇ ਹੋ।
23. ਗਾਹਕ ਸਹਾਇਤਾ ਕੇਂਦਰ
ਸਾਡੇ ਗਾਹਕ ਸਹਾਇਤਾਕੇਂਦਰ ਦੀ ਸੰਪਰਕ ਜਾਣਕਾਰੀ ਹੇਠਾਂ ਦਿੱਤੀ ਹੈ। ਤੁਸੀਂ ਕਿਸੇ ਵੀ ਪ੍ਰਸ਼ਨ, ਚਿੰਤਾਵਾਂ, ਅਤੇਪੁੱਛਗਿੱਛ ਜੋ ਤੁਹਾਡੀ ਹੋਵੇ, ਲਈ ਸਾਡੇ ਗਾਹਕ ਸਹਾਇਤਾ ਪੇਜ ਉੱਤੇ ਵੀ ਜਾ ਸਕਦੇ ਹੋ: https://support.paybyphone.com/hc/en-us/requests/new?ticket_form_id=399967