ਪੇਅਬਾਇਫ਼ੋਨ (PayByPhone) ਤੁਹਾਡੀ ਨਿੱਜਤਾ ਦਾ ਸਤਿਕਾਰ ਕਰਨ ਲਈ ਅਤੇ ਲਾਗੂ ਹੋਣ ਵਾਲੇ ਸਾਰੇ ਡਾਟਾ ਸੁਰੱਖਿਆਅਤੇ ਨਿੱਜਤਾ ਦੇ ਕਾਨੂੰਨਾਂ ਦੀ ਪਾਲਣਾ ਕਰਨ ਲਈ ਪ੍ਰਤੀਬੱਧਤ ਹੈ। ਇਸ ਨਿੱਜਤਾ ਨੀਤੀ ਵਿਚ ਅਸੀਂ ਇਹਵਰਣਨ ਕਰਦੇ ਹਾਂ ਕਿ ਅਸੀਂ ਤੁਹਾਡੇ ਵਿਅਕਤੀਗਤ ਡਾਟਾ ਨੂੰ ਕਿਸ ਤਰ੍ਹਾਂ ਇਕੱਤਰ ਕਰਦੇ ਹਾਂ, ਵਰਤਦੇ ਹਾਂ, ਸਾਂਝਾ ਕਰਦੇ ਹਾਂ ਅਤੇਸੁਰੱਖਿਅਤ ਕਰਦੇ ਹਾਂ।
ਤੁਹਾਡੇ ਲਈ ਸਾਡੀਪ੍ਰਤੀਬੱਧਤਾ ਦੇ ਹਿੱਸੇ ਵੱਜੋਂ, ਅਸੀਂ ਇਹ ਯਕੀਨੀ ਬਣਾਉਂਦੇ ਹਾਂ ਕਿ ਤੁਹਾਡਾਵਿਅਕਤੀਗਤ ਡਾਟਾ ਸਟੀਕ, ਗੋਪਨੀਯ ਅਤੇ ਸੁਰੱਖਿਅਤ ਹੈ ਅਤੇ ਤੁਹਾਨੂੰ ਆਪਣੇ ਵਿਅਕਤੀਗਤ ਡਾਟਾ ਤੱਕ ਪਹੁੰਚਕਰਨ, ਇਸਨੂੰ ਸੋਧਣ ਅਤੇ ਹਟਾਉਣ ਦਾ ਅਧਿਕਾਰ ਦਿੰਦੇ ਹਾਂ। ਕਿਰਪਾ ਕਰਕੇ ਨੋਟ ਕਰੋ, ਸਾਡੀਆਂ ਸੇਵਾਵਾਂ ਦੀਪੇਸ਼ਕਸ਼ ਕਰਨ ਲਈ, ਤੁਹਾਡੇ ਵਿਅਕਤੀਗਤ ਡਾਟਾ ਨੂੰ ਪ੍ਰੋਸੈਸਿੰਗ ਦੇ ਲਈ ਅਸੀਂ ਕੈਨੇਡਾ ਅਤੇ ਕੁਝ ਸੇਵਾਪ੍ਰਦਾਤਿਆਂ ਕੋਲ ਟਰਾਂਸਫਰ ਕਰਦੇ ਹਾਂ ਜਿਹਨਾਂ ਨੂੰ ਹੋਰ ਦੇਸ਼ਾਂ ਵਿੱਚ ਲੱਭਿਆ ਜਾ ਸਕਦਾ ਹੈ।
ਜਦੋਂ ਤੁਸੀਂ ਸਾਡੇ ਕੋਲਕੋਈ ਖਾਤਾ ਬਣਾਉਂਦੇ ਹੋ ਜਾਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦੇ ਹੋ, ਤੁਸੀਂ ਇਸ ਨਿੱਜਤਾ ਨੀਤੀਅਤੇ ਨਿਯਮਾਂ ਅਤੇ ਸ਼ਰਤਾਂ ਲਈ ਸਹਿਮਤ ਹੁੰਦੇ ਹੋ।ਹਰ ਵਾਰ ਜਦੋਂ ਤੁਸੀਂ ਤੁਹਾਡੇ ਖਾਤੇ ਜਾਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦੇ ਹੋ, ਜਾਂ ਸਾਨੂੰ ਜਾਣਕਾਰੀ ਪ੍ਰਦਾਨਕਰਦੇ ਹੋ, ਤਾਂ ਇਸ ਨਿੱਜਤਾ ਨੀਤੀ ਦਾ ਮੌਜੂਦਾ ਸੰਸਕਰਣ ਅਤੇ ਨਿਯਮ ਅਤੇ ਸ਼ਰਤਾਂ ਤੁਹਾਡੇਵਿਅਕਤੀਗਤ ਡਾਟਾ ਦੀ ਪ੍ਰੋਸੈਸਿੰਗ ਉੱਪਰ ਲਾਗੂ ਹੁੰਦੇ ਹਨ।
ਜੇ ਤੁਸੀਂ ਇਸ ਨਿੱਜਤਾਨੀਤੀ ਦੇ ਨਿਯਮਾਂ ਜਾਂ ਨਿਯਮਾਂ ਅਤੇ ਸ਼ਰਤਾਂ ਨਾਲ ਸਹਿਮਤ ਨਹੀਂ ਹੁੰਦੇ ਹੋ, ਤਾਂ ਖਾਤਾ ਬਣਾਉਣ ਜਾਂਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਤੋਂ ਪ੍ਰਹੇਜ਼ ਕਰੋ।
ਜੇ ਇਸ ਨਿੱਜਤਾ ਨੀਤੀਬਾਰੇ ਤੁਹਾਨੂੰ ਕੋਈ ਪ੍ਰਸ਼ਨ ਜਾਂ ਚਿੰਤਾਵਾਂ ਹਨ ਤਾਂ ਕਿਰਪਾ ਕਰਕੇ ਹੇਠਾਂ ਭਾਗ 16 ਵਿੱਚ ਸੂਚੀਬੱਧ ਪਤੇ ਉੱਤੇ ਸਬੰਧਿਤ ਡੇਟਾਸੁਰੱਖਿਆ ਅਫਸਰ ਨਾਲ ਸੰਪਰਕ ਕਰੋ।
ਪਰਿਭਾਸ਼ਾਵਾਂ, ਉਦਾਹਰਨਵਜੋਂ ਸਾਡੀਆਂ ਸੇਵਾਵਾਂ, ਸਾਡੇ ਐਫੀਲੀਏਟਸ ਅਤੇ ਹੋਰ, ਹੇਠਾਂ ਭਾਗ 11 ਵਿੱਚ ਸੂਚੀਬਧ ਹਨ।
ਬੱਚਿਆਂ ਬਾਰੇ ਖਾਸਨੋਟਿਸ
ਸਾਡੀਆਂ ਸੇਵਾਵਾਂ 16 ਸਾਲ ਤੋਂ ਘੱਟ ਉਮਰ ਦੇਲੋਕਾਂ ਵਾਸਤੇ ਨਹੀਂ ਹਨ। ਅਸੀਂ ਜਾਣਬੁੱਝ ਕੇ 16 ਸਾਲ ਤੋਂ ਘੱਟ ਉਮਰ ਦੇਬੱਚਿਆਂ ਤੋਂ ਵਿਅਕਤੀਗਤ ਜਾਣਕਾਰੀ ਇਕੱਤਰ ਨਹੀਂ ਕਰਦੇ ਹਾਂ। ਜੇ ਤੁਹਾਡੇ ਧਿਆਨ ਵਿਚ ਇਹ ਗੱਲਆਉਂਦੀ ਹੈ ਕਿ ਕਿਸੇ ਬੱਚੇ ਨੇ ਢੁੱਕਵੀਂ ਸਹਿਮਤੀ ਦੇ ਬਿਨਾਂ ਵਿਅਕਤੀਗਤ ਡਾਟਾ ਮੁਹੱਈਆ ਕਰਵਾਇਆ ਹੈਤਾਂ ਕਿਰਪਾ ਕਰਕੇ ਹੇਠਾਂ ਭਾਗ 15 ਵਿੱਚ ਸੂਚੀਬੱਧ ਪਤੇ ਉੱਤੇ ਸਬੰਧਿਤ ਡੇਟਾ ਸੁਰੱਖਿਆ ਅਫਸਰ ਨਾਲਸੰਪਰਕ ਕਰੋ ਅਤੇ ਅਸੀਂ ਜਿਸ ਤਰ੍ਹਾਂ ਜ਼ਰੂਰੀ ਹੋਇਆ ਇਸ ਤਰ੍ਹਾਂ ਦੀ ਜਾਣਕਾਰੀ ਨੂੰ ਹਟਾਉਣ ਅਤੇਖਾਤੇ ਨੂੰ ਖਤਮ ਕਰਨ ਲਈ ਕਦਮ ਉਠਾਵਾਂਗੇ।
ਸਮੱਗਰੀ ਸਾਰਣੀ
1. ਤੁਹਾਡੀ ਜਾਣਕਾਰੀ ਨੂੰਕੌਣ ਪ੍ਰੋਸੈਸ ਕਰਦਾ ਹੈ?
2. ਕਿਹੜੀ ਜਾਣਕਾਰੀ ਨੂੰਪ੍ਰੋਸੈਸ ਕੀਤਾ ਜਾਂਦਾ ਹੈ?
3. ਤੁਹਾਡੀ ਜਾਣਕਾਰੀ ਨੂੰਪ੍ਰੋਸੈਸ ਕਿਉਂ ਕੀਤਾ ਜਾਂਦਾ ਹੈ?
4. ਤੁਹਾਡੀ ਜਾਣਕਾਰੀ ਨੂੰਕਿਵੇਂ ਪ੍ਰੋਸੈਸ ਕੀਤਾ ਜਾਂਦਾ ਹੈ?
5. ਤੁਹਾਡੀ ਜਾਣਕਾਰੀ ਨੂੰਕਿਸ ਨਾਲ ਸਾਂਝਾ ਕੀਤਾ ਜਾਂਦਾ ਹੈ?
6. ਤੁਹਾਡੀ ਜਾਣਕਾਰੀ ਨੂੰਕਿੱਥੇ ਹਸਤਾਂਤਰਿਤ ਕੀਤਾ ਜਾਂਦਾ ਹੈ?
7. ਤੁਹਾਡੀ ਜਾਣਕਾਰੀ ਨੂੰਕਿਵੇਂ ਸੁਰੱਖਿਅਤ ਰੱਖਿਆ ਜਾਂਦਾ ਹੈ?
8. ਤੁਹਾਡੀ ਜਾਣਕਾਰੀ ਨੂੰਕਿੰਨੀ ਦੇਰ ਤੱਕ ਰੱਖਿਆ ਜਾਂਦਾ ਹੈ?
9. ਤੁਹਾਡੀ ਜਾਣਕਾਰੀ ਦੇਬਾਰੇ ਤੁਹਾਡੇ ਕੋਲ ਕੀ ਅਧਿਕਾਰ ਹਨ?
10. ਪਰਿਭਾਸ਼ਾਵਾਂ।
11. ਐਪ ਸਟੋਰ; ਦੂਜੀਆਂ ਵੈਬਸਾਇਟਾਂ ਨਾਲਲਿੰਕ।
12. ਲਾਗੂ ਹੋਣ ਵਾਲਾਕਾਨੂੰਨ।
13. ਇਸ ਨੀਤੀ ਵਿਚ ਬਦਲਾਵ।
14. ਹੋਰ ਪ੍ਰਸ਼ਨ।
15. ਸੰਪਰਕ।
1. ਤੁਹਾਡੀ ਜਾਣਕਾਰੀ ਨੂੰ ਕੌਣ ਪ੍ਰੋਸੈਸ ਕਰਦਾ ਹੈ?
ਤੁਹਾਡਾ ਇਕਰਾਰਨਾਮਾ ਅਤੇਖਾਤਾ ਪੇਅਬਾਇਫ਼ੋਨ ਟੈਕਨੋਲੋਜੀਸ ਇੰਕ. (PayByPhone Technologies Inc.) ਜਾਂ ਇਸ ਦੀਆਂ ਸਹਾਇਕ ਕੰਪਨੀਆਂਵਿਚੋਂ ਇਕ ਦੇ ਨਾਲ ਹੋ ਸਕਦਾ ਹੈ, ਜਿਹਨਾਂ ਵਿੱਚ ਬਿਨਾਂ ਸੀਮਾ ਸ਼ਾਮਿਲ ਹਨ, ਪੇਅਬਾਇਫ਼ੋਨ ਯੂਐਸਇੰਕ. (PayByPhone US Inc.) (ਯੂਨਾਇਟਿਡ ਸਟੇਟਸ), ਪੇਅਬਾਇਫ਼ੋਨ ਲਿਮੀਟਡ (PayByPhone Limited) (ਯੂਨਾਈਟਡ ਕਿੰਗਡਮ), ਪੇਅਬਾਇਫ਼ੋਨ ਐਸ ਏ ਐਸ (PayByPhone, SAS) (ਫ੍ਰਾਂਸ, ਮੋਨਕੋ, ਨੀਦਰਲੈਂਡਸ, ਬੈਲਜੀਅਮ), ਪੇਅਬਾਇਫ਼ੋਨ ਸੂਇਸ ਏ ਜੀ (PayByPhone Suisse AG) (ਸਵਿੱਟਜ਼ਰਲੈਂਡ), ਪੇਅਬਾਇਫ਼ੋਨ ਇਟਾਲੀਆ ਐਸ.ਆਰ.ਐਲ. (PayByPhone ItaliaS.r.l.) (ਇਟਲੀ), ਪੇਅਬਾਇਫ਼ੋਨਡੂਸ਼ਲੈਂਡ (PayByPhoneDeutschlandsunhill technologies) GmbH (ਜਰਮਨੀ). ਸਮੂਹਿਕ ਰੂਪ ਵਿਚ ਇਨ੍ਹਾਂ ਸਾਰੇ ਅਦਾਰਿਆਂ ਨੂੰ ਇੱਥੇ “ਪੇਅਬਾਇਫ਼ੋਨ” (PayByPhone) ਦੇ ਤੌਰ 'ਤੇ ਦੱਸਿਆ ਗਿਆ ਹੈ।
ਲਾਗੂ ਇਕਰਾਰਨਾਮਾ ਧਿਰਉਸ ਦੇਸ਼ ਉੱਤੇ ਨਿਰਭਰ ਕਰਦੀ ਹੈ ਜਿੱਥੇ ਤੁਸੀਂ ਆਪਣਾ ਖਾਤਾ ਖੋਲਦੇ ਹੋ ਅਤੇ ਜਿਸ ਵਿੱਚ ਤੁਸੀਂਪਾਰਕਿੰਗ ਸੈਸ਼ਨ ਕਰਦੇ ਹੋ, ਜਿਵੇਂ ਜਿਆਦਾ ਵੇਰਵਿਆਂ ਨਾਲ ਨਿਯਮ ਅਤੇ ਸ਼ਰਤਾਂ ਵਿੱਚ ਨਿਰਧਾਰਿਤ ਕੀਤਾ ਗਿਆ ਹੈ।
ਤੁਹਾਡੀ ਪੇਅਬਾਇਫ਼ੋਨ (PayByPhone) ਇਕਰਾਰਨਾਮਾ ਧਿਰ ਅਤੇ ਪੇਅਬਾਇਫ਼ੋਨ ਟੈਕਨਾਲਜੀਜ਼ ਇੰਕ.(PayByPhone Technologies Inc.) ਜੋ ਕੈਨੇਡਾ ਵਿੱਚ ਹੈ, ਤੁਹਾਡੇ ਨਿਜੀ ਡੇਟਾ ਉੱਤੇ ਕਾਰਵਾਈ ਲਈ ਇੱਕਠੇਰੂਪ ਵਿੱਚ ਜਿੰਮੇਵਾਰ ਹਨ, ਜਿਸ ਵਿੱਚ ਸੇਵਾਵਾਂ, ਉਤਪਾਦ ਅਤੇ ਸਿਸਟਮ ਵਿਕਾਸ ਲਈ ਰਜਿਸਟ੍ਰੇਸ਼ਨਅਤੇ ਆਮ ਵਰਤੋਂ ਦੇ ਸਬੰਧ ਵਿੱਚ, ਸਮੇਤ ਆਈਡੀ ਸੁਰੱਖਿਆ ਯਕੀਨੀ ਬਣਾਉਣਾ, ਅਤੇਵਿਗਿਆਪਨ ਅਤੇ ਮਾਰਕੀਟਿੰਗ ਉਦੇਸ਼ ਸ਼ਾਮਿਲ ਹਨ। ਕੰਟਰੋਲਰਾਂ ਨੇ ਆਪਸ ਵਿੱਚ ਸਹਿਮਤੀ ਦਿੱਤੀ ਹੈ ਜੋਡੇਟਾ ਪ੍ਰੋਸੈਸਿੰਗ ਦੇ ਸਬੰਧ ਵਿੱਚ ਖਾਸ ਜਿੰਮੇਵਾਰੀਆਂ ਪੂਰੀਆਂ ਕਰਨਗੇ ਅਤੇ ਇੱਕਠੇ ਮਿਲ ਕੇ ਕੰਮਕਰਨਗੇ। ਖਾਸ ਤੌਰ ‘ਤੇ, ਉਹ ਇੱਕ ਦੂਸਰੇ ਨੂੰ ਜ਼ਰੂਰੀ ਜਾਣਕਾਰੀਪ੍ਰਦਾਨ ਕਰਨਗੇ ਤਾਂ ਕਿ ਆਪਣੀਆਂ ਸਬੰਧਿਤ ਜਿੰਮੇਵਾਰੀਆਂ ਨੂੰ ਪੂਰਾ ਕੀਤਾ ਜਾਵੇ ਅਤੇ ਡੇਟਾ ਵਿਸ਼ਾ ਅਧਿਕਾਰਾਂ ਦੀ ਕਾਰਵਾਈ ਨੂੰ ਸਮਰਥਕੀਤਾ ਜਾਵੇ।
ਲਾਗੂ ਹੋਣ ਵਾਲੇ ਖੇਤਰਾਂਵਿਚ ਤੁਹਾਨੂੰ ਵੈਧਾਨਿਕ ਸੁਰੱਖਿਆ ਮਿਲੇਗੀ ਅਤੇ ਇਹ ਨਿੱਜਤਾ ਨੀਤੀ ਉਨ੍ਹਾਂ ਵੈਧਾਨਿਕ ਅਧਿਕਾਰਾਂਪ੍ਰਤੀ ਝੁਕਾਅ ਦੇ ਬਿਨਾਂ ਹੈ।
ਪੇਅਬਾਇਫ਼ੋਨ (PayByPhone) ਲਾਗੂ ਹੋਣ ਵਾਲੇ ਸਾਰੇ ਨਿੱਜਤਾ ਕਾਨੂੰਨਾਂ (''ਡਾਟਾ ਸੁਰੱਖਿਆਕਾਨੂੰਨਾਂ'') ਦੀ ਪਾਲਣਾ ਕਰਨ ਲਈ ਪ੍ਰਤੀਬੱਧਤ ਹੈ, ਇਨ੍ਹਾਂ ਵਿਚ ਬਿਨਾਂਸੀਮਾਵਾਂ ਦੇ ਕੈਨੇਡੀਅਨ ਪਰਸਨਲ ਇਨਫਾਰਮੇਸ਼ਨ ਪ੍ਰੋਟੈਕਸ਼ਨ ਐਂਡ ਇਲੈਕਟ੍ਰਾਨਿਕ ਡਾਕੂਮੈਂਟਸ ਐਕਟ (“PIPEDA”), ਯੂਰੋਪੀਅਨ ਜਨਰਲ ਡਾਟਾ ਪ੍ਰੋਟੈਕਸ਼ਨ ਰੈਗੁਲੇਸ਼ਨ (“GDPR”) ਅਤੇ ਯੂਕੇ ਜਨਰਲ ਡੇਟਾਪ੍ਰੋਟੈਕਸ਼ਨ ਰੈਗੂਲੇਸ਼ਨ (“UK GDPR:”) ਸ਼ਾਮਲ ਹਨ।
ਉਹਨਾਂ ਸਥਾਨਾਂ ਲਈਸੁਵਿਧਾ ਆਪਰੇਟਰ ਜਿੱਥੇ ਤੁਸੀਂ ਆਪਣੇ ਨਿਜੀ ਡੇਟਾ ਦੇ ਕਾਰਵਾਈ ਹਿੱਸੇ ਪਾਰਕ ਕਰਦੇ ਜੋ ਉਹਨਾਂਦੀਆਂ ਪਾਰਕਿੰਗ ਸੁਵਿਧਾਵਾਂ ਵਿਖੇ ਪਾਰਕਿੰਗ ਸੈਸ਼ਨਾਂ ਨਾਲ ਸਬੰਧਿਤ ਹੈ ਅਤੇ ਜੋ, ਹੋਰ ਚੀਜਾਂ ਤੋਂਇਲਾਵਾ, ਪਾਰਕਿੰਗ ਵੈਧਤਾ, ਲਾਗੂ ਕਰਨ ਅਤੇ ਜੁਰਮਾਨਿਆਂ ਨੂੰ ਪ੍ਰਭਾਵਿਤ ਕਰਨ ਦੇ ਯੋਗ ਕਰਦਾ ਹੈ।
ਤੁਹਾਡੇ ਵਿਅਕਤੀਗਤ ਡਾਟਾਦੇ ਅਤਿਰਿਕਤ ਪ੍ਰੋਸੈਸਰਾਂ ਬਾਰੇ ਜਾਣਕਾਰੀ ਲਈ ਹੇਠਾਂ ਭਾਗ 5 ਦੇਖੋ।
2. ਕਿਹੜੀ ਜਾਣਕਾਰੀ ਨੂੰ ਪ੍ਰੋਸੈਸ ਕੀਤਾ ਜਾਂਦਾਹੈ?
ਅਸੀਂ ਕੇਵਲ ਉਹ ਡਾਟਾਇਕੱਤਰ ਕਰਦੇ ਹਾਂ ਅਤੇ ਪ੍ਰੋਸੈਸ ਕਰਦੇ ਹਾ ਜੋ ਕਿ ਇਕ ਖਾਤਾ ਬਣਾਉਣ ਲਈ ਅਤੇ ਤੁਹਾਡੇ ਦੁਆਰਾਬੇਨਤੀ ਕੀਤੀਆਂ ਗਈਆਂ ਸੇਵਾਵਾਂ ਦੀ ਪੇਸ਼ਕਸ਼ ਕਰਨ ਅਤੇ ਤੁਹਾਡੇ ਨਾਲ ਸੰਚਾਰ ਕਰਨ ਲਈ ਚਾਹੀਦਾ ਹੈ।
ਤੁਸੀਂ ਜਾਂ ਤੁਹਾਡੇਖਾਤੇ ਦੀ ਵਰਤੋਂ ਕਰਨ ਲਈ ਤੁਹਾਡੇ ਦੁਆਰਾ ਅਧਿਕ੍ਰਿਤ ਵਿਅਕਤੀ, ਸਿੱਧੇ ਰੂਪ ਵਿਚ ਇਹਜਾਣਕਾਰੀ ਤੁਹਾਡੇ ਦੁਆਰਾ ਖਾਤੇ ਨੂੰ ਬਣਾਉਣ ਸਮੇਂ, ਕਿਸੇ ਸੇਵਾ ਨੂੰ ਵਰਤਣਸਮੇਂ ਜਾਂ ਸਹਾਇਤਾ ਲਈ ਸਾਡੇ ਨਾਲ ਸੰਪਰਕ ਕਰਨ ਸਮੇਂ ਪ੍ਰਦਾਨ ਕਰਦਾ ਹੈ, ਇਨ੍ਹਾਂ ਵਿਚ ਸ਼ਾਮਲ ਹੈ:
ਕੁਝ ਕੇਸਾਂ ਵਿਚ, ਉਦਾਹਰਨ ਦੇ ਤੌਰ 'ਤੇ ਜਦੋਂ ਤੁਸੀਂ ਕਿਸੇ ਹੋਰ ਧਿਰ ਜਿਵੇਂ ਕਿ ਤੁਹਾਡੇ ਰੁਜ਼ਗਾਰਦਾਤੇ ਨੂੰ ਤੁਹਾਡੇਖਾਤੇ ਨੂੰ ਉਨ੍ਹਾਂ ਦੇ ਖਾਤੇ ਨਾਲ ਜੋੜ ਕੇ ਪਾਰਕਿੰਗ ਦੇ ਸ਼ੈਸ਼ਨਾਂ ਲਈ ਭੁਗਤਾਨ ਕਰਨ ਲਈ ਆਗਿਆਦਿੰਦੇ ਹੋ, ਅਤੇ ਉਨ੍ਹਾਂ ਦੇ ਭੁਗਤਾਨ ਦੇ ਤਰੀਕੇ ਨੂੰ ਆਪਣੇਖਾਤੇ ਵਿਚ ਜੋੜਦੇ ਹੋ, ਅਸੀਂ, ਤੁਹਾਨੂੰ ਜਾਂ ਭੁਗਤਾਨ ਦੇ ਤਰੀਕੇ ਦੇ ਮਾਲਕ ਨੂੰ ਤੁਹਾਡੀ ਇਹ ਜਾਣਕਾਰੀ ਪ੍ਰਦਾਨਕਰਨ ਲਈ ਕਹਿੰਦੇ ਹਾਂ:
ਜਦੋਂ ਤੁਸੀਂ ਤੁਹਾਡੇਕੋਲ ਪਹਿਲਾਂ ਤੋਂ ਮੌਜੂਦ ਤੀਜੀ-ਧਿਰ ਵਾਲੀਆਂ ਸੇਵਾਵਾਂ ਤੋਂ ਪ੍ਰਾਪਤ ਜਾਣਕਾਰੀ ਦੀ ਵਰਤੋਂ ਕਰਦਿਆਂਆਪਣੇ ਖਾਤੇ ਨੂੰ ਖੋਲ੍ਹਣਾ ਚੁਣਦੇ ਹੋ, ਤੁਸੀਂ ਸਾਨੂੰ ਉਸ ਸਮੇਂ ਵੀ ਅਤਿਰਿਕਤ ਜਾਣਕਾਰੀਦੇ ਸਕਦੇ ਹੋ, ਇਸ ਵਿਚ ਸ਼ਾਮਲ ਹੈ:
ਤੁਸੀਂ ਸਾਡੇ ਤੋਂ ਇਕਸੇਵਾ ਜਾਂ ਸੰਚਾਰਾਂ ਨੂੰ ਪ੍ਰਾਪਤ ਕਰਨ ਲਈ ਅਤਿਰਿਕਤ ਜਾਣਕਾਰੀ ਪ੍ਰਦਾਨ ਕਰਨਾ ਵੀ ਚੁਣ ਸਕਦੇ ਹੋ, ਇਸ ਵਿਚ ਸ਼ਾਮਲ ਹੈ:
ਤੁਸੀਂ ਐਪ ਵਿਚ ਆਪਣੇਖਾਤੇ ਦੀਆਂ ਸੈਟਿੰਗਾਂ ਨੂੰ ਬਦਲ ਕੇ, ਸਾਇਟ 'ਤੇ ਜਾਂ ਸਾਡੇ ਨਾਲਸੰਪਰਕ ਕਰਕੇ ਇਸ ਅਤਿਰਿਕਤ ਜਾਣਕਾਰੀ ਨੂੰ ਪ੍ਰਦਾਨ ਕਰਨਾ ਕਿਸੇ ਵੀ ਸਮੇਂ ਬੰਦ ਕਰ ਸਕਦੇ ਹੋ।
ਅਸੀਂ ਅਪ੍ਰਤੱਖ ਰੂਪ ਵਿਚਵੀ ਹੋਰ ਡਾਟਾ ਇਕੱਤਰ ਕਰਦੇ ਹਾਂ ਜਦੋਂ ਸਾਡਾ ਸਾਫ਼ਟਵੇਅਰ ਤੁਹਾਡੀ ਡਿਵਾਇਸ ਦੇ ਨਾਲ ਸੰਚਾਰ ਕਰਦਾਹੈ ਅਤੇ ਜਦੋਂ ਅਸੀਂ ਕੁਕੀਜ਼ ਅਤੇ ਤਰੁੱਟੀ ਵਾਲੇ ਸੁਨੇਹਿਆਂ ਵਰਗੀਆਂ ਤਕਨਾਲੋਜੀਆਂ ਦੀ ਵਰਤੋਂ ਕਰਦੇਹਾਂ। ਇਸ ਵਿਚ ਸ਼ਾਮਲ ਹੋ ਸਕਦਾ ਹੈ:
ਕੂਕੀਜ਼ ਦੀ ਵਰਤੋਂ ਉੱਤੇਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਸਾਡੀ ਕੁਕੀਜ਼ ਨੀਤੀ ਨੂੰ ਦੇਖੋ।
ਅਸੀਂ ਕੁਝ ਵਾਰਤੀਜੀਆਂ-ਧਿਰਾਂ (ਪਾਰਕਿੰਗ ਸੰਚਾਲਕਾਂ, ਭੁਗਤਾਨ ਸੁਵਿਧਾ ਪ੍ਰਦਾਤਾਵਾਂ, ਪਾਰਕਿੰਗ ਲਾਗੂ ਕਰਵਾਉਣਵਾਲੀਆਂ ਏਜੰਸੀਆਂ ਅਤੇ ਹਾਰਡਵੇਅਰ/ਸਾਫ਼ਟਵੇਅਰ ਉਤਪਾਦਕਾਂ ਸਮੇਤ) ਤੋਂ ਵੀ ਤੁਹਾਡੇ ਬਾਰੇ ਜਾਣਕਾਰੀਪ੍ਰਾਪਤ ਕਰਦੇ ਹਾਂ। ਉਦਾਹਰਣ ਦੇ ਤੌਰ 'ਤੇ:
3. ਤੁਹਾਡੀ ਜਾਣਕਾਰੀ ਨੂੰ ਪ੍ਰੋਸੈਸ ਕਿਉਂ ਕੀਤਾਜਾਂਦਾ ਹੈ?
ਅਸੀਂ ਤੁਹਾਡੀ ਜਾਣਕਾਰੀਨੂੰ ਪ੍ਰੋਸੈਸ ਕਰਦੇ ਹਾਂ ਤਾਂ ਜੋ ਅਸੀਂ ਤੁਹਾਨੂੰ ਸਾਡੀਆਂ ਸੇਵਾਵਾਂ ਦੀ ਪੇਸ਼ਕਸ਼ ਕਰ ਸਕੀਏ ਅਤੇਤੁਹਾਡੇ ਨਾਲ ਸੰਚਾਰ ਕਰ ਸਕੀਏ।
ਸਾਡੀਆਂ ਸੇਵਾਵਾਂ
ਜਦੋਂ ਅਸੀਂ ਸਾਡੀਆਂਸੇਵਾਵਾਂ (ਜਿਸ ਵਿਚ ਬਿਨਾਂ ਸੀਮਾਵਾਂ ਦੇ ਗਾਹਕ ਸੇਵਾਵਾਂ, ਸੁਰੱਖਿਆ ਨਾਲ ਸਬੰਧਤਸੁਨੇਹੇ, ਭੁਗਤਾਨਾਂ ਦੀ ਪ੍ਰੋਸੈਸਿੰਗ, ਪਾਰਕਿੰਗ ਸੈਸ਼ਨ ਦੀ ਮਿਆਦ ਪੁੱਗਣ ਦੀਆਂ ਰਸੀਦਾਂਅਤੇ ਰਿਮਾਇੰਡਰ ਭੇਜਣਾ ਲਈ, ਸ਼ਾਮਲ ਹਨ) ਦੇ ਸਬੰਧ ਵਿਚ ਅਤੇ ਸਾਡੇ ਸਬੰਧਤਮਕਸਦਾਂ (ਪ੍ਰਸ਼ਾਸਨ, ਜ਼ੋਖਮ ਪ੍ਰਬੰਧਨ, ਅਨੁਪਾਲਣ, ਉਤਪਾਦ ਵਿਕਾਸ, ਖੋਜ, ਕਰਜ਼ੇ ਦੀ ਵਸੂਲੀ, ਵਿੱਤੀ ਆਡਿਟ, ਸੁਰੱਖਿਆ ਅਤੇ ਰਿਕਾਰਡਕੀਪਿੰਗ ਸਮੇਤ) ਲਈ ਤੁਹਾਡੇ ਵਿਅਕਤੀਗਤ ਡਾਟਾ ਨੂੰ ਪ੍ਰੋਸੈਸ ਕਰਦੇ ਹਾਂ ਤਾਂ ਅਸੀਂ ਤੁਹਾਡੇ ਨਾਲਇਕਰਾਰਨਾਮਾ ਅਧਾਰਤ ਰਿਸ਼ਤਾ ਹੋਣ ਦੇ ਕਾਨੂੰਨੀ ਅਧਾਰ ਉੱਪਰ ਨਿਰਭਰ ਹੁੰਦੇ ਹਾਂ। ਤੁਹਾਨੂੰ ਸਾਡੀਆਂਸੇਵਾਵਾਂ ਪੇਸ਼ ਕਰਨ ਦੀ ਸ਼ਰਤ ਇਹ ਹੈ ਕਿ ਤੁਸੀਂ ਸਾਨੂੰ ਨਿਜੀ ਡੇਟਾ ਪ੍ਰਦਾਨ ਕਰੋ ਜਿਸ ਦੀ ਸਾਨੂੰਤੁਹਾਡੇ ਨਾਲ ਸੇਵਾਵਾਂ ਲਈ ਇਕਰਾਰਨਾਮਾ ਕਰਨ ਅਤੇ ਭਰਨ ਲਈ ਲੋੜ ਹੈ ਜੋ ਤੁਸੀਂ ਚੁਣਦੇ ਹੋ ਅਤੇਸਾਡੇ ਲਈ ਸਾਡੀਆਂ ਕਾਨੂੰਨੀ ਜਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਤਾਂਕਿ ਅਜਿਹੀਆਂ ਸੇਵਾਵਾਂ ਪ੍ਰਦਾਨਕੀਤੀਆਂ ਜਾਣ। ਇਸ ਡੇਟਾ ਤੋਂ ਬਗੈਰ, ਅਸੀਂ ਤੁਹਾਡੇ ਨਾਲ ਇਕਰਾਰਨਾਮੇ ਅਧੀਨ ਆਪਣੀਆਂ ਜਿੰਮੇਵਾਰੀਆਂਪੂਰੀਆਂ ਕਰਨ ਦੇ ਯੋਗ ਨਹੀਂ ਹੋਵਾਂਗੇ ਅਤੇ ਇਕਰਾਰਨਾਮਾ ਕਰਨ ਤੋਂ ਇੰਨਕਾਰ ਕਰਨਾ ਹੋਵੇਗਾ ਜਾਂਮੌਜੂਦਾ ਇਕਰਾਰਨਾਮਾ ਰੱਦ ਕਰਨਾ ਹੋਵੇਗਾ।
ਸਹਿਮਤੀ
ਜਦੋਂ ਅਸੀਂ ਤੁਹਾਡੇ ਨਾਲ ਸੰਚਾਰ(ਸਾਡੇ ਆਪਣੇ ਅਤੇ ਸਾਡੇ ਨਾਲ ਸਬੰਧਿਤ ਪੇਸ਼ਕਸ਼ਾਂ ਅਤੇ ਪ੍ਰੋਮੋਸ਼ਨਾਂ, ਤੀਸਰੀਆਂ ਧਿਰਾਂ ਦੁਆਰਾਪੇਸ਼ਕਸ਼ਾਂ ਅਤੇ ਪ੍ਰੋਮੋਸ਼ਨਾਂ, ਜਿੱਥੇ ਤੁਸੀਂ ਹਾਲ ਹੀ ਵਿਚ ਪਾਰਕਿੰਗ ਕੀਤੀ ਸੀ ਉੱਥੇ ਦੀਆਂ ਸਥਾਨਕਥਾਵਾਂ 'ਤੇ ਹੋ ਰਹੇ ਸਮਾਗਮ, ਟੀਚਾਬੱਧ ਮਸ਼ਹੂਰੀ ਅਤੇ ਸੇਵਾਵਾਂ ਦੀਮਾਰਕੀਟਿੰਗ ਸਮੇਤ) ਕਰਨ ਲਈ ਤੁਹਾਡੀ ਜਾਣਕਾਰੀ ਨੂੰ ਪ੍ਰੋਸੈਸ ਕਰਦੇ ਹਾਂ, ਤਾਂ ਅਸੀਂ ਤੁਹਾਡੇਵਿਅਕਤੀਗਤ ਡਾਟਾ ਨੂੰ ਪ੍ਰੋਸੈਸ ਕਰਨ ਲਈ ਸਹਿਮਤੀ ਦੇ ਕਾਨੂੰਨੀ ਅਧਾਰ ਉੱਪਰ ਨਿਰਭਰ ਹੁੰਦੇ ਹਾਂਅਤੇ ਅਸੀਂ ਜਾਇਜ਼ ਤਰੀਕੇ ਨਾਲ ਉਸ ਸਹਿਮਤੀ ਨੂੰ ਪ੍ਰਾਪਤ ਕਰਨ ਲਈ ਪ੍ਰਤੀਬੱਧਤ ਹਾਂ।
ਤੁਸੀਂ ਆਪਣੀ ਸਹਿਮਤੀ ਐਪਵਿਚ, ਸਾਇਟ 'ਤੇ ਜਾਂ ਸਾਡੇ ਅਧਿਕ੍ਰਿਤੀ ਕੀਤੇ ਪ੍ਰਤੀਨਿਧੀ ਨੂੰ ਮੌਖਿਕ ਰੂਪ ਵਿਚ ਪ੍ਰਦਾਨ ਕਰਸਕਦੇ ਹੋ। ਤੁਹਾਨੂੰ ਸਪੱਸ਼ਟ ਰੂਪ ਵਿਚ ਪੁੱਛਿਆ ਜਾਵੇਗਾ ਕਿ ਕੀ ਤੁਸੀਂ ਇਨ੍ਹਾਂ ਸੰਚਾਰਾਂ ਵਿਚੋਂਹਰੇਕ ਨੂੰ ਚੁਣਨਾ ਚਾਹੋਗੇ ਅਤੇ ਤੁਸੀਂ ਚੁਣ ਸਕਦੇ ਹੋ ਕਿ ਕੀ ਤੁਸੀਂ ਇਨ੍ਹਾਂ ਸੰਚਾਰਾਂ ਵਿਚੋਂਕੁਝ ਜਾਂ ਸਾਰੇ ਸੰਚਾਰਾਂ ਨੂੰ ਪ੍ਰਾਪਤ ਕਰਨਾ ਹੈ ਜਾਂ ਕਿਸੇ ਨੂੰ ਪ੍ਰਾਪਤ ਨਹੀਂ ਕਰਨਾ।
ਜਦੋਂ ਤੱਕ ਸਾਡੇ ਦੁਆਰਾਸੇਵਾਵਾਂ ਪ੍ਰਦਾਨ ਕਰਨ ਲਈ ਵਰਤੋਂ ਦੀ ਕਿਸਮ ਜ਼ਰੂਰੀ ਨਾ ਹੋਵੇ, ਤੁਹਾਨੂੰ ਸਾਇਟ, ਐਪ 'ਤੇ ਆਪਣੇ ਖਾਤੇ ਵਿਚ ਲਾਗਇਨ ਕਰਕੇ ਜਾਂ ਸਹਾਇਤਾ ਟਿਕਟ ਜਮ੍ਹਾਂ ਕਰਕੇਰ,ਸਾਡੇ ਗਾਹਕ ਸਹਾਇਤਾ ਕੇਂਦਰ ਨੂੰ ਕਾੱਲ ਕਰਕੇ ਕਿਸੇਵੀ ਸਮੇਂ ਇਸ ਤਰ੍ਹਾਂ ਦੀ ਵਰਤੋਂ ਲਈ ਆਪਣੀ ਸਹਿਮਤੀ ਨੂੰ ਵਾਪਸ ਲੈਣ ਦੇ ਅਧਿਕਾਰ ਹੈ (ਇਸ ਬਾਰੇਹੇਠਾਂ ਹੋਰ ਜਾਣਕਾਰੀ ਦਿੱਤੀ ਗਈ ਹੈ) । ਹਰ ਵਾਰ ਜਦੋਂ ਐਪ ਤੋਂ ਬਾਹਰ ਅਤੇ/ਜਾਂ ਤੁਹਾਡੀਆਂ ਐਪਸੈਟਿੰਗਾਂ ਤੋਂ ਬਾਹਰ ਅਸੀਂ ਤੁਹਾਡੇ ਨਾਲ ਸੰਚਾਰ ਕਰਦੇ ਹਾਂ, ਤੁਹਾਡੇ ਕੋਲ ਸਵੀਕਾਰਤਾ ਨੂੰਛੱਡਣ ਦਾ ਮੌਕਾ ਹੋਏਗਾ। ਨੋਟ ਕਰੋ ਕਿ ਵਿਅਕਤੀਗਤ ਡਾਟਾ ਜਾਂ ਸੰਚਾਰ ਦੀਆਂ ਕੁਝ ਖਾਸ ਕਿਸਮਾਂ ਦੀਕੁਝ ਹੋਰ ਖਾਸ ਵਰਤੋਂ ਲਈ ਤੁਹਾਡੀ ਸਹਿਮਤੀ ਨੂੰ ਰੋਕਣਾ ਜਾਂ ਵਾਪਸ ਲੈਣਾ, ਕਿਸੇ ਖਾਸ ਸੇਵਾ ਜਾਂਉਤਪਾਦ ਨੂੰ ਪ੍ਰਦਾਨ ਕਰਵਾਉਣ ਦੀ ਸਾਡੀ ਸਮਰੱਥਾ ਨੂੰ ਸੀਮਤ ਕਰ ਸਕਦਾ ਹੈ।
ਡਾਟਾ ਪ੍ਰੋਟੈਕਸ਼ਨਕਾਨੂੰਨਾਂ ਦੇ ਅਧੀਨ, ਅਸੀਂ ਹੇਠ ਲਿਖੇ ਸੀਮਤ ਹਾਲਾਤਾਂ ਦੇ ਵਿਚ ਤੁਹਾਡੀ ਸਹਿਮਤੀ ਦੇ ਬਿਨਾਂ ਵਿਅਕਤੀਗਤਡਾਟਾ ਨੂੰ ਇਕੱਤਰ ਕਰ ਸਕਦੇ ਹਾਂ, ਵਰਤ ਸਕਦੇ ਹਾਂ, ਸਟੋਰ ਕਰ ਸਕਦੇ ਹਾਂ ਜਾਂਸਾਂਝਾ ਕਰ ਸਕਦੇ ਹਾਂ:
ਜਾਇਜ਼ ਹਿੱਤ
ਜਿੱਥੇ ਕਾਨੂੰਨ ਦੁਆਰਾਆਗਿਆ ਹੋਵੇਗੀ, ਅਸੀਂ ਸਾਡੇ ਜਾਇਜ਼ ਹਿੱਤ ਦੇ ਆਧਾਰ 'ਤੇ ਤੁਹਾਡੇ ਵਿਅਕਤੀਗਤਡਾਟਾ ਨੂੰ ਪ੍ਰੋਸੈਸ ਕਰਾਂਗੇ, ਉਦਾਹਰਨ ਦੇ ਤੌਰ 'ਤੇ ਨਵੇਂ ਉਤਪਾਦ ਸਬੰਧੀਪੇਸ਼ਕਸ਼ਾਂ ਅਤੇ ਆਪਣੀਆਂ ਸੇਵਾਵਾਂ ਨੂੰ ਸੁਧਾਰਨ ਲਈ ਜਾਂ ਤੁਹਾਨੂੰ ਨਿਊਜ਼ਲੈਟਰ ਅਤੇ ਪਾਰਕਿੰਗ,ਵਾਹਨ ਜਾਂ ਸੜਕ ਵਰਤੋਂ ਸਬੰਧੀ ਸੇਵਾ ਅਤੇ ਸੁਰੱਖਿਆ ਸੰਦੇਸ਼ ਭੇਜਣ ਲਈ ਗਾਹਕ ਸੰਤੁਸ਼ਟੀ ਸਰਵੇਖਣਾਂਲਈ ਤੁਹਾਡੇ ਨਾਲ ਸੰਪਰਕ ਕਰਨ ਲਈ। ਇਸ ਕਿਸਮ ਦੀ ਪ੍ਰੋਸੈਸਿੰਗ ਲਈ, ਅਸੀਂ ਇਸ ਤਰ੍ਹਾਂ ਦੀਪ੍ਰੋਸੈਸਿੰਗ ਦੇ ਤੁਹਾਡੇ ਮੌਲਿਕ ਅਧਿਕਾਰਾਂ ਅਤੇ ਆਜ਼ਾਦੀਆਂ ਉੱਪਰ ਪੈਣ ਵਾਲੇ ਪ੍ਰਭਾਵ ਨੂੰ ਹਮੇਸ਼ਾਂਧਿਆਨ ਵਿਚ ਰੱਖਾਂਗੇ, ਅਤੇ ਜੇ ਅਸੀਂ ਵਿਸ਼ਵਾਸ਼ ਕਰਦੇ ਹਾਂ ਕਿ ਕੀਤਾ ਗਿਆ ਸੰਚਾਰ ਤੁਹਾਡੇ ਅਧਿਕਾਰਾਂਉਲੰਘਣਾ ਹੋਏਗੀ ਤਾਂ ਅਸੀਂ ਉਸ ਸੰਚਾਰ ਵਿਚ ਅੱਗੇ ਨਹੀਂ ਵਧਾਂਗੇ।
ਪੇਅਬਾਇਫ਼ੋਨ ਟੈਕਨਾਲਜੀਜ਼ਇੰਕ.(PayByPhone Technologies Inc.) ਕੇਂਦਰੀ ਆਈਟੀ ਢਾਂਚੇ (ਜਿਸ ਵਿੱਚ ਪਾਰਕਿੰਗ ਟ੍ਰਾਂਸੈਕਸ਼ਨਾਂ ਲਈ ਰਜਿਸਟ੍ਰੇਸ਼ਨਅਤੇ ਪ੍ਰੋਸੈਸਿੰਗ, ਉਤਪਾਦ ਅਤੇ ਸਿਸਟਮ ਵਿਕਾਸ ਅਤੇ ਆਈਟੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸ਼ਾਮਿਲਹੈ) ਦੇ ਗਰੁੱਪ-ਵਿਆਪਕ ਵਰਤੋਂ ਵਿੱਚ ਜਾਇਜ਼ ਹਿੱਤ ਦੇ ਅਧਾਰ ਉੱਤੇ ਕੰਮ ਕਰਦਾ ਹੈ।
ਤੁਸੀਂ ਸਾਇਟ 'ਤੇ ਜਾਂ ਕੇ ਜਾਂ ਐਪ ਵਿਚਆਪਣੇ ਖਾਤੇ ਵਿਚ ਲਾਗ ਇਨ ਕਰਕੇ ਜਾਂ ਸਾਡੇ ਗਾਹਕ ਸਹਾਇਤਾ ਕੇਂਦਰ ਨੂੰ ਕਾੱਲ ਕਰਕੇ ਜਾਂ ਇਸਗੋਪਨੀਅਤਾ ਨੀਤੀ ਦੇ ਭਾਗ 15 ਵਿੱਚ ਸੂਚੀਬੱਧ ਆਪਣੇ ਸਬੰਧਿਤ ਡੇਟਾ ਸੁਰੱਖਿਆ ਅਫਸਰ ਨੂੰ ਲਿਖ ਕੇਸੰਪਰਕ ਕਰਕੇ ਜਾਇਜ਼ ਹਿੱਤ-ਅਧਾਰਤ ਸੰਚਾਰਾਂ ਨੂੰ ਪ੍ਰਾਪਤ ਕਰਨ ਦਾ ਵਿਕਲਪ ਛੱਡ ਸਕਦੇ ਹੋ। ਨੋਟ ਕਰੋਕਿ ਵਿਕਲਪ ਛੱਡਣ ਦਾ ਤੁਹਾਡਾ ਨਿਰਣਾ ਕਿਸੇ ਖਾਸ ਸੇਵਾ ਜਾਂ ਉਤਪਾਦ ਨੂੰ ਪ੍ਰਦਾਨ ਕਰਨ ਦੀ ਸਾਡੀਸਮਰੱਥਾ ਨੂੰ ਸੀਮਤ ਕਰ ਸਕਦਾ ਹੈ।
4. ਤੁਹਾਡੀ ਜਾਣਕਾਰੀ ਨੂੰ ਕਿਵੇਂ ਪ੍ਰੋਸੈਸ ਕੀਤਾਜਾਂਦਾ ਹੈ?
ਅਸੀਂ ਤੁਹਾਡੇ ਵਿਅਕਤੀਗਤਡਾਟਾ ਨੂੰ ਕੇਵਲ ਉਨ੍ਹਾਂ ਮਕਸਦਾਂ ਲਈ ਪ੍ਰੋਸੈਸ ਕਰਦੇ ਹਾਂ ਜਿਨ੍ਹਾਂ ਦੇ ਲਈ ਸਾਡੇ ਕੋਲ ਕਾਨੂੰਨੀਆਧਾਰ ਹੈ।
ਤੁਹਾਨੂੰ ਸਾਡੀਆਂਸੇਵਾਵਾਂ ਨੂੰ ਪ੍ਰਦਾਨ ਕਰਨ ਦੇ ਮਕਸਦ ਨਾਲ ਸਬੰਧਤ ਕੁਝ ਪ੍ਰੋਸੈਸਿੰਗ ਵਿਚ ਸ਼ਾਮਲ ਹੈ:
ਤੁਹਾਡੇ ਨਾਲ ਸੰਚਾਰ ਕਰਨਦੇ ਮਕਸਦ ਨਾਲ ਸਬੰਧਤ ਕੁਝ ਪ੍ਰੋਸੈਸਿੰਗ ਵਿਚ ਸ਼ਾਮਲ ਹੈ (ਤੁਹਾਡੀ ਸਹਿਮਤੀ ਦੇ ਸਮਰਥਨ ਦੁਆਰਾ ਜਦੋਂਲੋੜ ਪਏ):
5. ਤੁਹਾਡੀ ਜਾਣਕਾਰੀ ਨੂੰ ਕਿਸ ਨਾਲ ਸਾਂਝਾ ਕੀਤਾਜਾਂਦਾ ਹੈ?
ਅਸੀਂ ਤੁਹਾਡੇ ਵਿਅਕਤੀਗਤਡਾਟਾ ਨੂੰ ਕਦੇ ਵੀ ਨਹੀਂ ਵਰਤਾਂਗੇ ਜਾਂ ਇਸਦਾ ਖੁਲਾਸਾ ਨਹੀਂ ਕਰਾਂਗੇ ਜਦੋਂ ਤੱਕ ਅਜਿਹਾ ਕਰਨ ਲਈਸਾਡੇ ਕੋਲ ਕਾਨੂੰਨੀ ਆਧਾਰ ਨਾ ਹੋਵੇ।
ਅਸੀਂ ਤੁਹਾਡੇ ਵਿਅਕਤੀਗਤਡਾਟਾ ਨੂੰ ਪੇਅਬਾਇਫ਼ੋਨ (PayByPhone)ਤੋਂ ਬਾਹਰੀ ਧਿਰਾਂ ਨੂੰ ਨਹੀਂ ਵੇਚਦੇ ਹਾਂ।ਜਿਸ ਤਰ੍ਹਾਂ ਹੇਠਾਂ ਵਰਣਨ ਕੀਤਾ ਗਿਆ ਹੈ ਉਸ ਤੋਂ ਇਲਾਵਾ, ਅਸੀਂ ਤੁਹਾਡੇ ਵਿਅਕਤੀਗਤਡਾਟਾ ਨੂੰ ਪੇਅਬਾਇਫ਼ੋਨ (PayByPhone)ਤੋਂ ਬਾਹਰ ਦੂਜੀਆਂ ਧਿਰਾਂ ਕੋਲ ਕਿਰਾਏ 'ਤੇ, ਲਾਇਸੈਂਸ ਅਧੀਨ ਨਹੀਂਦੇਵਾਗੇ ਜਾਂ ਗਾਹਕ ਸੂਚੀਆਂ ਦਾ ਵਟਾਂਦਰਾ ਨਹੀਂ ਕਰਾਂਗੇ।
ਤੀਜੀਆਂ-ਧਿਰਾਂ ਦੇ ਨਾਲਕਿਸੇ ਤਰ੍ਹਾਂ ਦਾ ਵਿਅਕਤੀਗਤ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ, ਇਹ ਉਸ ਹਾਲਾਤ ਨੂੰ ਛੱਡਕੇ ਹੈ ਜੋ ਤੁਹਾਨੂੰ ਸੇਵਾਵਾਂ ਦੀ ਪੇਸ਼ਕਸ਼ ਕਰਨ ਲਈ ਚਾਹੀਦਾ ਹੈ ਜਾਂ ਜਿਸ ਤਰ੍ਹਾਂ ਤੁਸੀਂ ਖਾਸ ਤੌਰ'ਤੇ ਸਹਿਮਤੀ ਦਿੱਤੀ ਹੈ। ਅਸੀਂ ਇਹ ਕਰ ਸਕਦੇ ਹਾਂ:
ਚਾਹੇ ਅਸੀਂ ਤੁਹਾਡਾਡੇਟਾ ਤੀਸਰੀਆਂ ਧਿਰਾਂ ਨਾਲ ਸਾਂਝਾ ਕਰੀਏ ਜਾਂ ਨਾ, ਤੁਸੀਂ ਕੋਈ ਵੀ ਡੇਟਾ-ਸਬੰਧੀ ਬੇਨਤੀਆਂ ਸਾਨੂੰ ਸਿੱਧਾ ਭੇਜ ਸਕਦੇ ਹੋ। ਜੇ ਲੋੜ ਪਏ, ਅਸੀਂ ਸਬੰਧਿਤ ਤੀਸਰੀਆੰ ਧਿਰਾਂ ਨੂੰ ਬੇਨਤੀ ਭੇਜ ਦੇਵਾਂਗੇ।
6. ਤੁਹਾਡੀ ਜਾਣਕਾਰੀ ਨੂੰ ਕਿੱਥੇ ਹਸਤਾਂਤਰਿਤਕੀਤਾ ਜਾਂਦਾ ਹੈ?
ਅਸੀਂ ਤੁਹਾਡੇ ਵਿਅਕਤੀਗਤਡਾਟਾ ਕੈਨੇਡਾ ਵਿਚ ਪੇਅਬਾਇਫ਼ੋਨ (PayByPhone) ਦੇ ਕੋਲ ਹਸਤਾਂਤਰਿਤ ਕਰਦੇਵਾਂਗੇ, ਇਹ ਤੁਹਾਡੀ ਰਿਹਾਇਸ਼ ਦੇ ਦੇਸ਼ ਜਾਂ ਜਿਸ ਦੇਸ਼ ਤੋਂ ਤੁਸੀਂ ਵਿਅਕਤੀਗਤ ਡਾਟਾ ਪ੍ਰਦਾਨਕਰਦੇ ਹੋ, ਉਸਦੇ ਸੰਦਰਭ ਦੇ ਬਿਨਾਂ ਹੋਏਗਾ।
ਤੁਹਾਡੇ ਵਿਅਕਤੀਗਤ ਡਾਟਾਦਾ ਹਸਤਾਂਤਰਣ ਇਕ ਸੁਰੱਖਿਅਤ ਤਰੀਕੇ ਨਾਲ ਅਤੇ ਡਾਟਾ ਸੁਰੱਖਿਆ ਕਾਨੂੰਨਾਂ ਦੀ ਅਨੁਪਾਲਣਾ ਵਿਚਕੀਤਾ ਜਾਂਦਾ ਹੈ। ਯੂਰੋਪੀਅਨ ਕਮੇਟੀ ਨੇ ਪਾਇਆ ਹੈ, GDPR ਦੇ ਲੇਖ 45 ਦੇ ਅਧਾਰ ‘ਤੇ, ਕਿ ਕੈਨੇਡਾ,ਹਾਲਾਂਕਿ GDPR ਨਾਲ ਜੁੜਿਆ ਨਹੀਂ ਹੈ, ਨਿਜੀ ਡੇਟਾ ਦੀਸੁਰੱਖਿਆ ਦੇ ਉਪਯੁਕਤ ਪੱਧਰ ਨੂੰ ਯਕੀਨੀ ਬਣਾਏ। ਇਸ ਉਪਯੁਕਤ ਨਿਰਣੇ ਵਿੱਚ ਕੈਨੇਡਾ ਦੇ ਸਥਾਨਿਕਕਾਨੂੰਨ, ਇਸਦੀਆਂ ਸੁਪਰਵਾਈਜ਼ਰ ਅਥਾਰਟੀਆਂ ਅਤੇ ਅੰਤਰਰਾਸ਼ਟਰੀ ਵਚਨਬੱਧਤਾਵਾਂ ਜਿਸ ਵਿੱਚ ਸ਼ਾਮਿਲ ਹੈਨੂੰ ਧਿਆਨ ਵਿੱਚ ਲਿਆ ਗਿਆ ਹੈ।
ਅਸੀਂ ਤੁਹਾਨੂੰ ਸਾਡੀਆਂਸੇਵਾਵਾਂ ਦਾ ਹਿੱਸਾ ਪ੍ਰਦਾਨ ਕਰਨ ਲਈ ਤੁਹਾਡੇ ਵਿਅਕਤੀਗਤ ਡਾਟਾ ਨੂੰ ਦੂਜੇ ਦੇਸ਼ਾਂ ਵਿਚਲੇਤੀਜੀ-ਧਿਰ ਦੇ ਆਪੂਰਤੀ ਕਰਤਾਵਾਂ ਕੋਲ ਹਸਤਾਂਤਰਤ ਕਰ ਸਕਦੇ ਹਾਂ। ਇਨ੍ਹਾਂ ਧਿਰਾਂ ਨਾਲ ਕੀਤੇ ਗਏਸਾਡੇ ਇਕਰਾਰਨਾਮਿਆਂ ਵਿਚ, ਅਸੀਂ ਉਨ੍ਹਾਂ ਤੋਂ ਤੁਹਾਡੇ ਵਿਅਕਤੀਗਤ ਡਾਟਾ ਦੀ ਸੁਰੱਖਿਆ ਕਰਨ ਅਤੇ ਡਾਟਾਸੁਰੱਖਿਆ ਕਾਨੂੰਨਾਂ ਦੀ ਪਾਲਣਾ ਕਰਨ ਦੀ ਮੰਗ ਕਰਦੇ ਹਾਂ ਅਤੇ ਅਸੀਂ ਯਕੀਨੀ ਬਣਾਉਂਦੇ ਹਾਂ ਕਿਉਹਨਾਂ ਨੇ ਢੁੱਕਵੀਂ ਸੁਰੱਖਿਆ ਪ੍ਰਦਾਨ ਕੀਤੀ ਹੈ।
ਤੁਹਾਡੀ ਵਿਅਕਤੀਗਤਜਾਣਕਾਰੀ ਉਨ੍ਹਾਂ ਅਧਿਕਾਰ ਖੇਤਰਾਂ ਦੀਆਂ ਨਿਯਾਮਕ, ਕਾਨੂੰਨ ਲਾਗੂ ਕਰਨ ਅਤੇਰਾਸ਼ਟਰੀ ਸੁਰੱਖਿਆ ਅਥਾਰਟੀਆਂ ਦੀ ਪਹੁੰਚ ਵਿਚ ਹੋ ਸਕਦੀ ਹੈ, ਅਤੇ ਇਹ ਉਨ੍ਹਾਂ ਦੇਸ਼ਾਂਦੇ ਕਾਨੂੰਨਾਂ ਦੇ ਅਨੁਸਾਰ ਪ੍ਰਗਟ ਕੀਤੇ ਜਾਣ ਦੇ ਅਧੀਨ ਹੋ ਸਕਦੀ ਹੈ।
8. ਤੁਹਾਡੀ ਜਾਣਕਾਰੀ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਂਦਾ ਹੈ?
ਅਸੀਂ ਅਣਅਧਿਕ੍ਰਿਤਵਰਤੋਂ, ਇਕੱਤਰੀਕਰਣ, ਵਰਤੋਂ, ਪ੍ਰਗਟਾਵੇ, ਨਕਲ ਬਣਾਉਣ, ਸੋਧਣ, ਨਿਪਟਾਣ ਜਾਂ ਇਨ੍ਹਾਂਸਮਾਨ ਜ਼ੋਖਮਾਂ ਤੋਂ ਤੁਹਾਡੇ ਵਿਅਕਤੀਗਤ ਡਾਟਾ ਦੀ ਸੁਰੱਖਿਆ ਕਰਨ ਲਈ ਢੁੱਕਵੇਂ ਤਕਨੀਕੀ ਅਤੇਸੰਗਠਨਾਤਮਕ ਸੁਰੱਖਿਆ ਉਪਾਵਾਂ ਨੂੰ ਲਾਗੂ ਕੀਤਾ ਹੈ।
ਪੇਅਬਾਇਫ਼ੋਨ (PayByPhone) ਹੇਠ ਲਿਖੇ ਸੁਰੱਖਿਆ ਉਪਾਵਾਂ ਲਈ ਪ੍ਰਤੀਬੱਧਤ ਹੈ:
ਤੁਹਾਡੇ ਵਿਅਕਤੀਗਤ ਡਾਟਾਦੀ ਚਲੰਤ ਸੁਰੱਖਿਆ ਯਕੀਨੀ ਬਣਾਉਣ ਲਈ ਅਸੀਂ ਸਾਡੀਆਂ ਸੁਰੱਖਿਆ ਨੀਤੀਆਂ ਅਤੇ ਕੰਟਰੋਲਾਂ ਦੀਨਿਰੰਤਰਤਾ ਨਾਲ ਸਮੀਖਿਆ ਕਰਾਂਗੇ ਅਤੇ ਅਪਡੇਟ ਕਰਾਂਗੇ।
9. ਤੁਹਾਡੀ ਜਾਣਕਾਰੀ ਨੂੰ ਕਿੰਨੀ ਦੇਰ ਤੱਕ ਰੱਖਿਆ ਜਾਂਦਾ ਹੈ?
ਪੇਅਬਾਇਫ਼ੋਨ (PayByPhone) ਤੁਹਾਡੇ ਡਾਟਾ ਨੂੰ ਡਾਟਾ ਸੁਰੱਖਿਆ ਕਾਨੂੰਨਾਂ ਦੇ ਅਨੁਸਾਰ ਆਪਣੇ ਕੋਲ ਰੱਖੇਗਾ।
ਅਸੀਂ ਤੁਹਾਡੇ ਵਿਅਕਤੀਗਤਡਾਟਾ (ਹਰੇਕ ਪਾਰਕਿੰਗ ਸੈਸ਼ਨ ਅਤੇ ਤੁਹਾਡੀ ਹਰੇਕ ਟ੍ਰਾਂਜੈਕਸ਼ਨ ਨਾਲ ਸਬੰਧਤ ਜਾਣਕਾਰੀ ਸਮੇਤ) ਨੂੰਆਪਣੇ ਕੋਲ ਉਸ ਸਮੇਂ ਤੱਕ ਰੱਖਾਂਗੇ ਜਦੋਂ ਤੱਕ ਅਜਿਹਾ ਕਰਨਾ ਉਨ੍ਹਾਂ ਮਕਸਦਾਂ ਦੀ ਪੂਰਤੀ ਲਈਤਰਕਸੰਗਤ ਰੂਪ ਵਿਚ ਜ਼ਰੂਰੀ ਹੈ ਜਿਨ੍ਹਾਂ ਮਕਸਦਾਂ ਲਈ ਜਾਣਕਾਰੀ ਇਕੱਤਰ ਕੀਤੀ ਗਈ ਸੀ ਜਾਂ ਜਿਸਤਰ੍ਹਾਂ ਕਾਨੂੰਨ ਦੁਆਰਾ ਲੋੜ ਹੋਵੇਗੀ।
ਜੇ ਤੁਸੀਂ ਸਾਡੇ ਕੋਲ ਇਕਖਾਤਾ ਖੋਲ੍ਹਦੇ ਹੋ ਤਾਂ ਅਸੀਂ ਤੁਹਾਡੇ ਵਿਅਕਤੀਗਤ ਡਾਟਾ ਨੂੰ ਉਸ ਸਮੇਂ ਤੱਕ ਰੱਖਾਂਗੇ ਜਦੋਂ ਤੱਕਤੁਹਾਡੇ ਕੋਲ ਖਾਤਾ ਹੈ। ਜੇ ਤੁਸੀਂ ਆਪਣਾ ਖਾਤਾ ਬੰਦ ਕਰ ਦਿੰਦੇ ਹੋ ਜਾਂ ਤੁਹਾਡੇ ਖਾਤੇ ਵਿੱਚ 3 ਸਾਲ ਤੋਂਵੱਧ ਸਮੇਂ ਤੱਕ ਕੋਈ ਗਤੀਸ਼ੀਲਤਾ ਨਹੀਂ ਹੈ (ਕੋਈ ਲਾਗ-ਇੰਨ ਨਾ ਹੋਣ ਅਤੇ ਪਾਰਕਿੰਗ ਸੈਸ਼ਨ ਨਾ ਹੋਣਸਬੰਧੀ) ਤਾਂ ਅਸੀਂ ਆਪਣੇ ਡਾਟਾਬੇਸ ਵਿਚ ਤੁਹਾਡੇ ਖਾਤੇ ਨੂੰ ''ਬੰਦ ਕੀਤਾ'' ਚਿੰਨ੍ਹਤ ਕਰਾਂਗੇ ਪਰਅਸੀਂ ਕੁਝ ਜਾਣਕਾਰੀ ਨੂੰ ਓਨੀ ਦੇਰ ਤੱਕ ਰੱਖ ਸਕਦੇ ਹਾਂ ਜਿੰਨੀ ਦੇਰ ਤੱਕ ਸਾਡੀਆਂ ਕਾਨੂੰਨੀਜ਼ਿੰਮੇਵਾਰੀਆਂ ਦੀ ਪਾਲਣਾ ਲਈ ਲੋੜ ਹੈ ਜਾਂ 7 ਸਾਲ ਲਈ, ਇਨ੍ਹਾਂ ਵਿਚੋਂ ਜੋ ਵੀਘੱਟ ਹੋਏ ਲਾਗੂ ਹੋਏਗਾ।
10. ਤੁਹਾਡੀ ਜਾਣਕਾਰੀ ਦੇ ਸਬੰਧ ਵਿਚ ਤੁਹਾਡੇ ਕੋਲ ਕਿਹੜੇ ਅਧਿਕਾਰ ਹਨ?
ਤੁਹਾਡੀ ਪੇਅਬਾਇਫ਼ੋਨ (PayByPhone) ਇਕਰਾਰਨਾਮਾ ਧਿਰ ਅਤੇ ਪੇਅਬਾਇਫ਼ੋਨ ਟੈਕਨਾਲਜੀਜ਼ ਇੰਕ. (PayByPhoneTechnologies Inc.) ਦਰਮਿਆਨ ਹੋਏ ਕੰਟਰੋਲਰ ਇਕਰਾਰਨਾਮੇ ਅਨੁਸਾਰਤੁਹਾਡੀ ਪੇਅਬਾਇਫ਼ੋਨ (PayByPhone) ਇਕਰਾਰਨਾਮਾ ਧਿਰ ਡੇਟਾ ਵਿਸ਼ਾ ਅਧਿਕਾਰਾਂ ਦੇ ਸਬੰਧ ਵਿੱਚ ਜਿੰਮੇਵਾਰੀਆਂ ਪੂਰੀਆਂ ਕਰਨ ਲਈ ਵਚਨਬੱਧ ਹੈ।
ਹੇਠਾਂ ਵਰਣਨ ਕੀਤੇ ਗਏ ਅਧਿਕਾਰਾਂਨਾਲ ਸਬੰਧਤ ਬੇਨਤੀਆਂ ਲਈ ਤੁਸੀਂ ਸਬੰਧਿਤ ਸਥਾਨਿਕ ਡਾਟਾ ਪ੍ਰੋਟੈਕਸ਼ਨ ਅਫ਼ਸਰ ਨਾਲਸੰਪਰਕ ਕਰ ਸਕਦੇ ਹੋ ਜਿਸ ਦਾ ਪਤਾ ਹੇਠਾਂ ਭਾਗ 16 ਵਿੱਚ ਦਿੱਤਾ ਗਿਆ ਹੈ। ਤੁਸੀਂ ਹੇਠਾਂ ਭਾਗ 16 ਦੀ ਪਹਿਲੀ ਲਾਈਨ ਵਿੱਚਸੂਚੀਬੱਧ ਸੰਪਰਕ ਵਿਖੇ ਪੇਅਬਾਇਫ਼ੋਨ ਟੈਕਨਾਲਜੀਜ਼ ਇੰਕ. (PayByPhoneTechnologies Inc.) ਖਿਲਾਫ ਆਪਣੇ ਡੇਟਾ ਵਿਸ਼ਾ ਅਧਿਕਾਰਾਂ ਦੀਸਮੀਖਿਆ ਕਰਨ ਲਈ ਆਜਾਦ ਹੋ।
ਕੋਈ ਵੀ ਬੇਨਤੀ ਪੇਅਬਾਇਫ਼ੋਨ (PayByPhone) ਨੂੰ ਗਾਹਕ ਸਹਾਇਤਾ ਨਾਲ ਸੰਪਰਰ ਕਰਕੇ ਜਾਂ ਲਿਖਤੀ ਰੂਪ ਵਿੱਚ ਕੀਤੀ ਜਾ ਸਕਦੀ ਹੈ। ਤੁਹਾਨੂੰ ਨਿਜੀ ਡੇਟਾ ਪਹਿਚਾਣ ਕਰਨ ਲਈ ਉਪਯੁਕਤ ਵੇਰਵੇ ਪ੍ਰਦਾਨ ਕਰਨੇ ਹੋਣਗੇ, ਜੋਤੁਹਾਡੇ ਨਾਲ ਸਬੰਧਿਤ ਹੈ। ਪੇਅਬਾਇਫ਼ੋਨ (PayByPhone) ਬੇਨਤੀ ਕਰ ਸਕਦਾ ਹੈ ਕਿ ਤੁਸੀਂ ਆਪਣੀ ਪਹਿਚਾਣ ਦੀ ਪੁਸ਼ਟੀ ਕਰੋ। ਪੇਅਬਾਇਫ਼ੋਨ (PayByPhone) ਬੇਨਤੀ ਉੱਪਰ 30 ਕਾਰੋਬਾਰੀ ਦਿਨਾਂ ਦੇ ਅੰਦਰ ਕਾਰਵਾਈ ਕਰੇਗੀਜਾਂ ਜਿੱਥੇ ਬੇਨਤੀ 'ਤੇ ਕਾਰਵਾਈ ਕਰਨ ਲਈ ਅਤਿਰਿਕਤ ਸਮੇਂ ਦੀ ਲੋੜ ਹੋਵੇਗੀ ਇਹ ਇਕ ਲਿਖਤ ਨੋਟਿਸ ਪ੍ਰਦਾਨਕਰੇਗੀ।
ਪਹੁੰਚ
ਤੁਹਾਨੂੰ ਆਪਣੇਵਿਅਕਤੀਗਤ ਡਾਟਾ ਤੱਕ ਪਹੁੰਚ ਕਰਨ ਲਈ ਬੇਨਤੀ ਕਰਨ ਦਾ, ਇਹ ਜਾਣਨ ਦਾ ਕਿ ਅਸੀਂ ਇਸਨੂੰ ਕਿਵੇਂ ਵਰਤਦੇਹਾਂ ਅਤੇ ਅਸੀਂ ਇਸਦਾ ਕਿਸ ਕੋਲ ਖੁਲਾਸਾ ਕੀਤਾ ਹੈ, ਦਾ ਅਧਿਕਾਰ ਹੈ, ਇਹ ਕੁਝ ਸੀਮਤ ਅਪਵਾਦਾਂਦੇ ਅਧੀਨ ਹੈ।
ਤੁਸੀਂ ਸਾਇਟ 'ਤੇ ਜਾਂ ਐਪ 'ਤੇ ਆਪਣੇ ਖਾਤੇ ਤੱਕਪਹੁੰਚ ਕਰਕੇ ਇਸ ਅਧਿਕਾਰ ਦਾ ਦਾਅਵਾ ਕਰ ਸਕਦੇ ਹੋ। ਤੁਸੀਂ ਵਿਅਕਤੀਗਤ ਡਾਟਾ ਤੱਕ ਪਹੁੰਚ ਦੀਬੇਨਤੀ ਦੇ ਨਾਲ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਅਸੀਂ ਡਾਟਾ ਤੱਕ ਪਹੁੰਚ ਦੀ ਕਿਸੇ ਵੀਜਾਇਜ਼ ਬੇਨਤੀ ਲਈ ਤੁਹਾਡੀ ਸਹਾਇਤਾ ਲਈ ਤਰਕਸੰਗਤ ਕਦਮ ਉਠਾਵਾਂਗੇ। ਵਿ
ਹੋ ਸਕਦਾ ਹੈ ਕਿ ਡਾਟਾਤੱਕ ਪਹੁੰਚ ਦੀ ਕਿਸੇ ਬੇਨਤੀ 'ਤੇ ਅਸੀਂ ਕੋਈ ਜੁਆਬ ਦੇਣ ਦੀ ਹਾਲਤ ਵਿਚ ਨਾ ਹੋਏ। ਜੇ ਬੇਨਤੀ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕਰੂਪ ਵਿਚ ਨਕਾਰ ਦਿੱਤਾ ਜਾਂਦਾ ਹੈ, ਤਾਂ ਅਸੀਂ ਨਕਾਰੇ ਜਾਣ ਦੇ ਕਾਰਨ ਅਤੇ ਤੁਹਾਡੇਕੋਲ ਉਪਲਬੱਧ ਵਿਕਲਪਕ ਤਰੀਕੇ ਬਾਰੇ ਦੱਸਦਿਆਂ ਤੁਹਾਨੂੰ ਲਿਖਤ ਵਿਚ ਸੂਚਿਤ ਕਰਾਂਗੇ।
ਸੋਧ
ਤੁਹਾਨੂੰ ਇਹ ਯਕੀਨੀਬਣਾਉਣ ਦਾ ਅਧਿਕਾਰ ਹੈ ਕਿ ਤੁਹਾਡਾ ਵਿਅਕਤੀਗਤ ਡਾਟਾ ਸਟੀਕ ਹੈ।
ਅਸੀਂ ਇਹ ਯਕੀਨੀ ਬਣਾਉਣਲਈ ਤਰਕਸੰਗਤ ਕਦਮ ਉਠਾਉਂਦੇ ਹਾਂ ਕਿ ਸਾਡੇ ਸਾਰੇ ਵਰਤੋਂਕਾਰਾਂ ਦਾ ਵਿਅਕਤੀਗਤ ਡਾਟਾ ਸਟੀਕ ਅਤੇਪੂਰਾ ਰੱਖਿਆ ਜਾਂਦਾ ਹੈ। ਜੇ ਤੁਸੀਂ ਖਾਤਾ ਧਾਰਕ ਹੋ, ਤਾਂ ਅਸੀਂ ਤੁਹਾਨੂੰਤੁਹਾਡੇ ਖਾਤੇ ਨਾਲ ਸਬੰਧਤ ਵਿਅਕਤੀਗਤ ਡਾਟਾ ਤੱਕ ਪਹੁੰਚ ਕਰਨ ਅਤੇ ਇਸ ਵਿਚ ਸੋਧ ਕਰਨ ਦੇ ਸਾਧਨਮੁਹੱਈਆ ਕਰਦੇ ਹਾਂ। ਤੁਸੀਂ ਇਹ ਵੀ ਬੇਨਤੀ ਕਰ ਸਕਦੇ ਹੋ ਕਿ ਅਸੀਂ ਤੁਹਾਡੇ ਵਿਅਕਤੀਗਤ ਡਾਟਾ ਨੂੰਠੀਕ ਕਰੀਏ।
ਜੇ ਤੁਹਾਡਾ ਵਿਅਕਤੀਗਤਡਾਟਾ ਗਲਤ ਜਾਂ ਅਧੂਰਾ ਪ੍ਰਤੀਤ ਹੁੰਦਾ ਹੈ, ਅਸੀਂ, ਜਿੰਨਾ ਸੰਭਵ ਹੋ ਸਕਿਆਅਤੇ ਜਿੰਨੀ ਜਲਦੀ ਸੰਭਵ ਹੋ ਸਕਿਆ, ਤੁਹਾਡੇ ਵਿਅਕਤੀ ਡਾਟਾ ਨੂੰ ਠੀਕ ਕਰਾਂਗੇ ਅਤੇਠੀਕ ਕੀਤੀ ਜਾਣਕਾਰੀ ਨੂੰ ਕਿਸੇ ਵੀ ਅਜਿਹੇ ਸੰਗਠਨ ਕੋਲ ਭੇਜਾਂਗੇ ਜਿਸ ਕੋਲ ਅਸੀਂ ਪਿਛਲੇ ਸਾਲਵਿਅਕਤੀਗਤ ਡਾਟਾ ਦਾ ਖੁਲਾਸਾ ਕੀਤਾ ਸੀ। ਜੇ ਸੁਧਾਈ ਨਹੀਂ ਕੀਤੀ ਜਾਂਦੀ ਹੈ, ਤਾਂ ਅਸੀਂ ਸੁਧਾਈ ਦੀਤੁਹਾਡੀ ਬੇਨਤੀ ਨੂੰ ਤੁਹਾਡੀ ਫਾਇਲ 'ਤੇ ਨੋਟ ਕਰਾਂਗੇ।
ਡਾਟਾ ਹਟਾਉਣਾ
ਤੁਹਾਨੂੰ ਸਾਡੇ ਕੋਲੋਂ ਤੁਹਾਡੇਵਿਅਕਤੀਗਤ ਡਾਟਾ ਨੂੰ ਹਟਾਏ ਜਾਣ ਨੂੰ ਪ੍ਰਾਪਤ ਕਰਨ ਦਾ ਅਧਿਕਾਰ ਹੈ।
ਕਿਸੇ ਵੀ ਸਮੇਂ, ਤੁਸੀਂ ਐਪ ਰਾਹੀਂ ਆਪਣਾਖਾਤਾ ਬੰਦ ਕਰ ਸਕਦੇ ਹੋ। ਉਸ ਕੇਸ ਵਿੱਚ ਖਾਤੇ ਦੇ ਬਣਾਉਣ ਨਾਲ ਜੁੜਿਆ ਅਤੇ ਸਬੰਧਿਤ ਤੁਹਾਡਾ ਡੇਟਾ ਮਿਟਾਇਆਜਾਂਦਾ ਹੈ। ਤੁਹਾਨੂੰ ਨਵੀਂ ਖਾਤਾ ਅਤੇ ਦੁਬਾਰਾ ਆਪਣੇ ਨਿਜੀ ਵੇਰਵੇ ਜੋੜਣਾ ਹੋਵੇਗਾ। ਕਾਨੂੰਨੀ ਜਿੰਮੇਵਾਰੀਆਂ ਕਾਰਨ, ਅਸੀਂ ਤੁਰੰਤ ਸਾਰਾ ਡੇਟਾਮਿਟਾਉਣ ਦੇ ਯੋਗ ਨਹੀਂ ਹੋਵਾਂਗੇ। ਤੁਸੀਂ ਸਾਨੂੰ ਤੁਹਾਡਾ ਵਿਅਕਤੀਗਤ ਡਾਟਾ ਹਟਾਉਣ ਦੀ ਬੇਨਤੀ ਵੀਕਰ ਸਕਦੇ ਹੋ।
ਉਸ ਹਾਲਤ ਵਿਚ ਜਦੋਂ ਕਿਤੁਸੀਂ ਆਪਣੇ ਵਿਅਕਤੀਗਤ ਡਾਟਾ ਨੂੰ ਹਟਾਏ ਜਾਣ ਦੀ ਬੇਨਤੀ ਕਰਦੇ ਹੋ, ਅਸੀਂ ਸਾਡੀਆਂ ਫਾਇਲਾਂਵਿਚੋਂ ਤੁਹਾਡੇ ਵਿਅਕਤੀਗਤ ਡਾਟਾ ਨੂੰ ਹਟਾਉਣ ਲਈ ਕਾਰੋਬਾਰੀ ਤੌਰ 'ਤੇ ਤਰਕਸੰਗਤ ਉਪਾਅਕਰਾਂਗੇ, ਪਰ, ਹੋ ਸਕਦਾ ਹੈ ਅਸੀਂ ਤੁਹਾਡੇ ਕੁਝ ਵਿਅਕਤੀਗਤ ਡਾਟਾ ਨੂੰ ਉਸ ਹੱਦ ਤੱਕ ਨਾ ਹਟਾਸਕੀਏ, ਜਿਸ ਹੱਦ ਤੱਕ ਇਹ ਉਨ੍ਹਾਂ ਮਕਸਦਾਂ ਲਈ ਜ਼ਰੂਰੀ ਹੈ ਜਿਨ੍ਹਾਂ ਲਈ ਸਾਡੀਆਂ ਕਾਨੂੰਨੀਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਛੱਡਣਾ ਜ਼ਰੂਰੀ ਹੈ। ਅਸੀਂ ਤੁਹਾਡੇ ਬੇਨਾਮ ਡਾਟਾ, ਜਿਸਨੂੰ ਕਿ ਅਸੀਂ ਤਹਾਡੇਖਾਤੇ ਨੂੰ ਹਟਾਏ ਜਾਣ ਤੋਂ ਪਹਿਲਾਂ ਇਕੱਤਰ ਕੀਤਾ ਸੀ, ਨੂੰ ਆਪਣੇ ਕੋਲ ਰੱਖਸਕਦੇ ਹਾਂ, ਵਰਤ ਸਕਦੇ ਹਾਂ ਅਤੇ ਸਾਂਝਾ ਕਰ ਸਕਦੇ ਹਾਂ।
ਸਹਿਮਤੀ ਵਾਪਸ ਲੈਣੀ(ਜਦੋਂ ਪ੍ਰੋਸੈਸਿੰਗ ਸਹਿਮਤੀ ਉੱਪਰ ਅਧਾਰਤ ਹੈ)
ਜਿਸ ਤਰ੍ਹਾਂ ਉੱਪਰਦੱਸਿਆ ਗਿਆ ਹੈ ਜਦੋਂ ਪੇਅਬਾਇਫ਼ੋਨ (PayByPhone) ਤੁਹਾਡੇ ਵਿਅਕਤੀਗਤ ਡਾਟਾਦੀ ਪ੍ਰੋਸੈਸਿੰਗ ਲਈ ਕਾਨੂੰਨੀ ਆਧਾਰ ਵੱਜੋਂ ਸਹਿਮਤੀ ਉੱਪਰ ਨਿਰਭਰ ਕਰ ਰਹੀ ਹੁੰਦੀ ਹੈ, ਤੁਸੀਂ ਇਸ ਤਰ੍ਹਾਂ ਦੀਸਹਿਮਤੀ ਨੂੰ ਕਿਸੇ ਵੀ ਸਮਾਂ ਹਟਾ ਸਕਦੇ ਹੋ, ਇਸਦੀਆਂ ਉਦਾਹਰਨਾਂ ਵਿਚ ਸ਼ਾਮਲ ਹੈ:
ਕਿਰਪਾ ਕਰਕੇ ਨੋਟ ਕਰੋਕਿ ਤੁਹਾਡੇ ਦੁਆਰਾ ਆਪਣੀ ਸਹਿਮਤੀ ਨੂੰ ਬਦਲਣ ਦੇ ਕਾਰਨ ਤੁਹਾਡੀਆਂ ਸੇਵਾਵਾਂ ਅਤੇ ਸੇਵਾ ਨਾਲਸਬੰਧਤ ਤਜ਼ਰਬੇ ਵਿਚ ਬਦਲਾਵ ਆ ਸਕਦਾ ਹੈ।
ਸ਼ਿਕਾਇਤ ਦਰਜ ਕਰਵਾਓ
ਤੁਹਾਡੇ ਵਿਅਕਤੀਗਤ ਡਾਟਾਦੇ ਸਬੰਧ ਵਿਚ ਤੁਹਾਡੇ ਕੋਲ ਹੋਣ ਵਾਲੇ ਕਿਸੇ ਵੀ ਮੁੱਦੇ ਦੇ ਬਾਰੇ ਪੇਅਬਾਇਫ਼ੋਨ (PayByPhone) ਨਾਲ ਸੰਚਾਰ ਕਰਨ ਦਾ ਤੁਹਾਨੂੰ ਅਧਿਕਾਰ ਹੈ।
ਤੁਹਾਡੀ ਸਬੰਧਿਤ ਪੇਅਬਾਇਫ਼ੋਨ (PayByPhone) ਇਕਰਾਰਨਾਮਾ ਧਿਰ ਦੇ ਡਾਟਾ ਪ੍ਰੋਟੈਕਸ਼ਨ ਅਫ਼ਸਰ ਇਸ ਨਿੱਜਤਾ ਨੀਤੀ ਅਤੇ ਡਾਟਾ ਪ੍ਰੋਟੈਕਸ਼ਨਦੇ ਕਾਨੂੰਨਾਂ ਦੀ ਪੇਅਬਾਇਫ਼ੋਨ (PayByPhone) ਦੁਆਰਾ ਅਨੁਪਾਲਣਾ ਯਕੀਨੀਬਣਾਉਣ ਲਈ ਜ਼ਿੰਮੇਵਾਰ ਹੈ। ਤੁਹਾਨੂੰ ਪੇਅਬਾਇਫ਼ੋਨ (PayByPhone) ਦੇ ਅਨੁਪਾਲਣ ਸਬੰਧੀ ਕਿਸੇ ਤਰ੍ਹਾਂ ਦੀਆਂ ਸ਼ਿਕਾਇਤਾਂ, ਚਿੰਤਾਵਾਂ ਜਾਂ ਪ੍ਰਸ਼ਨਾਂਨੂੰ ਲਿਖਤ ਵਿਚ ਸਬੰਧਿਤ ਡੇਟਾ ਸੁਰੱਖਿਆ ਅਫ਼ਸਰ ਨੂੰ ਭਾਗ 16 ਵਿੱਚ ਹੇਠ ਲਿਖੀ ਸੰਪਰਕ ਜਾਣਕਾਰੀ 'ਤੇ ਭੇਜਣਾ ਚਾਹੀਦਾ ਹੈ।
ਤੁਸੀਂ ਪ੍ਰਾਇਵੇਸੀਕਮਿਸ਼ਨਰ ਆਫ਼ ਕੈਨੇਡਾ ਜਾਂ ਤੁਹਾਡੇ ਦੇਸ਼ ਵਿਚਲੀ ਨਿਜੱਤਾ ਨਿਗਰਾਨ ਅਥਾਰਟੀ ਨੂੰ ਵੀ ਪੱਤਰ ਲਿਖ ਸਕਦੇਹੋ।
11. ਪਰਿਭਾਸ਼ਾਵਾਂ
12. ਐਪ ਸਟੋਰ; ਦੂਜੀਆਂ ਵੈਬਸਾਇਟਾਂ ਨਾਲ ਲਿੰਕ
ਤੁਹਾਡਾ ਐਪ ਸਟੋਰ(ਜਿਵੇਂ ਕਿ ਆਈ ਟਿਊਨਜ਼ (iTunes)ਜਾਂ ਗੂਗਲ ਪਲੇਅ) ਤੁਹਾਡੇ ਦੁਆਰਾ ਐਪ ਦੀਵਰਤੋਂ ਦੇ ਸਬੰਧ ਵਿਚ ਕੁਝ ਜਾਣਕਾਰੀ ਇਕੱਠੀ ਕਰ ਸਕਦਾ ਹੈ, ਜਿਵੇਂ ਕਿ ਵਿਅਕਤੀਗਤਡਾਟਾ, ਭੁਗਤਾਨ ਜਾਣਕਾਰੀ, ਭੂਗੋਲਿਕ ਟਿਕਾਣੇ ਦੀ ਜਾਣਕਾਰੀ ਅਤੇ ਹੋਰਵਰਤੋਂ ਅਧਾਰਤ ਡਾਟਾ। ਤੀਜੀ-ਧਿਰ ਵਾਲੇ ਐਪ ਸਟੋਰ ਦੁਆਰਾ ਇਸ ਤਰ੍ਹਾਂ ਦੀ ਜਾਣਕਾਰੀ ਨੂੰ ਇਕੱਤਰਕਰਨ ਉੱਪਰ ਸਾਡਾ ਕੋਈ ਨਿਯੰਤਰਣ ਨਹੀਂ ਹੈ, ਅਤੇ ਇਸ ਤਰ੍ਹਾਂ ਦਾ ਜਾਣਕਾਰੀ ਦਾ ਇਕੱਤਰੀਕਰਣਜਾਂ ਵਰਤੋਂ ਉਸ ਤੀਜੀ-ਧਿਰ ਦੀਆਂ ਲਾਗੂ ਹੋਣ ਵਾਲੀਆਂ ਨਿੱਜਤਾ ਸਬੰਧੀ ਨੀਤੀਆਂ ਦੇ ਅਧੀਨ ਹੋਏਗਾ।
ਸਾਇਟ ਅਤੇ ਐਪ 'ਤੇ ਮੌਜੂਦ ਕੁਝ ਪੰਨੇਅਤੇ ਤੀਜੀ-ਧਿਰ ਵਾਲੀਆਂ ਵੈਬਸਾਇਟਾਂ ਦੇ ਲਿੰਕਾਂ ਨੂੰ ਸ਼ਾਮਲ ਕਰਦੇ ਹਨ। ਤੀਜੀ-ਧਿਰ ਵਾਲੀਆਂ ਇਹਸਾਇਟਾਂ ਨਿੱਜਤਾ ਸਬੰਧੀ ਖੁਦ ਦੇ ਬਿਆਨਾਂ ਨਾਲ ਸ਼ਾਸਿਤ ਹੁੰਦੀਆਂ ਹਨ ਅਤੇ ਅਸੀਂ ਇਨ੍ਹਾਂ ਦੇਸੰਚਾਲਨਾਂ ਜਿਨ੍ਹਾਂ ਵਿਚ ਉਨ੍ਹਾਂ ਦੇ ਜਾਣਕਾਰੀ ਨਾਲ ਸਬੰਧਤ ਅਭਿਆਸ ਸ਼ਾਮਲ ਹਨ, ਪਰ ਇਹ ਇਨ੍ਹਾਂ ਤੱਕ ਹੀਸੀਮਤ ਨਹੀਂ ਹਨ, ਲਈ ਜਿੰਮੇਵਾਰ ਨਹੀਂ ਹਾਂ। ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਵਿਅਕਤੀਗਤ ਰੂਪਵਿਚ ਪਛਾਣਯੋਗ ਜਾਣਕਾਰੀ ਪ੍ਰਦਾਨ ਕਰਨ ਤੋਂ ਪਹਿਲਾਂ ਤੁਹਾਨੂੰ ਤੀਜੀ-ਧਿਰ ਵਾਲੀਆਂ ਉਨ੍ਹਾਂ ਸਾਇਟਾਂਦੇ ਨਿੱਜਤਾ ਬਿਆਨ ਦੀ ਸਮੀਖਿਆ ਕਰਨੀ ਚਾਹੀਦੀ ਹੈ। ਪੇਅਬਾਇਫ਼ੋਨ (PayByPhone) ਉਨ੍ਹਾਂ ਤੀਜੀ-ਧਿਰ ਵਾਲੀਆਂ ਸਾਇਟਾਂ ਦੁਆਰਾ ਵਿਅਕਤੀਗਤ ਡਾਟਾ ਦੀ ਪ੍ਰੋਸੈਸਿੰਗ ਦੇਲਈ ਜ਼ਿੰਮੇਵਾਰ ਨਹੀਂ ਹੈ। ਅਸੀਂ ਤੁਹਾਨੂੰ ਪੁਰਜ਼ੋਰ ਸਿਫ਼ਾਰਸ਼ ਕਰਦੇ ਹਾਂ ਕਿ ਤੁਸੀਂ ਤੁਹਾਡੇ ਖਾਤਾਨੰਬਰ ਜਾਂ ਪਾਸਵਰਡ ਸਮੇਤ ਕਿਸੇ ਤਰ੍ਹਾਂ ਦੀ ਵਿਅਕਤੀਗਤ ਜਾਣਕਾਰੀ ਨੂੰ ਕਿਸੇ ਸੋਸ਼ਲ ਮੀਡੀਆ ਸਾਇਟਉੱਪਰ ਜਾਂ ਕਿਸੇ ਤੀਸਰੀ-ਧਿਰ ਐਪਲੀਕੇਸ਼ਨ ਨਾਲ ਸਾਂਝਾ ਨਹੀਂ ਕਰਦੇ ਹੋ ਜੋ ਪੇਅਬਾਇਫ਼ੋਨ (PayByPhone) ਦੁਆਰਾ ਨਹੀਂ ਚਲਾਈ ਜਾ ਰਹੀ।
13. ਲਾਗੂ ਹੋਣ ਵਾਲਾ ਕਾਨੂੰਨ
ਇਸ ਨਿੱਜਤਾ ਨੀਤੀ ਨਾਲਸਬੰਧਤ ਸਾਰੇ ਮਾਮਲੇ ਸਾਰੇ ਸੰਦਰਭਾਂ ਵਿਚ ਅਤੇ ਸਾਰੇ ਵਿਵਾਦ ਉਨ੍ਹਾਂ ਖਾਸ ਅਧਿਕਾਰ ਖੇਤਰਾਂ ਵਿਚਸਥਿਤ ਯੋਗ ਅਦਾਲਤਾਂ ਦੇ ਅਧੀਨ ਹੋਣੇ ਚਾਹੀਦੇ ਹਨ ਜਿੱਥੇ ਪੇਅਬਾਇਫ਼ੋਨ (PayByPhone) ਇਕਾਈ ਜਿਸ ਦੇ ਨਾਲ ਤੁਹਾਡਾ ਇਕਰਾਰਨਾਮਾ ਹੈ , ਇਸ ਵਿਚ ਕਾਨੂੰਨਾਂ ਦੇਸਿਧਾਂਤਾਂ ਅਤੇ/ਜਾਂ ਨਿਯਮਾਂ ਦੇ ਕਿਸੇ ਟਕਰਾਵ ਨੂੰ ਲਾਗੂ ਕਰਨਾ ਸ਼ਾਮਲ ਨਹੀਂ ਹੈ। ਪੇਅਬਾਇਫ਼ੋਨ ਟੈਕਨੋਲੋਜੀਸ ਇੰਕ. (PayByPhone Technologies Inc.) ਦੇ ਕੇਸ ਵਿਚ ਢੁੱਕਵਾਂ ਅਧਿਕਾਰ ਖੇਤਰ ਬ੍ਰਿਟਿਸ਼ ਕੋਲੰਬੀਆ, ਕੈਨੇਡਾ (ਕਿਊਬੈਕ ਦੇਰਿਹਾਇਸ਼ੀਆਂ ਉੱਪਰ ਲਾਗੂ ਹੋਣ ਵਾਲੇ ਗਾਹਕ ਸੁਰੱਖਿਆ ਕਾਨੂੰਨ ਦੇ ਪ੍ਰਾਵਧਾਨਾਂ ਦੇ ਅਧੀਨ) ਹੈ, ਪੇਅਬਾਇਫ਼ੋਨ ਯੂਐਸ ਇੰਕ. (PayByPhone US Inc.) ਦੇ ਕੇਸ ਵਿੱਚ - ਡੇਲਾਵੇਰ ਰਾਜ , ਯੂਨਾਇਟਿਡ ਸਟੇਟਸ, ਪੇਅਬਾਇਫ਼ੋਨ ਲਿਮੀਟਡ (PayByPhone Limited) ਦੇ ਕੇਸ ਵਿਚ ਯੂਨਾਈਟਡਕਿੰਗਡਮ, ਪੇਅਬਾਇਫ਼ੋਨ ਐਸ ਏ ਐਸ (PayByPhone SAS) ਦੇ ਕੇਸ ਵਿਚ ਫ੍ਰਾਂਸ, ਪੇਅਬਾਇਫ਼ੋਨ ਸੁਇਸ ਏਜੀ (PayByPhone Suisse AG) ਦੇ ਕੇਸ ਵਿਚ ਸਵਿੱਟਜ਼ਰਲੈਂਡ, ਪੇਅਬਾਇਫ਼ੋਨ ਇਟਾਲੀਆ ਐਸ.ਆਰ.ਐਲ. (PayByPhone ItaliaS.r.l.) ਦੇ ਕੇਸ ਵਿੱਚ – ਇਟਲੀ, ਅਤੇ ਪੇਅਬਾਇਫ਼ੋਨ ਡੂਸ਼ਲੈਂਡ (PayByPhone Deutschland) GmbH ਦੇ ਕੇਸ ਵਿਚ ਜਰਮਨੀ ਹੈ। ਉਪਰੋਕਤ ਦੇ ਬਾਵਜੂਦ, ਤੁਸੀਂ ਇਸ ਗੱਲ ਲਈਸਹਿਮਤ ਹੁੰਦੇ ਹੋ ਕਿ ਪੇਅਬਾਇਫ਼ੋਨ (PayByPhone) ਲਈ ਕਿਸੇ ਵੀ ਕਾਨੂੰਨੀਖੇਤਰ ਵਿਚ ਬਰਾਬਰ ਰਾਹਤ ਨੂੰ ਲਾਗੂ ਕਰਨਾ ਸੰਭਵ ਹੋਏਗਾ। ਤੁਸੀਂ ਸਾਰੇ ਸਥਾਨਕ ਕਾਨੂੰਨਾਂ, ਨਿਯਮਾਂ ਅਤੇ ਅਧਿਨਿਯਮਾਂਦੀ ਪਾਲਣਾ ਕਰਨ ਲਈ ਵੀ ਸਹਿਮਤ ਹੁੰਦੇ ਹੋ, ਇਨ੍ਹਾਂ ਵਿਚ ਉਹ ਵੀ ਸ਼ਾਮਲ ਹਨ ਜੋ ਆਨਲਾਇਨਵਿਹਾਰ ਅਤੇ ਸਵੀਕਾਰਯੋਗ ਇੰਟਰਨੈੱਟ ਸਮੱਗਰੀ ਉਪਰ ਲਾਗੂ ਹੁੰਦੇ ਹਨ, ਪਰ ਇਹ ਇਨ੍ਹਾਂ ਤੱਕ ਹੀਸੀਮਤ ਨਹੀਂ ਹਨ।
14. ਨੀਤੀ ਵਿਚ ਬਦਲਾਵ
ਅਸੀਂ ਇਸ ਨਿੱਜਤਾ ਨੀਤੀਨੂੰ ਕਿਸੇ ਵੀ ਸਮੇਂ, ਤੁਹਾਨੂੰ ਇਨ੍ਹਾਂ ਅਪਡੇਟਾਂ ਬਾਰੇ ਸੂਚਿਤ ਕਰਕੇ ਅਤੇ ਇਨ੍ਹਾਂ ਨੂੰ ਸਾਡੀ ਸਾਇਟ 'ਤੇ ਪੋਸਟ ਕਰਕੇ ਸੋਧਸਕਦੇ ਹਾਂ, ਅਪਡੇਟ ਕਰ ਸਕਦੇ ਹਾਂ, ਸੁਧਾਰ ਸਕਦੇ ਹਾਂ, ਬਦਲ ਸਕਦੇ ਹਾਂ ਜਾਂਸੁਧਾਈ ਕਰ ਸਕਦੇ ਹਾਂ। ਇਸ ਤਰ੍ਹਾਂ ਦੀਆਂ ਸਾਰੀਆਂ ਸੁਧਾਈਆਂ, ਅਪਡੇਟਸ, ਸੋਧਾਂ, ਬਦਲੀਆਂ, ਸੰਸਕਰਣ, ਜਾਂ ਸੁਧਾਈਆਂ ਸਾਡੀਸਾਇਟ 'ਤੇ ਪੋਸਟ ਕੀਤੇ ਜਾਣ 'ਤੇ ਤੁਰੰਤ ਪ੍ਰਭਾਵੀ ਹੁੰਦੀਆਂ ਹਨ। ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਵਿਚ ਨਿੱਜਤਾ ਨੀਤੀ, ਕਾਨੂੰਨੀ ਨੋਟਿਸ ਅਤੇ ਹੋਰ ਸੇਵਾਵਾਂ ਦੇਮਾਮਲਿਆਂ ਲਈ ਦਿੱਤੇ ਗਏ ਹਵਾਲੇ, ਉਸ ਤਰ੍ਹਾਂ ਦੇ ਹਨ ਜਿਸ ਤਰ੍ਹਾਂ ਇਹ ਬਦਲੇ ਗਏ, ਅਪਡੇਟ ਕੀਤੇ ਗਏ, ਸੋਧੇ ਗਏ, ਤਬਦੀਲ ਕੀਤੇ ਗਏ ਜਾਂਸੰਸ਼ੋਧਨ ਕੀਤੇ ਗਏ ਹਨ।
15. ਹੋਰ ਪ੍ਰਸ਼ਨ
ਜੇ ਤੁਸੀਂ ਕਿਸੇ ਵੀਸਮੇਂ ਸਾਡੇ ਨਿੱਜਤਾ ਸਬੰਧੀ ਅਭਿਆਸਾਂ ਦੇ ਬਾਰੇ ਆਪਣੇ ਵਿਚਾਰਾਂ ਜਾਂ ਤੁਹਾਡੀ ਵਿਅਕਤੀਗਤ ਜਾਣਕਾਰੀਨਾਲ ਸਬੰਧਤ ਕਿਸੇ ਤਰ੍ਹਾਂ ਦੀ ਪੁੱਛਗਿਛ ਦੇ ਨਾਲ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਹੇਠਾਂ ਸੂਚੀਬੱਧ ਪਤਿਆਂ 'ਤੇ ਸਾਨੂੰ ਈਮੇਲ ਭੇਜ ਕੇਅਜਿਹਾ ਕਰ ਸਕਦੇ ਹੋ।
16. ਸੰਪਰਕ
ਪੇਅਬਾਇਫ਼ੋਨ (PayByPhone) ਡਾਟਾ ਪ੍ਰੋਟੈਕਸ਼ਨ ਅਫ਼ਸਰ ਦੇ ਲਈ ਸੰਪਰਕ ਜਾਣਕਾਰੀ: